ਦੂਜੀ ਵਾਰ ਮਾਂ ਬਣੇਗੀ ‘ਸਾਥ ਨਿਭਾਨਾ ਸਾਥੀਆ’ ਫੇਮ ਲਵੀ ਸਾਸਨ, ਕਿਊਟ ਅੰਦਾਜ਼ ਨਾਲ ਸਾਂਝੀ ਕੀਤੀ ਖੁਸ਼ਖ਼ਬਰੀ

06/19/2021 1:29:07 PM

ਮੁੰਬਈ: ਸ਼ੋਅ ‘ਸਾਥ ਨਿਭਾਨਾ ਸਾਥੀਆ’ ਫੇਮ ਲਵੀ ਸਾਸਨ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਨੇ ਬਹੁਤ ਹੀ ਕਿਊਟ ਅੰਦਾਜ਼ ’ਚ ਪ੍ਰਸ਼ੰਸਕਾਂ ਦੇ ਨਾਲ ਖੁਸ਼ਖ਼ਬਰੀ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਲਵੀ ਦਾ ਇਕ ਪੁੱਤਰ ਹੈ ਜਿਸ ਨੂੰ ਅਦਾਕਾਰਾ ਨੇ ਫਰਵਰੀ 2020 ’ਚ ਜਨਮ ਦਿੱਤਾ ਸੀ। 


ਲਵੀ ਨੇ ਆਪਣੇ ਪੁੱਤਰ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ’ਚ ਅਦਾਕਾਰਾ ਦਾ ਪੁੱਤਰ ਭੱਜ ਰਿਹਾ ਹੈ ਅਤੇ ਉਸ ਨੇ ਵ੍ਹਾਈਟ ਟੀ-ਸ਼ਰਟ ਅਤੇ ਬਲਿਊ ਡੈਨਿਸ ਜੀਨਸ ਪਾਈ ਹੋਈ ਹੈ। ਟੀ-ਸ਼ਰਟ ’ਤੇ ਲਿਖਿਆ ਹੋਇਅ ਹੈ ‘ਜਲਦ ਹੀ ਵੱਡਾ ਭਰਾ ਬਣਾਗਾਂ। ਤਸਵੀਰ ਸਾਂਝੀ ਕਰਦੇ ਹੋਏ ਲਵੀ ਨੇ ਲਿਖਿਆ ਕਿ ਅਸੀਂ ਬਹੁਤ ਉਤਸ਼ਾਹਿਤ ਹਾਂ ਕਿ ਸਾਡੀ ਛੋਟੀ ਜਿਹੀ ਫੈਮਿਲੀ 2 ਫੁੱਟ ਹੋਰ ਅੱਗੇ ਵਧ ਰਹੀ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਅਤੇ ਅਦਾਕਾਰ ਨੂੰ ਵਧਾਈਆਂ ਦੇ ਰਹੇ ਹਨ। 


ਦੱਸ ਦੇਈਏ ਕਿ ਲਵੀ ਨੇ ਪ੍ਰੇਮੀ ਕੌਸ਼ਿਕ ਕ੍ਰਿਸ਼ਣਾਮੂਰਤੀ ਨਾਲ 10 ਫਰਵਰੀ 2019 ਨੂੰ ਵਿਆਹ ਕੀਤਾ ਸੀ। ਲਵੀ ਦਾ ਵਿਆਹ ਧੂਮਧਾਮ ਨਾਲ ਹੋਇਆ ਸੀ। ਵਿਆਹ ਦੇ ਜੋੜੇ ’ਚ ਲਵੀ ਬਹੁਤ ਬਹੁਤ ਸੁੰਦਰ ਲੱਗ ਰਹੀ ਹੈ। ਲਵੀ ਨੇ ਸ਼ੋਅ ‘ਸਾਥ ਨਿਭਾਨਾ ਸਾਥੀਆ’ ’ਚ ਪਰਿਧੀ ਮੋਦੀ ਦਾ ਕਿਰਦਾਰ ਨਿਭਾਇਆ ਸੀ ਜਿਸ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਲਵੀ ਨੇ ‘ਬੜੇ ਅੱਛੇ ਲਗਤੇ ਹੈ’, ‘ਕਿਤਨੀ ਮੁਹੱਬਤ ਹੈ 2’, ‘ਅਨਾਮਿਕਾ’, ‘ਕਯਾ ਹੁਆ ਤੇਰਾ ਵਾਅਦਾ’, ‘ਕੈਸਾ ਯੇ ਇਸ਼ਕ ਹੈ... ਅਜਬ ਦਾ ਰਿਸਕ ਹੈ’ ਵਰਗੇ ਕਈ ਸ਼ੋਅ ’ਚ ਕੰਮ ਕਰ ਚੁੱਕੀ ਹੈ। 

Aarti dhillon

This news is Content Editor Aarti dhillon