ਸਮੀਰ ਮਾਹੀ ਨੇ ਪਤਨੀ ਨਿਸ਼ਾ ਬਾਨੋ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ

12/03/2021 3:42:12 PM

ਚੰਡੀਗੜ੍ਹ- ਨਿਸ਼ਾ ਬਾਨੋ ਅਤੇ ਸਮੀਰ ਮਾਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬੇਹੱਦ ਕਿਊਟ ਲਵ ਕਪਲ ਹੈ ਦੋਵੇਂ ਜਣੇ ਆਪਣੀ ਨਵੀਂ ਜ਼ਿੰਦਗੀ ਦੇ ਆਗਾਜ਼ ਤੋਂ ਬਾਅਦ ਬਹੁਤ ਹੀ ਖੁਸ਼ ਹਨ। ਜਿਸ ਦਾ ਸਬੂਤ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦਿੰਦੀਆਂ ਹਨ। ਦੋਵੇਂ ਇਕ ਦੂਜੇ ਦੇ ਨਾਲ ਆਪਣੀਆਂ ਰੋਮਾਂਟਿਕ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀਆਂ ਹਨ। ਗਾਇਕ ਸਮੀਰ ਮਾਹੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪਿਆਰੀ ਜਿਹੀ ਪਤਨੀ ਅਤੇ ਗਾਇਕਾ ਨਿਸ਼ਾ ਬਾਨੋ ਦੇ ਨਾਲ ਆਪਣੀ ਇਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਨਿਸ਼ਾ ਬਾਨੋ ਦੀਆਂ ਗੱਲ੍ਹਾਂ ਪਿਆਰ ਦੇ ਨਾਲ ਪੁੱਟਦੇ ਹੋਏ ਨਜ਼ਰ ਆ ਰਹੇ ਹਨ। ਪਤੀ-ਪਤਨੀ ਦਾ ਇਹ ਕਿਊਟ ਅੰਦਾਜ਼ ਹਰ ਇਕ ਨੂੰ ਖੂਬ ਪਸੰਦ ਆ ਰਿਹਾ ਹੈ। ਨਿਸ਼ਾ ਨੇ ਫਲੋਰਲ ਪ੍ਰਿੰਟ ਵਾਲੀ ਡਰੈੱਸ ਪਾਈ ਹੋਈ ਹੈ, ਜਿਸ ‘ਚ ਉਹ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ।


ਜੇ ਗੱਲ ਕਰੀਏ ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ। ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਭਾਵੇਂ ਉਹ ਸੰਜੀਦਾ ਹੋਣ, ਕਾਮੇਡੀ ਕਿਰਦਾਰ ਹੋਣ ਜਾਂ ਫਿਰ ਰੋਮਾਂਟਿਕ। ਅਦਾਕਾਰੀ ਦੇ ਨਾਲ ਉਹ ਗਾਇਕੀ ਦੇ ਖੇਤਰ 'ਚ ਕਾਫੀ ਐਕਟਿਵ ਹੈ। ਨਿਸ਼ਾ ਬਾਨੋ ਨੇ ਕਈ ਸਿੰਗਲ ਅਤੇ ਡਿਊਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਦੱਸ ਦਈਏ ਸਮੀਰ ਮਾਹੀ ਵੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਉਹ ਕਈ ਵੀਡੀਓ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ।

Aarti dhillon

This news is Content Editor Aarti dhillon