ਪੁਲਸ ਨੇ ਵਿਚਾਲੇ ਰੁਕਵਾਈ ਸਪਨਾ ਚੌਧਰੀ ਦੀ ਪ੍ਰੈੱਸ ਕਾਨਫਰੰਸ, ਧਾਰਾ 144 ਦੀ ਕੀਤੀ ਉਲੰਘਣਾ

03/19/2021 4:37:36 PM

ਮੁੰਬਈ (ਬਿਊਰੋ)– ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਆਰਟਿਸਟ ਤੇ ਇਵੈਂਟ ਕ੍ਰਿਕਟ ਲੀਗ (ਏ. ਸੀ. ਈ. ਐੱਲ.) ਵਲੋਂ ਵੀਰਵਾਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਸੱਦੀ ਗਈ ਸੀ ਪਰ ਧਾਰਾ 144 ਲਾਗੂ ਹੋਣ ਕਾਰਨ ਇਸ ਨੂੰ ਵਿਚਾਲੇ ਹੀ ਰੋਕਣਾ ਪਿਆ। ਨਾਲ ਹੀ ਪ੍ਰੈੱਸ ਕਾਨਫਰੰਸ ਲਈ ਪ੍ਰਸ਼ਾਸਨ ਵਲੋਂ ਵੀ ਇਜਾਜ਼ਤ ਨਹੀਂ ਲਈ ਗਈ ਸੀ।

ਪ੍ਰੈੱਸ ਕਾਨਫਰੰਸ ’ਚ ਹਰਿਆਣਵੀ ਕਲਾਕਾਰ ਸਪਨਾ ਚੌਧਰੀ ਨਾਲ ਸ਼ਿਵਾਨੀ ਕਸ਼ਯਪ ਤੇ ਅਸ਼ੋਕ ਮਸਤੀ ਆਦਿ ਕਲਾਕਾਰ ਵੀ ਮੌਜੂਦ ਸਨ। ਲੀਗ ਦੇ ਆਯੋਜਕ ਵਿੰਟੇਜ ਕਾਰਾਂ ’ਚ ਆਏ ਸਨ। ਕੋਰੋਨਾ ਵਾਇਰਸ ਤੇ ਜ਼ਿਲੇ ’ਚ ਧਾਰਾ 144 ਲਾਗੂ ਹੋਣ ਦੇ ਬਾਵਜੂਦ ਬਿਨਾਂ ਇਜਾਜ਼ਤ ਆਯੋਜਿਤ ਕੀਤੀ ਗਈ ਇਸ ਪ੍ਰੈੱਸ ਕਾਨਫਰੰਸ ਤੇ ਆਯੋਜਨ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਤੇ ਕਾਨਫਰੰਸ ਨੂੰ ਵਿਚਾਲੇ ਹੀ ਰੁਕਵਾ ਦਿੱਤਾ।

ਪੁਲਸ ਅਫਸਰਾਂ ਦਾ ਕਹਿਣਾ ਹੈ ਕਿ ਸੈਕਟਰ 127 ਸਥਿਤ ਪੋਲੋ ਰਿਟ੍ਰੀਟ ’ਚ ਬਿਨਾਂ ਕਿਸੇ ਇਜਾਜ਼ਤ ਦੇ ਸਪਨਾ ਚੌਧਰੀ ਨੇ ਹੋਰਨਾਂ ਕਲਾਕਾਰਾਂ ਨਾਲ ਪ੍ਰੈੱਸ ਕਾਨਫਰੰਸ ਕੀਤੀ। ਉਥੇ ਟੂਰਨਾਮੈਂਟ ਦਾ ਵੀ ਆਯੋਜਨ ਕੀਤਾ ਗਿਆ ਸੀ, ਜਿਸ ਨੂੰ ਪੁਲਸ ਨੇ ਰੁਕਵਾ ਦਿੱਤਾ ਹੈ। ਮੌਜੂਦਾ ਹਾਲਾਤ ’ਚ ਇਸ ਦਾ ਆਯੋਜਨ ਨਹੀਂ ਹੋਣ ਦਿੱਤਾ ਜਾਵੇਗਾ।

ਆਰਟਿਸਟ ਤੇ ਇਵੈਂਟ ਕ੍ਰਿਕਟ ਲੀਗ ਦੇ ਸੰਸਥਾਪਕ ਆਸ਼ੀਸ਼ ਮਾਥੁਰ ਨੇ ਕਿਹਾ, ‘ਇਹ ਗਲਤੀ ਅਣਜਾਣੇ ’ਚ ਹੋਈ ਹੈ। ਉਨ੍ਹਾਂ ਨੂੰ ਧਾਰਾ 144 ਲੱਗੇ ਹੋਣ ਬਾਰੇ ਜਾਣਕਾਰੀ ਨਹੀਂ ਸੀ। ਇਸ ਦੇ ਚਲਦਿਆਂ ਇਜਾਜ਼ਤ ਨਹੀਂ ਲਈ ਗਈ ਸੀ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਇਹ ਲੀਗ ਕਰਵਾ ਚੁੱਕੇ ਹਨ। ਕਦੇ ਇਜਾਜ਼ਤ ਦੀ ਲੋੜ ਨਹੀਂ ਪਈ। ਇਸ ਟੂਰਨਾਮੈਂਟ ’ਚ 31 ਮੈਚ ਕਰਵਾਏ ਜਾਣੇ ਹਨ, ਜੋ 19 ਤੋਂ ਲੈ ਕੇ 26 ਮਾਰਚ ਤਕ ਚੱਣਗੇ, ਇਸ ਲਈ ਉਹ ਪੁਲਸ ਤੋਂ ਇਜਾਜ਼ਤ ਲੈ ਕੇ ਮੈਚ ਕਰਵਾਉਣਗੇ ਤੇ ਕੋਵਿਡ ਪ੍ਰੋਟੋਕਾਲ ਤੇ ਕਾਨੂੰਨ ਦਾ ਪੂਰਾ ਪਾਲਣ ਕਰਕੇ ਮੈਚ ਹੋਣਗੇ।’

ਨੋਟ– ਸਪਨਾ ਚੌਧਰੀ ਦੀ ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News