ਸਲਮਾਨ ਖ਼ਾਨ ਨੇ ਕੀਤਾ ਖ਼ੁਲਾਸਾ, ਕਿਹਾ– ‘ਰਿਲੇਸ਼ਨਸ਼ਿਪ ’ਚ ਵਧੀਆ ਨਹੀਂ ਹਾਂ’

05/24/2021 3:45:38 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ 54 ਸਾਲਾਂ ਦੇ ਹੋ ਚੁੱਕੇ ਹਨ ਤੇ ਅਜੇ ਵੀ ਸਿੰਗਲ ਹਨ। ਹਾਲਾਂਕਿ ਉਨ੍ਹਾਂ ਦੀ ਜ਼ਿੰਦਗੀ ’ਚ ਹੁਣ ਤਕ ਕਈ ਹਸੀਨਾਵਾਂ ਨੇ ਐਂਟਰੀ ਲਈ ਪਰ ਫਿਰ ਵੀ ਸਲਮਾਨ ਖ਼ਾਨ ਘਰ ਵਸਾਉਣ ’ਚ ਅਸਫਲ ਰਹੇ। ਉਥੇ ਆਪਣੇ ਇਕ ਇੰਟਰਵਿਊ ’ਚ ਸਲਮਾਨ ਨੇ ਨਾ ਸਿਰਫ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਗੱਲਬਾਤ ਕੀਤੀ, ਸਗੋਂ ਭਰਾ ਸੋਹੇਲ ਤੇ ਅਰਬਾਜ਼ ਖ਼ਾਨ ਨਾਲ ਆਪਣੇ ਰਿਸ਼ਤੇ ’ਤੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ।

ਜਦੋਂ ਇੰਟਰਵਿਊ ’ਚ ਸਲਮਾਨ ਖ਼ਾਨ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਘਰ ’ਚ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਗੱਲ ਹੁੰਦੀ ਹੈ? ਇਸ ਸਵਾਲ ਨੂੰ ਸਲਮਾਨ ਨੇ ਹਾਸੇ ’ਚ ਟਾਲ ਦਿੱਤਾ। ਇਸ ਤੋਂ ਬਾਅਦ ਸਲਮਾਨ ਖ਼ਾਨ ਤੋਂ ਪੁੱਛਿਆ ਗਿਆ ਕਿ ਕੀ ਉਹ ਸੱਚ ’ਚ ਕਿਸੇ ਲੜਕੀ ਨੂੰ ਡੇਟ ਕਰ ਰਹੇ ਹਨ, ਅੱਜਕਲ ਉਸ ਬਾਰੇ ਕਾਫੀ ਗੱਲਬਾਤ ਹੋ ਰਹੀ ਹੈ? ਅਸਲ ’ਚ ਸਲਮਾਨ ਖ਼ਾਨ ਕੋਲੋਂ ਇਹ ਸਵਾਲ ਯੂਲੀਆ ਵੰਤੂਰ ਨੂੰ ਲੈ ਕੇ ਕੀਤਾ ਗਿਆ ਸੀ। ਉਥੇ ਇਸ ਸਵਾਲ ’ਤੇ ਸਲਮਾਨ ਖ਼ਾਨ ਨੇ ਜਵਾਬ ਦਿੰਦਿਆਂ ਕਿਹਾ, ‘ਮੈਂ ਰਿਲੇਸ਼ਨਸ਼ਿਪ ’ਚ ਬਿਲਕੁਲ ਵੀ ਵਧੀਆ ਨਹੀਂ ਹਾਂ।’

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ’ਤੇ ਮੁਕੱਦਮਾ ਦਰਜ

ਇਸ ਤੋਂ ਇਲਾਵਾ ਹੁਣ ਜਦੋਂ ਸਲਮਾਨ ਖ਼ਾਨ ਨੂੰ ਇੰਟਰਵਿਊ ’ਚ ਪੁੱਛਿਆ ਗਿਆ ਕਿ ਪਿਤਾ ਸਲੀਮ ਖ਼ਾਨ ਦੇ ਨਜ਼ਦੀਕ ਤਿੰਨਾਂ ਭਰਾਵਾਂ ’ਚੋਂ ਕੌਣ ਹੈ ਤਾਂ ਸਲਮਾਨ ਨੇ ਕਿਹਾ, ‘ਅਰਬਾਜ਼ ਤੇ ਸੋਹੇਲ ਦੇ ਦੋਸਤ ਮੇਰੇ ਕਾਫੀ ਨਜ਼ਦੀਕ ਹਨ ਤੇ ਮੇਰੇ ਸਾਰੇ ਦੋਸਤ ਸੋਹੇਲ ਤੇ ਅਰਬਾਜ਼ ਦੇ ਨਜ਼ਦੀਕ ਹਨ ਤੇ ਸਾਡੇ ਤਿੰਨਾਂ ਦੇ ਸਾਰੇ ਦੋਸਤ ਪਿਤਾ ਦੇ ਵੀ ਨਜ਼ਦੀਕ ਹਨ। ਇਸ ਲਈ ਸਾਡੇ ਇਥੇ ਜੇਕਰ ਕੋਈ ਛੋਟੀ ਤੋਂ ਛੋਟੀ ਪਾਰਟੀ ਵੀ ਹੁੰਦੀ ਹੈ ਤਾਂ 400 ਲੋਕ ਇਕੱਠੇ ਹੋ ਜਾਂਦੇ ਹਨ।’

ਦੱਸਣਯੋਗ ਹੈ ਕਿ ਸਲਮਾਨ ਖ਼ਾਨ ਜਲਦ ਹੀ ਕੈਟਰੀਨਾ ਕੈਫ ਨਾਲ ਫ਼ਿਲਮ ‘ਟਾਈਗਰ 3’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਤੋਂ ਇਲਾਵਾ ਇਮਰਾਨ ਹਾਸ਼ਮੀ ਵੀ ਮੁੱਖ ਭੂਮਿਕਾ ’ਚ ਦਿਖਾਈ ਦੇਣਗੇ। ਇਸ ਫ਼ਿਲਮ ਤੋਂ ਇਲਾਵਾ ਸਲਮਾਨ ਖ਼ਾਨ ਦੀ ਝੋਲੀ ’ਚ ‘ਅੰਤਿਮ’ ਤੇ ‘ਕਭੀ ਈਦ ਕਭੀ ਦੀਵਾਲੀ’ ਵਰਗੀਆਂ ਫ਼ਿਲਮਾਂ ਵੀ ਹਨ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News