ਸਨਾ ਖ਼ਾਨ ਨੇ ਸਾਂਝੀਆਂ ਕੀਤੀਆਂ ਹਨੀਮੂਨ ਦੀਆਂ ਤਸਵੀਰਾਂ, ਬਰਫ ਨਾਲ ਖੇਡਦੀ ਤੇ ਪੋਜ਼ ਦਿੰਦੀ ਆਈ ਨਜ਼ਰ

12/14/2020 3:46:32 PM

ਨਵੀਂ ਦਿੱਲੀ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਨਾ ਖ਼ਾਨ ਇਨ੍ਹੀਂ ਦਿਨੀਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ। ਸਨਾ ਖ਼ਾਨ ਹਾਲ ਹੀ ’ਚ ਪਤੀ ਨਾਲ ਹਨੀਮੂਨ ’ਤੇ ਕਸ਼ਮੀਰ ਗਈ ਹੋਈ ਸੀ, ਜਿਥੋਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਉਸ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਸਨ। ਗੁਲਮਰਗ ਨਾਲ ਜੁੜੀਆਂ ਹੋਈਆਂ ਵੀ ਸਨਾ ਖ਼ਾਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ, ਜਿਸ ’ਚ ਉਹ ਬਰਫ ਨਾਲ ਖੇਡਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਲੱਖਾਂ ’ਚ ਲਾਈਕਸ ਮਿਲ ਚੁੱਕੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Saiyad Sana Khan (@sanakhaan21)

ਸਨਾ ਖ਼ਾਨ ਦਾ ਉਸ ਦੀਆਂ ਤਸਵੀਰਾਂ ’ਚ ਅੰਦਾਜ਼ ਦੇਖਣ ਵਾਲਾ ਹੈ। ਕਿਤੇ ਬਰਫ ਨਾਲ ਖੇਡਦਿਆਂ ਤਾਂ ਕਿਤੇ ਬਰਫ ’ਚ ਪੋਜ਼ ਦਿੰਦਿਆਂ ਸਨਾ ਖ਼ਾਨ ਕਾਫੀ ਕਿਊਟ ਲੱਗ ਰਹੀ ਹੈ। ਸਫੈਦ ਪਹਿਰਾਵੇ ’ਚ ਅਦਾਕਾਰਾ ਦਾ ਸਟਾਈਲ ਵੀ ਉਸ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਆਪਣੀ ਇਕ ਤਸਵੀਰ ’ਚ ਸਨਾ ਖ਼ਾਨ ਪਤੀ ਅਨਸ ਸਈਦ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਸੀ। ਇਸ ਤੋਂ ਪਹਿਲਾਂ ਵੀ ਸਨਾ ਖ਼ਾਨ ਨੇ ਕਸ਼ਮੀਰ ਨਾਲ ਜੁੜੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੇ ਲੋਕਾਂ ਦਾ ਖੂਬ ਧਿਆਨ ਵੀ ਖਿੱਚਿਆ ਸੀ।

 
 
 
 
 
View this post on Instagram
 
 
 
 
 
 
 
 
 
 
 

A post shared by Saiyad Sana Khan (@sanakhaan21)

ਦੱਸਣਯੋਗ ਹੈ ਕਿ ਸਨਾ ਖ਼ਾਨ ਨੇ ਗੁਜਰਾਤ ਦੇ ਮੁਫਤੀ ਅਨਸ ਸਈਦ ਨਾਲ ਇਸੇ ਸਾਲ 20 ਨਵੰਬਰ ਨੂੰ ਵਿਆਹ ਕਰਵਾਇਆ ਸੀ। ਉਸ ਦੇ ਵਿਆਹ ਨਾਲ ਜੁੜੀਆਂ ਪੋਸਟਾਂ ਨੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਸੀ। ਸਨਾ ਖ਼ਾਨ ਨੇ ਵਿਆਹ ਤੋਂ ਬਾਅਦ ਮਹਿੰਦੀ ਤੋਂ ਲੈ ਕੇ ਹਲਦੀ ਤੇ ਵਲੀਮੇ ਤਕ ਦੀਆਂ ਵੀਡੀਓਜ਼ ਤੇ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀਆਂ ਸਨ। ਸਨਾ ਖ਼ਾਨ ਨੇ ਕੁਝ ਦਿਨ ਪਹਿਲਾਂ ਪੋਸਟ ਸਾਂਝੀ ਕਰਕੇ ਬਾਲੀਵੁੱਡ ਨੂੰ ਛੱਡਣ ਦਾ ਫ਼ੈਸਲਾ ਕੀਤਾ ਸੀ। ਉਸ ਦੇ ਇਸ ਕਦਮ ਨੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ।

 
 
 
 
 
View this post on Instagram
 
 
 
 
 
 
 
 
 
 
 

A post shared by Saiyad Sana Khan (@sanakhaan21)

ਨੋਟ– ਸਨਾ ਖ਼ਾਨ ਦੀਆਂ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh