Ex Girlfriend ਨੂੰ ਲੈ ਕੇ ਫਿਲਮ ਬਣਾਉਣਗੇ ਸਲਮਾਨ ਖਾਨ
Tuesday, Feb 23, 2016 - 05:56 PM (IST)

ਮੁੰਬਈ : ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ, ਬਾਰਬੀ ਗਰਲ ਕੈਟਰੀਨਾ ਕੈਫ ਨੂੰ ਲੈ ਕੇ ਫਿਲਮ ਬਣਾ ਸਕਦੇ ਹਨ। ਸਲਮਾਨ ਨੂੰ ਕੈਟਰੀਨਾ ਕੈਫ ਦਾ ਗੌਡਫਾਦਰ ਮੰਨਿਆ ਜਾਂਦਾ ਹੈ। ਖ਼ਬਰ ਹੈ ਕਿ ਕੈਟਰੀਨਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ। ਹਾਲ ਹੀ ''ਚ ਆਈ ਫਿਲਮ ''ਫਿਤੂਰ'' ਅਤੇ ਇਸ ਤੋਂ ਪਹਿਲਾਂ ਫਿਲਮ ''ਫੈਂਟਮ'' ਬਾਕਸ ਆਫਿਸ ''ਤੇ ਕੋਈ ਕਮਾਲ ਨਹੀਂ ਦਿਖਾ ਸਕੀਆਂ।
ਹੁਣ ਚਰਚਾ ਹੈ ਕਿ ਸਲਮਾਨ ਇਕ ਵਾਰ ਫਿਰ ਕੈਟਰੀਨਾ ਲਈ ਗੌਡਫਾਦਰ ਦਾ ਕਿਰਦਾਰ ਨਿਭਾਉਣ ਵਾਲੇ ਹਨ। ਕੈਟਰੀਨਾ ਲਈ ਹੁਣ ਸਲਮਾਨ ਖਾਨ ਇਕ ਫਿਲਮ ਬਣਾਉਣ ਵਾਲੇ ਹਨ। ਜੇਕਰ ਸਭ ਕੁਝ ਸਹੀ ਰਿਹਾ ਤਾਂ ਕੈਟਰੀਨਾ ਕੈਫ ਲਈ ਫਿਲਹਾਲ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ।