''ਬਿੱਗ ਬੌਸ 15'' ਦੇ ਆਗਾਜ਼ ਤੋਂ ਪਹਿਲਾਂ ਲੀਕ ਹੋਈ ਘਰ ਦੀ ਅੰਦਰਲੀ ਵੀਡੀਓ, ਕੁਝ ਅਜਿਹਾ ਹੈ ਇਸ ਵਾਰ ''BB'' ਦਾ ਘਰ

10/02/2021 12:21:42 PM

ਨਵੀਂ ਦਿੱਲੀ (ਬਿਊਰੋ) : ਸੁਪਰਸਟਾਰ ਸਲਮਾਨ ਖ਼ਾਨ ਹੋਸਟਿਡ ਟੀ. ਵੀ. ਦਾ ਸਭ ਤੋਂ ਵਿਵਾਦਤ ਸ਼ੋਅ 'ਬਿੱਗ ਬੌਸ' ਦੇ 15ਵੇਂ ਸੀਜ਼ਨ ਦੇ ਧਮਾਕੇਦਾਰ ਆਗਾਜ਼ 'ਚ ਸਿਰਫ਼ ਹੁਣ ਕੁਝ ਹੀ ਘੰਟੇ ਬਾਕੀ ਹਨ। 'ਬਿੱਗ ਬੌਸ 15' ਅੱਜ ਯਾਨੀਕਿ ਸ਼ਨਿਚਰਵਾਰ 2 ਅਕਤੂਬਰ ਦੀ ਰਾਤ 9.30 ਵਜੇ ਤੋਂ ਕਲਰਜ਼ ਟੀ. ਵੀ. 'ਤੇ ਸ਼ੁਰੂ ਹੋਣ ਜਾ ਰਿਹਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਇਸ ਵਾਰ ਵੀ ਸਲਮਾਨ ਖ਼ਾਨ ਸ਼ੋਅ 'ਚ ਕੰਟੈਸਟੈਂਟਸ ਦੀ ਕਲਾਸ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉੱਥੇ ਹੀ ਹੁਣ 'ਬਿੱਗ ਬੌਸ' ਦੇ ਫੈਨਜ਼ ਇਹ ਜਾਣਨ ਲਈ ਬੇਤਾਬ ਹਨ ਕਿ ਆਖ਼ਿਰ ਇਸ ਵਾਰ ਸ਼ੋਅ 'ਚ ਕੀ ਨਵਾਂ ਹੋਣ ਵਾਲਾ ਹੈ। ਘਰ ਅੰਦਰੋਂ ਕਿਵੇਂ ਦਾ ਦਿਸਦਾ ਹੋਵੇਗਾ। ਜੇਕਰ ਅਜਿਹਾ ਹੈ ਤਾਂ ਪਰੇਸ਼ਾਨ ਨਾ ਹੋਵੋ, ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਇਸ ਵਾਰ ਦਾ 'ਬਿੱਗ ਬੌਸ 15' ਦਾ ਘਰ ਅੰਦਰੋਂ ਕਿਵੇਂ ਦਾ ਦਿਸੇਗਾ।


'ਬਿੱਗ ਬੌਸ 15' ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੋਅ ਦੇ ਮੇਕਰਜ਼ ਨੇ ਮੀਡੀਆ ਘਰ ਦੇ ਅੰਦਰਲਾ ਕੋਨਾ-ਕੋਨਾ ਦਿਖਾਇਆ। ਇਸ ਦੌਰਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਬਣੀ ਹੋਈ ਹੈ।

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਵਾਰ ਪੂਰਾ ਥੀਮ 'ਜੰਗਲ' ਬੇਸਡ ਬਣਾਇਆ ਗਿਆ ਹੈ। ਉੱਥੇ ਹੀ ਘਰ ਦੇ ਹਰ ਕੋਨੇ ਨੂੰ ਰੀਅਲ ਜੰਗਲ ਦੀ ਲੁੱਕ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਘਰ 'ਚ ਨਾ ਸਿਰਫ਼ ਰੁੱਖ ਸਗੋ ਸਜਾਵਟ (ਡੈਕੋਰੇਸ਼ਨ) ਵੀ ਕਾਫ਼ੀ ਸ਼ਾਨਦਾਰ ਕੀਤੀ ਗਈ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੁਣ ਫੈਨਜ਼ ਦਾ ਕ੍ਰੇਜ਼ ਸ਼ੋਅ ਪ੍ਰਤੀ ਕਾਫੀ ਵਧ ਗਿਆ ਹੈ।

ਦੱਸ ਦੇਈਏ ਕਿ 'ਬਿੱਗ ਬੌਸ' ਦੇ ਇਸ ਸੀਜ਼ਨ 'ਚ ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਵੀ ਅਹਿਮ ਰੋਲ ਨਿਭਾਉਂਦੀ ਦਿਸੇਗੀ। 'ਬਿੱਗ ਬੌਸ 15' ਤੋਂ ਪਹਿਲਾਂ 'ਬਿੱਗ ਬੌਸ ਓਟੀਟੀ' ਵੀ ਸ਼ੁਰੂ ਹੋਇਆ ਸੀ, ਜਿਸ ਨੂੰ ਦਿਵਿਆ ਅਗਰਵਾਲ ਨੇ ਜਿੱਤਿਆ।

ਹੁਣ 'ਬਿੱਗ ਬੌਸ ਓਟੀਟੀ' ਦੇ ਤਿੰਨ ਖਿਡਾਰੀ ਸ਼ਮਿਤਾ ਸ਼ੈੱਟੀ, ਪ੍ਰਤੀਕ ਸਹਿਜਪਾਲ ਤੇ ਨਿਸ਼ਾਂਤ ਭੱਟ 'ਬਿੱਗ ਬੌਸ 15' ਦਾ ਹਿੱਸਾ ਬਣ ਰਹੇ ਹਨ।

ਉੱਥੇ ਹੀ 'ਬਿੱਗ ਬੌਸ' ਦਾ 14ਵਾਂ ਸੀਜ਼ਨ ਟੀ. ਵੀ. ਅਦਾਕਾਰਾ ਰੂਬੀਨਾ ਦਿਲੈਕ ਨੇ ਜਿੱਤਿਆ ਸੀ ਤੇ 13ਵੇਂ ਸੀਜ਼ਨ ਨੂੰ ਸਿਧਾਰਥ ਸ਼ੁਕਲਾ ਨੇ ਜੋ ਕਿ ਹੁਣ ਇਸ ਦੁਨੀਆ 'ਚ ਨਹੀਂ ਰਹੇ।

sunita

This news is Content Editor sunita