ਮੁੜ ਉਡੀ ਸ਼ਸ਼ੀ ਕਪੂਰ ਦੀ ਮੌਤ ਦੀ ਅਫਵਾਹ, ਰਿਸ਼ੀ ਕਪੂਰ ਨੇ ਕਿਹਾ ਬਕਵਾਸ (pics)

03/24/2016 10:26:38 AM

ਮੁੰਬਈ : ਬਾਲੀਵੁੱਡ ਅਦਾਕਾਰ ਸ਼ਸ਼ੀ ਕਪੂਰ ਦੀ ਮੌਤ ਦੀ ਅਫਵਾਹ ਬੀਤੇ ਦਿਨੀਂ ਭਾਵ ਬੁੱਧਵਾਰ ਨੂੰ ਇਕ ਵਾਰ ਮੁੜ ਉਡੀ। ਸ਼ਸ਼ੀ ਕਪੂਰ ਦੇ ਭਤੀਜੇ ਰਿਸ਼ੀ ਕਪੂਰ ਨੇ ਇਸ ਅਫਵਾਹ ਦਾ ਖੰਡਨ ਕਰਦੇ ਹੋਏ ਕਿਹਾ ਕਿ ਸਭ ਕੁਝ ਠੀਕ ਹੈ। ਇਹ ਅਫਵਾਹਾਂ ਬਕਵਾਸ ਹਨ। ਸ਼ਸ਼ੀ ਕਪੂਰ ਦੇ ਬੇਟੇ ਕੁਣਾਲ ਕਪੂਰ ਨੇ ਵੀ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ। ਦੱਸ ਦਈਏ ਕਿ ਬੀਮਾਰ ਚੱਲ ਰਹੇ ਸ਼ਸ਼ੀ ਕਪੂਰ ਦੀ ਮੌਤ ਨਾਲ ਜੁੜੀਆਂ ਅਫਵਾਹਾਂ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ''ਤੇ ਕਈ ਵਾਰ ਉਡ ਚੁੱਕੀਆਂ ਹਨ। ਸ਼ਸ਼ੀ ਕਪੂਰ ਤੋਂ ਇਲਾਵਾ ਲਤਾ ਮੰਗੇਸ਼ਕਰ ਵੀ ਕਈ ਵਾਰ ਸੋਸ਼ਲ ਮੀਡੀਆ ''ਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਦਾ ਸ਼ਿਕਾਰ ਬਣ ਚੁੱਕੀ ਹੈ। ਹਾਲਾਂਕਿ ਇਨ੍ਹਾਂ ਅਫਵਾਹਾਂ ਦਾ ਸੋਸ਼ਲ ਮੀਡੀਆ ਯੂਜ਼ਰਸ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿਸ ਬਾਰੇ ਖਬਰ ਫੈਲਾਈ ਜਾਂਦੀ ਹੈ, ਉਸ ਕੋਲ ਨਿਰਾਸ਼ ਹੋਣ ਤੋਂ ਇਲਾਵਾ ਕੁਝ ਨਹੀਂ ਬਚਦਾ।