ਸਿੱਧੂ ਮੂਸੇਵਾਲਾ ਦਾ ਗੀਤ ਗਾਉਣ 'ਤੇ ਕਸੂਤੇ ਘਿਰੇ ਮਾਸਟਰ ਸਲੀਮ, ਮੰਗਣੀ ਪਈ ਮੁਆਫ਼ੀ

06/14/2022 4:06:25 PM

ਬਾਲੀਵੁੱਡ ਡੈਸਕ: ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਹਰ ਸਮੇਂ ਸੁਰਖੀਆਂ ’ਚ ਰਹਿੰਦੇ ਹਨ। ਹਾਲ ਹੀ ’ਚ ਮਾਸਟਰ ਸਲੀਮ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਹ ਵੀਡੀਓ ਜਗਰਾਤੇ ਦੀ ਹੈ ਜਿਸ ’ਚ ਮਾਸਟਰ ਸਲੀਮ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਗਾ ਰਹੇ ਹਨ।

ਦੱਸ ਦੇਈਏ ਕਿ ਇਸ ਵੀਡੀਓ ’ਚ ਜਗਰਾਤੇ ਦੌਰਾਨ ਭਗਤ ਵੀ ਸਲੀਮ ਦਾ ਸਾਥ ਦਿੰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ’ਤੇ ਇਤਰਾਜ਼ ਜਤਾਇਆ ਹੈ। 

ਇਹ  ਵੀ ਪੜ੍ਹੋ :  ਕ੍ਰਿਤੀ ਸੈਨਨ ਨੇ ਭੁੱਖੇ-ਪਿਆਸੇ ਕੁੱਤਿਆਂ ਨੂੰ ਦਿੱਤਾ ਭੋਜਨ-ਪਾਣੀ, ਪ੍ਰਸ਼ੰਸਕਾਂ ਨੇ ਕੀਤੀ ਅਦਾਕਾਰਾ ਦੀ ਖ਼ੂਬ ਤਾਰੀਫ਼

 

ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਸਟਰ ਸਲੀਮ ਨੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਉਹ ਮੁਆਫ਼ੀ ਮੰਗ ਰਹੇ ਹਨ । ਵੀਡੀਓ ’ਚ ਮਾਸਟਰ ਸਲੀਮ ਕਹਿ ਰਹੇ ਹਨ ਕਿ ‘ਇਕ ਜਗਰਾਤੇ ਦੌਰਾਨ ਸਿੱਧੂ ਮੂਸੇਵਾਲਾ ਵਾਲਾ ਸਾਡਾ ਵੀਰ ਜੋ ਸਾਡੇ ’ਚ ਨਹੀਂ ਹਨ, ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ, ਉਨ੍ਹਾਂ ਦਾ ਗੀਤ ਗਾ ਕੇ 295 ਇਸ ’ਚ ਕੋਈ ਗਲਤ ਭਾਸ਼ਾ ਦੀ ਵਕਤੋਂ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਮੈਂ ਸਿਰਫ਼ ਸ਼ਰਧਾਂਜਲੀ ਦਿੱਤੀ ਸੀ।’

ਇਹ  ਵੀ ਪੜ੍ਹੋ : ਗਰਭਵਤੀ ਵਿੰਨੀ ਅਰੋੜਾ ਨੂੰ ਪਰਿਵਾਰ ਦੇ ਰਿਹਾ ਢੇਰ ਸਾਰਾ ਪਿਆਰ, ਬੁਰੀ ਨਜ਼ਰ ਤੋਂ ਬਚਾਉਣ ਲਈ ਭੈਣ ਨੇ ਕੀਤਾ ਇਹ ਕੰਮ

ਉਨ੍ਹਾਂ ਅੱਗੇ ਕਿਹਾ ਕਿ ‘ਉੱਥੋਂ ਦੇ ਲੋਕਾਂ ਨੇ ਵੀ ਮੈਨੂੰ ਉਨ੍ਹਾਂ ਦਾ ਗੀਤ ਗਾ ਦਿਓ ਅਤੇ ਮੈਂ ਗਾ ਦਿੱਤਾ ਬਾਕੀ ਲੋਕਾਂ ਨੇ ਵੀ ਇਸ ਲਈ ਮੇਰਾ ਸਾਥ ਦਿੱਤਾ ਹੈ, ਪਰ ਕਈ ਲੋਕਾਂ ਨੂੰ ਇਹ ਚੀਜ਼ ਸਹੀ ਨਹੀਂ ਲੱਗੀ ਤਾਂ ਮੁਆਫ਼ੀ ਮੰਗਦਾ ਹਾਂ ਬਾਕੀ ਸਾਡਾ ਕੋਈ ਮਕਸਦ ਨਹੀਂ ਕਿ ਕਿਸੇ ਦੇ ਦਿਲ ਦੁਖਾਉਣਾ।’

Anuradha

This news is Content Editor Anuradha