ਵਿਕਰਮ ਫੜਨੀਸ ਦੀ ਫਿਲਮ ''ਚ ਫੋਟੋਗ੍ਰਾਫਰ ਦੀ ਭੂਮਿਕਾ ਨਿਭਾਏਗੀ ਸੈਯਾਮੀ ਖੇਰ

Monday, May 25, 2026 - 01:50 PM (IST)

ਵਿਕਰਮ ਫੜਨੀਸ ਦੀ ਫਿਲਮ ''ਚ ਫੋਟੋਗ੍ਰਾਫਰ ਦੀ ਭੂਮਿਕਾ ਨਿਭਾਏਗੀ ਸੈਯਾਮੀ ਖੇਰ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਸੈਯਾਮੀ ਖੇਰ, ਵਿਕਰਮ ਫੜਨੀਸ ਦੀ ਇਮੋਸ਼ਨਲ ਡਰਾਮਾ ਫਿਲਮ ਵਿਚ ਫੋਟੋਗ੍ਰਾਫਰ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਅਦਾਕਾਰਾ ਸੈਯਾਮੀ ਖੇਰ ਨੇ ਫਿਲਮ ਨਿਰਮਾਤਾ ਵਿਕਰਮ ਫੜਨੀਸ ਦੀ ਆਗਾਮੀ ਬਿਨਾਂ ਸਿਰਲੇਖ ਵਾਲੀ ਰੋਮਾਂਟਿਕ ਡਾਰਾਮਾ ਫਿਲਮ ਤੋਂ ਆਪਣਾ ਦਮਦਾਰ ਪਹਿਲਾ ਲੁੱਕ ਸਾਂਝਾ ਕੀਤਾ ਹੈ। ਇਸ ਫਿਲਮ ਦੀ ਕਹਾਣੀ ਮਨੁੱਖੀ ਰਿਸ਼ਤਿਆਂ ਅਤੇ ਭਾਵਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਵਿੱਚ ਪਿਆਰ, ਜਜ਼ਬਾਤ ਅਤੇ ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਬੇਹੱਦ ਸੰਵੇਦਨਸ਼ੀਲ ਤਰੀਕੇ ਨਾਲ ਦਿਖਾਇਆ ਗਿਆ ਹੈ। ਜਾਰੀ ਕੀਤੇ ਗਏ ਪਹਿਲੇ ਲੁੱਕ ਵਿਚ ਸੈਯਾਮੀ ਇਕ ਫੈਸ਼ਨ ਫੋਟੋਗ੍ਰਾਫਰ ਦੀ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ।

ਤਸਵੀਰ ਵਿੱਚ ਉਹ ਇਕ ਪ੍ਰੋਫੈਸ਼ਨਲ ਕੈਮਰਾ ਹੱਥ ਵਿੱਚ ਲੈ ਕੇ ਨੈਚੁਰਲ ਆਉਟਡੋਰ ਲੋਕੇਸ਼ਨ 'ਤੇ ਦਿਖਾਈ ਦੇ ਰਹੀ ਹੈ। ਉਸ ਦੀ ਸਿੰਪਲ ਲੁੱਕ ਫਿਲਮ ਦੇ ਭਾਵਨਾਤਮਕ ਅਤੇ ਜ਼ਮੀਨ ਨਾਲ ਜੁੜੇ ਟੋਨ ਨੂੰ ਖ਼ੂਬਸੂਰਤੀ ਨਾਲ ਦਰਸਾਉਂਦੀ ਹੈ। ਇਸ ਭੂਮਿਕਾ ਲਈ ਸੈਯਾਮੀ ਨੇ ਆਪਣੀ ਦੋਸਤ ਅਤੇ ਭਾਰਤ ਦੀ ਮਸ਼ਹੂਰ ਫੈਸ਼ਨ ਫੋਟੋਗ੍ਰਾਫਰ ਤਰਸ ਤਾਰਾਪੋਰਵਾਲਾ ਤੋਂ ਪ੍ਰੇਰਨਾ ਲਈ ਹੈ। ਫਿਲਮ ਵਿੱਚ ਤਾਹਿਰ ਰਾਜ ਭਸੀਨ ਅਤੇ ਵਿਨੀਤ ਕੁਮਾਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ ਵਿਕਰਮ ਫੜਨੀਸ ਲਈ ਵੀ ਬੇਹੱਦ ਖਾਸ ਹੈ, ਕਿਉਂਕਿ ਇਹ ਉਨ੍ਹਾਂ ਦੀ ਪਹਿਲੀ ਹਿੰਦੀ ਡਾਇਰੈਕਟੋਰੀਅਲ ਫਿਲਮ ਹੋਵੇਗੀ ਜੋ ਰਿਲੀਜ਼ ਹੋਣ ਜਾ ਰਹੀ ਹੈ।


author

cherry

Content Editor

Related News