ਫ਼ਿਲਮ ''ਸਾਲਾਰ'' ਦਾ ਪੋਸਟਰ ਆਇਆ ਸਾਹਮਣੇ, 28 ਸਤੰਬਰ ਨੂੰ ਹੋਵੇਗੀ ਰਿਲੀਜ਼

Friday, Jan 06, 2023 - 02:53 PM (IST)

ਫ਼ਿਲਮ ''ਸਾਲਾਰ'' ਦਾ ਪੋਸਟਰ ਆਇਆ ਸਾਹਮਣੇ, 28 ਸਤੰਬਰ ਨੂੰ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ) - ਪੈਨ ਇੰਡੀਆ ਸੁਪਰਸਟਾਰ ਪ੍ਰਭਾਸ ਸਟਾਰਰ ‘ਸਾਲਾਰ’ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਹੈ, ਜਿਸ ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਦੁਆਰਾ ਕੀਤਾ ਜਾ ਰਿਹਾ ਹੈ ਤੇ ਹੋਂਬਲੇ ਫਿਲਮਜ਼ ਦੇ ਬੈਨਰ ਹੇਠ ਨਿਰਮਿਤ ਹੈ। ਪ੍ਰਭਾਸ ਤੇ ਪ੍ਰਸ਼ਾਂਤ ਨੀਲ ਦੇ ਇੰਡਸਟਰੀ ’ਚ ਸਭ ਤੋਂ ਵੱਡੇ ਸਹਿਯੋਗਾਂ ’ਚੋਂ ਇਕ ਤੇ ਸਾਲ ਦੀ ਇਕ ਹੋਰ ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਸਾਲਾਰ’ ਨੇ ਸਹੀ ਦਾਅਵਾ ਕੀਤਾ ਹੈ ਕਿ 2023 ‘ਸਾਲ ਨਹੀਂ ਸਲਾਰ ਹੈ’। 

ਦੱਸ ਦਈਏ ਕਿ ‘ਸਾਲਾਰ’ ਭਾਰਤ ਦੀਆਂ ਦੋ ਸਭ ਤੋਂ ਵੱਡੀਆਂ ਫ੍ਰੈਂਚਾਇਜ਼ੀਜ਼ ‘ਬਾਹੂਬਲੀ’ ਤੇ ‘ਕੇ.ਜੀ.ਐੱਫ.’ ਦਾ ਇਕ ਉਤਸ਼ਾਹੀ ਸਹਿਯੋਗ ਹੈ, ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਹੋਂਂਬਲੇ ਫਿਲਮਜ਼ ਕੇ.ਜੀ.ਐੱਫ. ਨਿਰਮਾਤਾ-ਨਿਰਦੇਸ਼ਕ, ਤਕਨੀਸ਼ੀਅਨ ਤੇ ‘ਬਾਹੂਬਲੀ’ ਦੇ ਸਟਾਰ ਭਾਰਤੀ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ 2023 ’ਚ ਇਕ ਹੋਰ ਬਲਾਕਬਸਟਰ ਪੇਸ਼ ਕਰਨ ਲਈ ਇਕੱਠੇ ਆ ਰਹੇ ਹਨ। ਹੋਂਬਲੇ ਫਿਲਮਜ਼ ਜਿਸ ਨੇ ‘ਕੇ. ਜੀ. ਐੱਫ.’, ਕੇ. ਜੀ. ਐੱਫ-2’ ਤੇ ‘ਕੰਤਾਰਾ’ ਵਰਗੀਆਂ ਬਲਾਕਬਸਟਰ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ‘ਸਾਲਾਰ’ ਇਸ ਸਾਲ 28 ਸਤੰਬਰ 2023 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News