ਸਰਗੁਣ ਮਹਿਤਾ ਦੀ ਫ਼ਿਲਮ ‘ਕਠਪੁਤਲੀ’ ਨੰਬਰ ਇਕ ਦੇ ਕਰ ਰਹੀ ਟ੍ਰੈਂਡ, ਅਦਾਕਾਰਾ ਨੇ ਕੀਤੀ ਪੋਸਟ ਸਾਂਝੀ

09/05/2022 4:27:03 PM

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ’ਚ ਹੈ। ਸਰਗੁਣ ਨੇ ਪੰਜਾਬੀ ਇੰਡਸਟਰੀ ’ਚ ਵੀ ਕਾਫ਼ੀ ਨਾਮ ਕਮਾਇਆ ਹੈ। ਇਸ ਤੋਂ ਬਾਅਦ ਅਦਾਕਾਰਾ ਸਰਗੁਣ ਮਹਿਤਾ ਹੁਣ ਬਾਲੀਵੁੱਡ ’ਚ ਵੀ ਆਪਣਾ ਨਾਂ ਬਣਾ ਚੁੱਕੀ ਹੈ। 

ਇਹ ਵੀ ਪੜ੍ਹੋ : ਧੀ ਰੇਨੇ ਦੇ ਜਨਮਦਿਨ ’ਤੇ ਸੁਸ਼ਮਿਤਾ ਨੇ ਦਿੱਤੀ ਸ਼ਾਨਦਾਰ ਪਾਰਟੀ, ਸਾਬਕਾ ਬੁਆਏਫ੍ਰੈਂਡ ਰੋਹਮਨ ਅਤੇ ਰਿਤਿਕ ਵੀ ਹੋਏ ਸ਼ਾਮਲ

ਦੱਸ ਦੇਈਏ ਕਿ ਸਰਗੁਣ ਦੀ ਪਹਿਲੀ ਹਿੰਦੀ ਫ਼ਿਲਮ ‘ਕਠਪੁਤਲੀ’ 2 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਈ ਹੈ।  ਫ਼ਿਲਮ ‘ਕਠਪੁਤਲੀ’ ’ਚ ਸਰਗੁਣ ਦੇ ਵੱਖਰੇ ਕਿਰਦਾਰ ਅਤੇ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਅਦਾਕਾਰਾ ਦੀ ਅਦਾਕਾਰੀ ਨੇ ਫ਼ਿਲਮ ਦਾ ਟ੍ਰੈਂਡ ਸ਼ੁਰੂ ਕਰ ਦਿੱਤਾ ਹੈ। ਇਹ ਫ਼ਿਲਮ ਇਸ ਸਮੇਂ ਭਾਰਤ ’ਚ ਨੰਬਰ ਇਕ ’ਤੇ ਟ੍ਰੈਂਡ ਕਰ ਰਹੀ ਹੈ। ਅਦਾਕਾਰਾ ਨੇ ਇਸ ਫ਼ਿਲਮ ਨੂੰ ਹਿੱਟ ਬਣਾ ਦਿੱਤਾ ਹੈ। ਹਾਲ ਹੀ ’ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਰਾਹੀ ਇਕ ਪੋਸਟ ਸਾਂਝੀ ਕੀਤੀ ਹੈ। 

ਇਹ ਵੀ ਪੜ੍ਹੋ : ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ ’ਚ 29 ਸਾਲ ਕੀਤੇ ਪੂਰੇ, ਗਾਇਕ ਨੇ ਪਹਿਲੀ ਐਲਬਮ ਦਾ ਪੋਸਟਰ ਕੀਤਾ ਸਾਂਝਾ

ਇਸ ਦੇ ਨਾਲ ਅਦਾਕਾਰਾ ਨੇ ਫ਼ਿਲਮ ‘ਕਠਪੁਤਲੀ’ ਟ੍ਰੈਂਡਿੰਗ ਹੈਸ਼ਟੈਗ 1 ਦਾ ਪੋਸਟ ਸਾਂਝੀ ਕੀਤੀ ਹੈ। ਇਸ ਦੇ ਨਾਲ ਅਦਾਕਾਰਾ ਨੇ ਕੈਪਸ਼ਨ ਵੀ ਦਿੱਤੀ ਹੈ। ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਕਠਪੁਤਲੀ ਅਧਿਕਾਰਤ ਤੌਰ ’ਤੇ ਨੰਬਰ ਇਕ ਪਸੰਦ ਬਣ ਗਈ ਹੈ।’ ਇਸ ਫ਼ਿਲਮ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ ਅਤੇ ਅਦਾਕਾਰਾ ਸਰਗੁਣ ਦੀ ਅਦਾਕਾਰੀ ਅਤੇ ਕਿਰਦਾਰ ਦੀ ਤਾਰੀਫ਼ ਕਰ ਰਹੇ ਹਨ। 

Anuradha

This news is Content Editor Anuradha