ਅਫਗਾਨਿਸਤਾਨ ਨਾਲ ਹੈ ਸਲਮਾਨ ਖ਼ਾਨ ਦਾ ਪੁਰਾਣਾ ਰਿਸ਼ਤਾ, ਤੁਸੀਂ ਵੀ ਜਾਣੋ ਕੀ ਹੈ ਖ਼ਾਸ

08/18/2021 2:59:30 PM

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਅਫਗਾਨਿਸਤਾਨ ’ਚ ਬਹੁਤ ਬੁਰਾ ਹਾਲ ਹੈ। ਤਾਲਿਬਾਨ ਨੇ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਹੈ। ਅਫਗਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਬਹੁਤ ਸਾਰੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਾਲਿਬਾਨ ਦੀ ਬੇਰਹਿਮੀ ਦਾ ਡਰ ਔਰਤਾਂ ’ਚ ਸਾਫ਼ ਵੇਖਿਆ ਜਾ ਸਕਦਾ ਹੈ। ਅਫਗਾਨਿਸਤਾਨ ਦੇ ਹਾਲਾਤ ਤੋਂ ਬਾਲੀਵੁੱਡ ਸਿਤਾਰੇ ਵੀ ਦੁਖੀ ਨਜ਼ਰ ਆ ਰਹੇ ਹਨ। ਇਸ ਸਬੰਧੀ ਕਈ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ ’ਤੇ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਅਫਗਾਨਿਸਤਾਨ ’ਚ ਹਿੰਦੀ ਸਿਨੇਮਾ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਲੋਕ ਅਫਗਾਨਿਸਤਾਨ ’ਚ ਥੋੜ੍ਹੀ ਜਿਹੀ ਹਿੰਦੀ ਬੋਲਦੇ ਹਨ ਤਾਂ ਇਸ ਦਾ ਸਿਹਰਾ ਬਾਲੀਵੁੱਡ ਨੂੰ ਦਿੱਤਾ ਜਾ ਸਕਦਾ ਹੈ। ਅਫਗਾਨੀਆਂ ਨੂੰ ਬਾਲੀਵੁੱਡ ਵੀ ਸਾਲਾਂ ਤੋਂ ਆਪਣੀਆਂ ਫ਼ਿਲਮਾਂ ’ਚ ਥਾਂ ਦਿੰਦਾ ਰਿਹਾ ਹੈ। 1975 ਦੀ ਫ਼ਿਲਮ ‘ਧਰਮਾਤਮਾ’ ਤੋਂ ਲੈ ਕੇ ‘ਕਾਬੁਲ ਐਕਸਪ੍ਰੈੱਸ’ ਤੱਕ, ਬਹੁਤ ਸਾਰੀਆਂ ਅਜਿਹੀਆਂ ਫ਼ਿਲਮਾਂ ਹਨ, ਜਿਹੜੀਆਂ ਇਥੇ ਬਣੀਆਂ ਜਾਂ ਸ਼ੂਟ ਕੀਤੀਆਂ ਗਈਆਂ ਹਨ ਜਾਂ ਇਥੋਂ ਦੀਆਂ ਘਟਨਾਵਾਂ ’ਤੇ ਬਣਾਈਆਂ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੀ ਐਲਬਮ ‘ਲਿਮਟਿਡ ਐਡੀਸ਼ਨ’ ਦਾ ਪਹਿਲਾ ਗਾਣਾ ‘ਹਥਿਆਰ 2’ ਰਿਲੀਜ਼ (ਵੀਡੀਓ)

ਮੀਡੀਆ ’ਚ ਛਪੀ ਰਿਪੋਰਟ ਅਨੁਸਾਰ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦਾ ਵੀ ਅਫਗਾਨਿਸਤਾਨ ਨਾਲ ਖ਼ਾਸ ਸਬੰਧ ਹੈ। ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖ਼ਾਨ ਦੀ ਦੇਸ਼ ਤੇ ਵਿਦੇਸ਼ਾਂ ’ਚ ਚੰਗੀ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਨਾਂ ਦਾ ਸਿੱਕਾ ਬਾਲੀਵੁੱਡ ’ਚ ਚੱਲਦਾ ਹੈ। ਸਲਮਾਨ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਸਲਮਾਨ ਖ਼ਾਨ ਦਾ ਅਫਗਾਨਿਸਤਾਨ ਨਾਲ ਵੀ ਖ਼ਾਸ ਸਬੰਧ ਹੈ। ਦਰਅਸਲ ਸਲਮਾਨ ਖ਼ਾਨ ਪਿਛੋਕੜ ਤੋਂ ਅਫਗਾਨੀ ਹਨ। ਉਨ੍ਹਾਂ ਦੇ ਪੜਦਾਦਾ ਅਫਗਾਨ ਤੋਂ ਭੱਜ ਕੇ ਭੋਪਾਲ ਆ ਗਏ ਸਨ। ਇੰਦੌਰ ਦੇ ਰਾਜਾ ਹੋਲਕਰ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਸ਼ਰਨ ਦਿੱਤੀ ਸੀ। ਇਸ ਤੋਂ ਇਲਾਵਾ ਸਲਮਾਨ ਦੇ ਦਾਦਾ ਇੰਦੌਰ ਦੇ ਸਾਬਕਾ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ। ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਇੰਡਸਟਰੀ ਦੇ ਮਸ਼ਹੂਰ ਲੇਖਕ ਹਨ।

ਦਰਅਸਲ ਸਲਮਾਨ ਖ਼ਾਨ ਦੇ ਪੂਰਵਜ ਅਲਕੋਜ਼ਾਈ ਇਕ ਪਸ਼ਤੂਨ ਸਨ। ਉਹ ਅਲਕੋਜ਼ਾਈ ਯੂਸਫਜ਼ਈ ਸਮਾਜ ਨਾਲ ਜੁੜੇ ਹੋਏ ਹਨ। ਸਲਮਾਨ ਦੇ ਪਿਤਾ ਸਲੀਮ ਖ਼ਾਨ ਨੇ ਸੁਸ਼ੀਲਾ ਚਰਕ ਯਾਨੀ ਸਲਮਾ ਖ਼ਾਨ ਨਾਲ ਵਿਆਹ ਕਰਵਾਇਆ, ਜੋ ਅਸਲ ’ਚ ਡੋਗਰਾ ਰਾਜਪੂਤ ਹੈ। ਇਸ ਤਰ੍ਹਾਂ ਸਲਮਾਨ ਦੀ ਪਰਵਰਿਸ਼ ਹਿੰਦੂ ਤੇ ਮੁਸਲਿਮ ਦੋਵਾਂ ਰੀਤੀ-ਰਿਵਾਜਾਂ ਨਾਲ ਹੋਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh