ਸਲਮਾਨ ਦੇ ਵਕੀਲ ਸ਼੍ਰੀਕਾਂਤ ਸ਼ਿਵਡੇ ਦਾ ਦਿਹਾਂਤ, ''ਹਿੱਟ ਐਂਡ ਰਨ'' ਕੇਸ ਨਾਲ ਹੋਏ ਸਨ ਮਸ਼ਹੂਰ

01/20/2022 11:04:25 AM

ਮੁੰਬਈ- ਫਿਲਮ ਅਤੇ ਟੀਵੀ ਇੰਡਸਟਰੀ ਤੋਂ ਬੀਤੇ ਦਿਨਾਂ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੋ ਦਿਨ ਪਹਿਲਾਂ ਵਰੁਣ ਧਵਨ ਦੇ ਡਰਾਈਵਰ ਮਨੋਜ ਕੁਮਾਰ ਦਾ ਦਿਹਾਂਤ ਅਤੇ ਫਿਰ ਟੀਵੀ ਅਦਾਕਾਰ ਸ਼ਹੀਰ ਸ਼ੇਖ ਦੇ ਪਿਤਾ ਦੇ ਦਿਹਾਂਤ ਨਾਲ ਬਾਲੀਵੁੱਡ 'ਚ ਸੋਗ ਦੀ ਲਹਿਰ ਹੈ। ਉਧਰ ਹੁਣ ਖ਼ਬਰ ਆ ਰਹੀ ਹੈ ਕਿ ਸਲਮਾਨ ਖਾਨ ਦੇ ਵਕੀਲ ਸ਼੍ਰੀਕਾਂਤ ਸ਼ਿਵਡੇ ਦਾ 67 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਸ਼੍ਰੀਕਾਂਤ ਸ਼ਿਵਡੇ ਉਹ ਵਕੀਲ ਹਨ ਜਿਨ੍ਹਾਂ ਨੇ ਸਲਮਾਨ ਖਾਨ ਨੂੰ ਸਭ ਤੋਂ ਵਿਵਾਦਪੂਰਨ ਅਤੇ ਹਾਈ-ਪ੍ਰਫਾਈਲ ਹਿੱਟ ਐਂਡ ਰਨ ਮਾਮਲੇ 'ਚ ਜਿੱਤ ਦਿਵਾਈ ਸੀ। ਸਲਮਾਨ ਤੋਂ ਇਲਾਵਾ ਵਕੀਲ ਨੇ ਸ਼ਾਇਨੀ ਆਹੂਜਾ ਦੀ ਵੀ ਅਗਵਾਈ ਕੀਤੀ ਸੀ, ਜਿਨ੍ਹਾਂ ਨੂੰ ਮੁੰਬਈ ਪੁਲਸ ਨੇ ਸਾਲ 2009 ਦੌਰਾਨ ਬਲਾਤਕਾਰ ਦੇ ਇਕ ਮਾਮਲੇ 'ਚ ਦੋਸ਼ੀ ਠਹਿਰਾਇਆ ਸੀ।


ਦੱਸ ਦੇਈਏ ਕਿ ਵਕੀਲ ਸ਼੍ਰੀਕਾਂਤ ਸ਼ਿਵਡੇ ਕਾਫੀ ਸਮੇਂ ਤੋਂ ਬਲੱਡ ਕੈਂਸਰ ਨਾਲ ਜੂਝ ਰਹੇ ਸਨ। 19 ਜਨਵਰੀ 2022 ਦੀ ਰਾਤ ਸ਼੍ਰੀਕਾਂਤ ਦਾ ਦਿਹਾਂਤ ਹੋ ਗਿਆ। ਇਸ ਗੱਲ ਦੀ ਪੁਸ਼ਟੀ ਐਡਵੋਕੇਟ ਸ਼੍ਰੀਕਾਂਤ ਦੇ ਅਧੀਨ ਕੰਮ ਕਰ ਰਹੇ ਇਕ ਜੂਨੀਅਰ ਨੇ ਦਿੱਤੀ ਸੀ। ਜੂਨੀਅਰ ਨੇ ਦੱਸਿਆ ਕਿ ਵਕੀਲ ਲਿਊਕੇਮੀਆ (ਬਲੱਡ ਕੈਂਸਰ) ਨਾਲ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਹੀ ਪੁਣੇ ਦੇ ਇਕ ਨਿੱਜੀ ਹਸਪਤਾਲ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਵਕੀਲ ਦੇ ਪਰਿਵਾਰ 'ਚ ਉਨ੍ਹਾਂ ਦੀ ਮਾਂ, ਪਤਨੀ ਅਤੇ ਦੋ ਬੱਚੇ ਹਨ।

Aarti dhillon

This news is Content Editor Aarti dhillon