ਸਾਜਿਦ ਨਾਡੀਆਡਵਾਲਾ ਨੂੰ ਯਕੀਨ ਹੈ ਸਮਾਰਟ ਬਜਟਿੰਗ ''ਤੇ

08/30/2015 12:36:25 PM

ਮੁੰਬਈ-ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸਾਜਿਦ ਨਾਡੀਆਡਵਾਲਾ ਨੂੰ ਸਮਾਰਟ ਬਜਟਿੰਗ ''ਤੇ ਯਕੀਨ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਫਿਲਮ ਦੀ ਸਫਲਤਾ ਫਿਲਮ ਦੀ ਕਹਾਣੀ ਤੇ ਕਲਾਕਾਰਾਂ ''ਤੇ ਨਿਰਭਰ ਕਰਦੀ ਹੈ ਪਰ ਬਜਟ ਦਾ ਉਸ ''ਚ ਬਹੁਤ ਵੱਡਾ ਹੱਥ ਹੁੰਦਾ ਹੈ। ਸਾਲ 2014 ''ਚ ਰਿਲੀਜ਼ ਹੋਈ ਸਾਜਿਦ ਦੀ ਫਿਲਮ ''2 ਸਟੇਟਸ'' ਦਾ ਬਜਟ 25 ਕਰੋੜ ਰੁਪਏ ਸੀ ਅਤੇ ਫਿਲਮ ਦਾ ਬਾਕਸ ਆਫਿਸ ਕੁਲੈਕਸ਼ਨ 110 ਕਰੋੜ ਰੁਪਏ ਸੀ। ਇਸੇ ਤਰ੍ਹਾਂ ''ਹੀਰੋਪੰਤੀ'' ਦਾ ਬਜਟ 15 ਕਰੋੜ ਸੀ ਅਤੇ ਕੁਲੈਕਸ਼ਨ 55 ਕਰੋੜ ਰੁਪਏ ਸੀ।
ਆਲੀਆ ਅਤੇ ਰਣਦੀਪ ਹੁੱਡਾ ਦੀ ਮੁੱਖ ਜੋੜੀ ਵਾਲੀ ਫਿਲਮ ''ਹਾਈਵੇ'' ਦਾ ਬਜਟ ਸਿਰਫ 9 ਕਰੋੜ ਸੀ ਅਤੇ ਇਸ ਨੇ ਬਾਕਸ ਆਫਿਸ ਤੋਂ 30 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਸੀ। ਸਾਜਿਦ ਨੇ ਕਿਹਾ ਕਿ ਹਾਈਵੇ, ਹੀਰੋਪੰਤੀ ਅਤੇ 2 ਸਟੇਟਸ ਤੋਂ ਫਾਇਦਾ ਇਸ ਲਈ ਹੋਇਆ ਕਿਉਂਕਿ ਬਜਟ ਘੱਟ ਸੀ, ਇਸ ਲਈ ਬਜਟ ਦਾ ਫਿਲਮ ਦੀ ਸਫਲਤਾ ''ਚ ਬਹੁਤ ਮਹੱਤਵ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।