60 ਕਰੋੜ ’ਚ ਬਣੀ ‘ਸੱਤਿਆਪ੍ਰੇਮ ਕੀ ਕਥਾ’ ਲਈ ਕਾਰਤਿਕ ਆਰੀਅਨ ਨੇ ਵਸੂਲੀ ਮੋਟੀ ਫੀਸ, ਜਾਣੋ ਕਲਾਕਾਰਾਂ ਦੀ ਕਮਾਈ

06/28/2023 5:18:42 PM

ਮੁੰਬਈ (ਬਿਊਰੋ)– ਕਿਆਰਾ ਅਡਵਾਨੀ ਤੇ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਦੀ ਪ੍ਰਮੋਸ਼ਨ ਕਰ ਰਹੇ ਹਨ। ਇਹ ਫ਼ਿਲਮ 29 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।

ਕਾਰਤਿਕ ਆਰੀਅਨ ਨੇ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ’ਚ ਕੰਮ ਕਰਨ ਲਈ ਸਭ ਤੋਂ ਵੱਧ ਫੀਸ ਵਸੂਲੀ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦਾ ਲਗਭਗ ਅੱਧਾ ਬਜਟ ਉਨ੍ਹਾਂ ਦੀ ਜੇਬ ’ਚ ਚਲਾ ਗਿਆ ਹੈ। ਉਸ ਨੇ 25 ਕਰੋੜ ਰੁਪਏ ਵਸੂਲੇ ਹਨ।

ਕਿਆਰਾ ਅਡਵਾਨੀ ਨੇ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ’ਚ ਕੰਮ ਕਰਨ ਲਈ 4 ਕਰੋੜ ਰੁਪਏ ਫੀਸ ਲਈ ਹੈ। ‘ਭੂਲ ਭੁਲੱਈਆ 2’ ਤੋਂ ਬਾਅਦ ਉਹ ਇਕ ਵਾਰ ਮੁੜ ਕਾਰਤਿਕ ਆਰੀਅਨ ਨਾਲ ਸਕ੍ਰੀਨ ਸ਼ੇਅਰ ਕਰੇਗੀ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ਦੇ 30 ਦੇਸ਼ਾਂ ’ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣੀ ‘ਕੈਰੀ ਆਨ ਜੱਟਾ 3’, ਦੇਖੋ ਸਿਨੇਮਾ ਲਿਸਟਿੰਗ

ਗਜਰਾਜ ਰਾਓ ਨੇ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ’ਚ ਕੰਮ ਕਰਨ ਲਈ 1 ਕਰੋੜ ਰੁਪਏ ਦੀ ਫੀਸ ਲਈ ਹੈ। ਫ਼ਿਲਮ ’ਚ ਉਹ ਕਾਰਤਿਕ ਆਰੀਅਨ ਦੇ ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ। ਸੁਪ੍ਰੀਆ ਪਾਠਕ ਵੀ ਫ਼ਿਲਮ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਕੰਮ ਕਰਨ ਲਈ ਉਨ੍ਹਾਂ ਨੇ 75 ਲੱਖ ਰੁਪਏ ਦੀ ਫੀਸ ਲਈ ਸੀ। ਫ਼ਿਲਮ ’ਚ ਉਹ ਕਾਰਤਿਕ ਆਰੀਅਨ ਦੀ ਮਾਂ ਬਣੀ ਹੈ।

ਰਿਤੂ ਸ਼ਿਵਪੁਰੀ ਲੰਬੇ ਸਮੇਂ ਬਾਅਦ ਕਿਸੇ ਫ਼ਿਲਮ ’ਚ ਨਜ਼ਰ ਆ ਰਹੀ ਹੈ। ਰਿਤੂ ਨੂੰ ਫ਼ਿਲਮ ’ਚ ਕੰਮ ਕਰਨ ਲਈ 40 ਲੱਖ ਰੁਪਏ ਮਿਲੇ ਹਨ। ਸ਼ਿਖਾ ਤਲਸਾਨੀਆ ਨੇ ਇਸ ਫ਼ਿਲਮ ’ਚ ਕੰਮ ਕਰਨ ਲਈ 22 ਲੱਖ ਰੁਪਏ ਫੀਸ ਲਈ ਸੀ। ਦੱਸ ਦੇਈਏ ਕਿ ਫ਼ਿਲਮ ਦੇ ਨਿਰਦੇਸ਼ਕ ਸਮੀਰ ਵਿਦਵੰਸ ਹਨ। ਫ਼ਿਲਮ ਦਾ ਬਜਟ ਕਰੀਬ 60 ਕਰੋੜ ਰੁਪਏ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh