ਸਨਾ ਖਾਨ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ''ਤੇ ਸਾਂਝੀ ਕੀਤੀ ਪਤੀ ਅਨਸ ਨਾਲ ਖੂਬਸੂਰਤ ਤਸਵੀਰ

11/21/2021 11:06:08 AM

ਮੁੰਬਈ : ਬਾਲੀਵੁੱਡ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਚੁੱਕੀ ਸਾਬਕਾ ਅਦਾਕਾਰਾ ਸਨਾ ਖਾਨ ਅੱਜ ਕਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਸਨਾ ਖਾਨ ਨੇ ਪਿਛਲੇ ਸਾਲ ਫਿਲਮੀ ਦੁਨੀਆ ਛੱਡ ਦਿੱਤੀ ਸੀ ਅਤੇ ਮੌਲਾਨਾ ਅਨਸ ਸੱਯਦ ਨਾਲ ਨਿਕਾਹ ਕਰ ਲਿਆ ਸੀ। ਉਸ ਨੇ ਭਾਵੇਂ ਫਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੋਵੇ ਪਰ ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।


ਸਨਾ ਖਾਨ ਅਕਸਰ ਸੋਸ਼ਲ ਮੀਡੀਆ 'ਤੇ ਪਤੀ ਅਨਸ ਸੱਯਦ ਨਾਲ ਖ਼ਾਸ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸਨਾ ਖਾਨ ਨੇ ਪਿਛਲੇ ਸਾਲ 20 ਨਵੰਬਰ ਨੂੰ ਅਨਸ ਸੱਯਦ ਨਾਲ ਵਿਆਹ ਕੀਤਾ ਸੀ। 20 ਨਵੰਬਰ ਨੂੰ, ਅਦਾਕਾਰਾ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਮਨਾਈ। ਅਜਿਹੇ 'ਚ ਉਨ੍ਹਾਂ ਨੇ ਅਨਸ ਸੱਯਦ ਨਾਲ ਆਪਣੀ ਇਕ ਖਾਸ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਸਨਾ ਖਾਨ ਨੇ ਆਪਣੇ ਪਤੀ ਲਈ ਪਿਆਰ ਭਰੀ ਪੋਸਟ ਵੀ ਲਿਖੀ ਹੈ।


ਸਨਾ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਪਤੀ ਅਨਸ ਸੱਯਦ ਨਾਲ ਇਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦੋਵੇਂ ਇਕ-ਦੂਜੇ ਨੂੰ ਪਿਆਰ ਨਾਲ ਦੇਖਦੇ ਅਤੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਸਨਾ ਖਾਨ ਨੇ ਬਲੈਕ ਰੰਗ ਦਾ ਹਿਜਾਬ ਅਤੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਅਨਸ ਸੱਯਦ ਨੇ ਸਫੈਦ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਨਾ ਖਾਨ ਨੇ ਅਨਸ ਸੱਯਦ ਲਈ ਪਿਆਰ ਜਤਾਇਆ ਹੈ।


ਅਦਾਕਾਰਾ ਨੇ ਪੋਸਟ 'ਚ ਲਿਖਿਆ, 'ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦੀ ਹਾਂ ਜਿਵੇਂ ਮੈਂ ਆਪਣੇ ਲਈ ਪ੍ਰਾਰਥਨਾ ਕਰਦੀ ਹਾਂ। ਮੈਂ ਅਜਿਹਾ ਇਸ ਲਈ ਕਰਦੀ ਹਾਂ ਕਿਉਂਕਿ ਜੋ ਮੈਂ ਆਪਣੇ ਲਈ ਚਾਹੁੰਦੀ ਹਾਂ, ਮੈਂ ਤੁਹਾਡੇ ਲਈ ਵੀ ਚਾਹੁੰਦੀ ਹਾਂ। ਤੁਸੀਂ ਮੈਨੂੰ ਰੱਬ ਦੇ ਨੇੜੇ ਲਿਆਏ। ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ। ਅਨਸ ਸਈਅਦ ਮੈਂ ਇਸ ਤਸਵੀਰ ਦੀ ਪਿੱਠਭੂਮੀ ਦੇ ਅਸਲ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ, ਇੰਸ਼ਾ ਅੱਲ੍ਹਾ।'


ਸਨਾ ਖ਼ਾਨ ਦੀ ਪਤੀ ਅਨਸ ਸੱਯਦ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਦਾਕਾਰਾ ਦੇ ਪ੍ਰਸ਼ੰਸਕ ਅਤੇ ਸਾਰੇ ਸੋਸ਼ਲ ਮੀਡੀਆ ਯੂਜ਼ਰਜ਼ ਉਸ ਦੀ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।  ਦੱਸ ਦੇਈਏ ਕਿ ਸਨਾ ਖਾਨ ਨੇ 'ਜੈ ਹੋ', 'ਵਜ੍ਹਾ ਤੁਮ ਹੋ' ਅਤੇ 'ਟਾਇਲਟ ਏਕ ਪ੍ਰੇਮ ਕਥਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਉਹ ਫਿਲਮਾਂ 'ਚ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਸੀ।

Aarti dhillon

This news is Content Editor Aarti dhillon