ਅਨਸ ਨਾਲ ਵਿਆਹ ਨੂੰ ਲੈ ਕੇ ਸਨਾ ਖ਼ਾਨ ਨੇ ਤੋੜੀ ਚੁੱਪੀ, ਦੱਸਿਆ ਕਿਉਂ ਲਿਆ ਅਚਾਨਕ ਇਹ ਫ਼ੈਸਲਾ

12/19/2020 1:33:45 PM

ਨਵੀਂ ਦਿੱਲੀ (ਬਿਊਰੋ) : ਸਨਾ ਖ਼ਾਨ ਨੇ ਕੁਝ ਟਾਈਮ ਪਹਿਲਾਂ ਅਚਾਨਕ ਇੰਡਸਟਰੀ ਛੱਡਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਸਨਾ ਖ਼ਾਨ ਨੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਉਹ ਦਿਖਾਵੇ ਦੀ ਦੁਨੀਆ (ਸ਼ੋਬਿਜ਼) ਨੂੰ ਹਮੇਸ਼ਾ ਲਈ ਅਲਵਿਦਾ ਕਹਿ ਰਹੀ ਹੈ। ਇਸ ਤੋਂ ਬਾਅਦ ਫੈਨਜ਼ ਨੂੰ ਦੂਸਰਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਚਾਨਕ ਵਾਇਰਲ ਹੋਈਆਂ। ਸਨਾ ਦੇ ਅਚਾਨਕ ਵਿਆਹ ਕਰਨ ਦੇ ਫ਼ੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਸਨਾ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਚਾਨਕ ਇਹ ਦੋਵੇਂ ਫ਼ੈਸਲੇ ਨਹੀਂ ਕੀਤੇ। ਉਨ੍ਹਾਂ ਨੇ ਅਨਸ ਨਾਲ ਵਿਆਹ ਦਾ ਫ਼ੈਸਲਾ ਜਲਦ ਨਹੀਂ ਲਿਆ।

PunjabKesari
ਈ-ਟਾਈਮਜ਼ ਨਾਲ ਗੱਲ ਕਰਦੇ ਹੋਏ ਸਨਾ ਖ਼ਾਨ ਨੇ ਦੱਸਿਆ ਕਿ ਦੋਵਾਂ ਦੀ ਪਹਿਲੀ ਮੁਲਾਕਾਤ ਕਦੋਂ ਅਤੇ ਕਿਥੇ ਹੋਈ ਸੀ। ਸਨਾ ਨੇ ਦੱਸਿਆ ਕਿ ਉਹ ਅਨਸ ਨਾਲ ਸਾਲ 2017 ’ਚ ਮੱਕਾ ’ਚ ਮਿਲੀ ਸੀ, ਜਿਸ ਦਿਨ ਸਨਾ ਭਾਰਤ ਵਾਪਸ ਆ ਰਹੀ ਸੀ ਤਾਂ ਉਸ ਦਿਨ ਦੋਵਾਂ ਦੀ ਇਕ ਛੋਟੀ ਜਿਹੀ ਮੁਲਾਕਾਤ ਹੋਈ ਸੀ, ਅਨਸ ਨੇ ਸਨਾ ਨੂੰ ਦੱਸਿਆ ਕਿ ਉਹ ਇਸਲਾਮਿਕ ਸਕਾਲਰ ਹੈ। ਇਸ ਤੋਂ ਬਾਅਦ ਸਨਾ ਨੇ ਧਰਮ ਨਾਲ ਜੁੜੇ ਕੁਝ ਸਵਾਲ ਪੁੱਛਣੇ ਸਨ, ਜਿਸ ਕਾਰਨ ਉਸ ਨੇ ਸਾਲ 2018 'ਚ ਅਨਸ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਇਸੀ ਸਾਲ ਭਾਵ 2020 'ਚ ਉਨ੍ਹਾਂ ਦੀ ਅਨਸ ਨਾਲ ਫਿਰ ਗੱਲਬਾਤ ਹੋਈ। ਸਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਮੁਫ਼ਤੀ ਨਹੀਂ ਹਨ ਆਲਿਮ ਹਨ।

PunjabKesari

ਸਨਾ ਖ਼ਾਨ ਨੇ ਦੱਸਿਆ ਕਿ ਅਨਸ ਨਾਲ ਵਿਆਹ ਕਰਨ ਦਾ ਫ਼ੈਸਲਾ ਉਨ੍ਹਾਂ ਨੇ ਰਾਤੋ-ਰਾਤ ਨਹੀਂ ਲਿਆ। ਸਨਾ ਨੇ ਕਿਹਾ, ਅਜਿਹਾ ਸਖ਼ਸ਼ ਪਾਉਣ ਲਈ ਮੈਂ ਕਈ ਸਾਲਾਂ ਤਕ ਦੁਆ ਕੀਤੀ ਹੈ। ਉਨ੍ਹਾਂ ’ਚ ਜੋ ਚੀਜ਼ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ, ਉਹ ਇਹ ਹੈ ਕਿ ਉਹ ਸ਼ਰੀਫ਼ ਹਨ ਅਤੇ ਉਨ੍ਹਾਂ ’ਚ ਹਯਾ ਹੈ। ਉਹ ਜਜਮੈਂਟਲ ਨਹੀਂ ਹੈ। ਉਨ੍ਹਾਂ ਨੇ ਮੈਨੂੰ ਇਕ ਵਾਰ ਕਿਹਾ ਸੀ ਕਿ, ‘ਜੇਕਰ ਕੋਈ ਚੀਜ਼ ਗਟਰ 'ਚ ਡਿੱਗ ਗਈ ਹੈ ਤਾਂ ਉਸਦੇ ਉੱਪਰ 10 ਬਾਲਟੀਆਂ ਪਾਣੀ ਵੀ ਪਾ ਦਿਓ, ਉਹ ਸਾਫ਼ ਨਹੀਂ ਹੁੰਦੀ ਹੈ ਪਰ ਉਸ ਨੂੰ ਗਟਰ 'ਚੋਂ ਬਾਹਰ ਕੱਢ ਕੇ ਇਕ ਗਲਾਸ ਪਾਣੀ ਪਾ ਦਿਓ, ਉਹ ਸਾਫ਼ ਹੋ ਜਾਂਦੀ ਹੈ।’ ਅਨਸ ਦੀ ਇਸ ਗੱਲ ਨੇ ਮੇਰੇ ’ਤੇ ਬਹੁਤ ਛਾਪ ਛੱਡੀ ਸੀ। ਫੈਮਿਲੀ ਪਲਾਨਿੰਗ ਨੂੰ ਲੈ ਕੇ ਸਨਾ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੌਹਰ ਚਾਹੁੰਦੇ ਹਨ ਕਿ ਉਹ ਥੋੜ੍ਹਾ ਸਮਾਂ ਲਵੇ ਪਰ ਐਕਟਰੈੱਸ ਜਲਦੀ ਮਾਂ ਬਣਨਾ ਚਾਹੁੰਦੀ ਹੈ। ਉਥੇ ਹੀ ਟ੍ਰੋਲਿੰਗ ’ਤੇ ਐਕਟਰੈੱਸ ਨੇ ਕਿਹਾ ਕਿ ਮੈਂ ਇੰਡਸਟਰੀ ਛੱਡ ਦਿੱਤੀ ਤੇ ਵਿਆਹ ਕਰਵਾ ਲਿਆ, ਇਸ ਕਾਰਨ ਲੋਕ ਮੇਰੀ ਪੋਸਟ ’ਤੇ ਕਾਫੀ ਗੰਦੇ ਕੁਮੈਂਟਸ ਵੀ ਕਰਦੇ ਹਨ ਪਰ ਮੈਨੂੰ ਇਸ ਗੱਲ ਨਾਲ ਫ਼ਰਕ ਨਹੀਂ ਪੈਂਦਾ। ਮੈਂ ਇਨ੍ਹਾਂ ਟ੍ਰੋਲਰਜ਼ ਲਈ ਵਿਆਹ ਨਹੀਂ ਕਰਵਾਇਆ। ਮੇਰੇ ਪਤੀ ਚੰਗੇ ਆਦਮੀ ਹਨ। ਮੈਨੂੰ ਬਾਕੀ ਕਿਸੇ ਨਾਲ ਕੋਈ ਫ਼ਰਕ ਨਹੀਂ ਪੈਂਦਾ।'

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor

Related News