ਸਰਗੁਣ ਤੇ ਨਿਮਰਤ ਦੀ ਨਵੀਂ ਵੀਡੀਓ ਨੇ ਮੁੜ ਮਚਾਈ ਧਮਾਲ, ਹਿੰਦੀ ਖੇਡ ਦਾ ਬਣਾਇਆ ਪੰਜਾਬੀ ਵਰਜ਼ਨ

03/17/2021 4:38:10 PM

ਚੰਡੀਗੜ੍ਹ (ਬਿਊਰੋ)– ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਕੁਝ ਮਹੀਨੇ ਪਹਿਲਾਂ ਇਕ ਵੀਡੀਓ ਬੇਹੱਦ ਵਾਇਰਲ ਹੋਈ ਸੀ, ਜਿਸ ’ਚ ਦੋਵਾਂ ਨੇ ਦਿਲਜੀਤ ਦੋਸਾਂਝ ਦਾ ‘ਬੌਰਨ ਟੂ ਸ਼ਾਈਨ’ ਗੀਤ ਵੱਖਰੇ ਅੰਦਾਜ਼ ’ਚ ਪੇਸ਼ ਕੀਤਾ ਸੀ। ਹੁਣ ਦੋਵਾਂ ਨੇ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ ਤੇ ਇਸ ਵਾਰ ਦੋਵਾਂ ਨੇ ਇਕ ਹਿੰਦੀ ਖੇਡ ਦਾ ਪੰਜਾਬੀ ਵਰਜ਼ਨ ਬਣਾਇਆ ਹੈ।

ਦਰਅਸਲ ਜਿਸ ਹਿੰਦੀ ਖੇਡ ਦਾ ਦੋਵਾਂ ਨੇ ਪੰਜਾਬੀ ਵਰਜ਼ਨ ਬਣਾਇਆ ਹੈ, ਉਸ ਖੇਡ ਦਾ ਨਾਂ ਹੈ ‘ਆਓ ਮਿਲੋ’। ਮਜ਼ੇਦਾਰ ਗੱਲ ਇਹ ਹੈ ਕਿ ਇਸ ਖੇਡ ਦੇ ਪੰਜਾਬੀ ਵਰਜ਼ਨ ਦੇ ਬੋਲ ਵੀ ਸਰਗੁਣ ਤੇ ਨਿਮਰਤ ਵਲੋਂ ਲਿਖੇ ਗਏ ਹਨ, ਜੋ ਹਿੰਦੀ ਖੇਡ ਨਾਲੋਂ ਬਿਲਕੁਲ ਵੱਖਰੇ ਹਨ।

ਵੀਡੀਓ ਸਾਂਝੀ ਕਰਦਿਆਂ ਸਰਗੁਣ ਲਿਖਦੀ ਹੈ, ‘ਹੁਣ ਇਹ ਕਰਕੇ ਦਿਖਾਓ। ‘ਆਓ ਮਿਲੋ’ ਦਾ ਪੰਜਾਬੀ ਵਰਜ਼ਨ ਕਿਵੇਂ ਦਾ ਲੱਗਾ? ਲੋਕੇਸ਼ਨ ‘ਸੌਂਕਣ ਸੌਂਕਣੇ ਫ਼ਿਲਮ ਦੇ ਸੈੱਟ ਦੀ ਹੈ। ਜੇਕਰ ਇਹ ਪਸੰਦ ਆਈ ਤਾਂ ਸਾਡੇ ਕੋਲ ਇਸ ਦਾ ਇਕ ਹੋਰ ਵਰਜ਼ਨ ਹੈ। ਨਿਮਰਤ ਖਹਿਰਾ ਮੈਂ ਤੁਹਾਨੂੰ ਬਹੁਤ ਯਾਦ ਕਰ ਰਹੀ ਹਾਂ।’

 
 
 
 
 
View this post on Instagram
 
 
 
 
 
 
 
 
 
 
 

A post shared by Sargun Mehta (@sargunmehta)

ਇਸ ਵੀਡੀਓ ’ਤੇ ਨਿਮਰਤ ਖਹਿਰਾ ਵਲੋਂ ਕੁਮੈਂਟ ਕੀਤਾ ਗਿਆ ਤੇ ਉਸ ਨੇ ਲਿਖਿਆ, ‘ਤੁਹਾਨੂੰ ਵੀ ਮੈਂ ਬਹੁਤ ਯਾਦ ਕਰ ਰਹੀ ਹਾਂ।’

ਦੱਸਣਯੋਗ ਹੈ ਕਿ ‘ਸੌਂਕਣ ਸੌਂਕਣੇ’ ਫ਼ਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਇਹ ਇਕ ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ ਹੈ, ਜਿਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਫ਼ਿਲਮ ਦੀ ਰਿਲੀਜ਼ ਡੇਟ ਦਾ ਅਜੇ ਤਕ ਐਲਾਨ ਨਹੀਂ ਕੀਤਾ ਗਿਆ ਹੈ ਪਰ ਉਮੀਦ ਹੈ ਕਿ ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋ ਜਾਵੇਗੀ।

ਨੋਟ– ਸਰਗੁਣ ਤੇ ਨਿਮਰਤ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh