ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਇਸ ਦਿਨ ਰਿਲੀਜ਼ ਹੋਵੇਗਾ ਫ਼ਿਲਮ ‘ਸਲਾਰ’ ਦਾ ਟੀਜ਼ਰ

07/03/2023 3:20:09 PM

ਐਂਟਰਟੇਨਮੈਂਟ ਡੈਸਕ– ਹਾਲ ਹੀ ’ਚ ਪ੍ਰਭਾਸ ਦੀ ਫ਼ਿਲਮ ‘ਆਦਿਪੁਰਸ਼’ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਪਸੰਦ ਨਹੀਂ ਕੀਤਾ ਗਿਆ। ਇਹ ਫ਼ਿਲਮ ਆਪਣੇ ਵਿਵਾਦਾਂ ਕਾਰਨ ਸੁਰਖ਼ੀਆਂ ’ਚ ਰਹੀ, ਜਿਸ ਕਾਰਨ ਇਸ ਫ਼ਿਲਮ ਨੇ ਕਮਾਈ ਵੀ ਖ਼ੂਬ ਕੀਤੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਡਿਵਾਈਨ ਨਾਲ ਇਸ ਹਫ਼ਤੇ ਰਿਲੀਜ਼ ਹੋਵੇਗਾ ਗੀਤ ‘ਚੋਰਨੀ’

‘ਆਦਿਪੁਰਸ਼’ ਤੋਂ ਬਾਅਦ ਹੁਣ ਪ੍ਰਭਾਸ ਦੇ ਪ੍ਰਸ਼ੰਸਕ ਉਸ ਦੀ ਆਗਾਮੀ ਫ਼ਿਲਮ ‘ਸਲਾਰ’ ਲਈ ਬੇਹੱਦ ਉਤਸ਼ਾਹਿਤ ਹਨ। ਇਸ ਫ਼ਿਲਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ।

ਫ਼ਿਲਮ ਸਮੀਖਿਅਕ ਤਰਨ ਆਦਰਸ਼ ਨੇ ਫ਼ਿਲਮ ਦਾ ਇਕ ਪੋਸਟਰ ਸਾਂਝਾ ਕੀਤਾ ਹੈ, ਜਿਸ ਨਾਲ ਫ਼ਿਲਮ ਦੇ ਟੀਜ਼ਰ ਦੀ ਰਿਲੀਜ਼ ਡੇਟ ਦੱਸੀ ਗਈ ਹੈ। ‘ਸਲਾਰ’ ਦਾ ਟੀਜ਼ਰ 6 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਹੋਮਬਾਲੇ ਫ਼ਿਲਮਜ਼ ਦੇ ਯੂਟਿਊਬ ਚੈਨਲ ’ਤੇ ਇਹ ਟੀਜ਼ਰ ਸਵੇਰੇ 5 ਵੱਜ ਕੇ 12 ਮਿੰਟ ’ਤੇ ਰਿਲੀਜ਼ ਹੋਵੇਗਾ।

ਦੱਸ ਦੇਈਏ ਕਿ ‘ਸਲਾਰ’ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਪ੍ਰਸ਼ਾਂਤ ਨੀਲ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਕੇ. ਜੀ. ਐੱਫ. 1’ ਤੇ ‘ਕੇ. ਜੀ. ਐੱਫ. 2’ ਨੂੰ ਡਾਇਰੈਕਟ ਕਰ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh