RRR ਬਣੀ ਭਾਰਤ ਦੀ ਸਭ ਤੋਂ ਮਸ਼ਹੂਰ ਫ਼ਿਲਮ, Netflix ’ਤੇ ਫ਼ਿਲਮ ਲਗਭਗ 4.5 ਕਰੋੜ ਘੰਟਿਆਂ ਤੋਂ ਵੱਧ ਦੇਖੀ ਗਈ

06/23/2022 6:23:02 PM

ਬਾਲੀਵੁੱਡ ਡੈਸਕ: ਐੱਸ.ਐੱਸ ਰਾਜਮੌਲੀ ਵੱਲੋਂ ਨਿਰਦੇਸ਼ਿਤ ਫ਼ਿਲਮ ‘ਆਰ.ਆਰ.ਆਰ’ ਆਪਣੀ ਰਿਲੀਜ਼ ਦੇ 3 ਮਹੀਨੇ ਬਾਅਦ ਵੀ ਸੁਰਖੀਆੰ ’ਚ ਹੈ। ਫ਼ਿਲਮ ਨੂੰ ਲੋਕਾਂ ਦਾ ਜ਼ਬਰਦਸਤ ਪਿਆਰ ਮਿਲਿਆ ਹੈ। ਮੂਲ ਰੂਪ ’ਚ ਤੇਲਗੂ ’ਚ ਬਣੀ, ਫ਼ਿਲਮ ਦਾ ਹਿੰਦੀ ਸੰਸਕਰਣ 20 ਮਈ ਨੂੰ ਨੈੱਟਫ਼ਲਿਕਸ ’ਤੇ ਪ੍ਰਸਾਰਿਤ ਕੀਤਾ ਗਿਆ ਸੀ।

ਇਹ  ਵੀ ਪੜ੍ਹੋ : ਮੂਸੇ ਵਾਲਾ ਦੇ ਕਤਲ ਮਗਰੋਂ ਹਰ ਕਲਾਕਾਰ ਸਟੇਜ ਸ਼ੋਅ ਰਾਹੀਂ ਦੇ ਰਿਹਾ ਵਿਛੜੀ ਰੂਹ ਨੂੰ ਸ਼ਰਧਾਂਜਲੀ

ਇਸ ਦੌਰਾਨ, Netflix ਨੇ ਵੀਰਵਾਰ ਨੂੰ ਦੱਸਿਆ ਕਿ ਫ਼ਿਲਮ ‘RRR’ ਦਾ ਹਿੰਦੀ ਸੰਸਕਰਣ OTT ਪਲੇਟਫ਼ਾਰਮ ’ਤੇ ਦੁਨੀਆ ਭਰ ’ਚ ਭਾਰਤ ਦੀ ਸਭ ਤੋਂ ਮਸ਼ਹੂਰ ਫ਼ਿਲਮ’ ਬਣ ਗਈ ਹੈ।

Netflix ਦੇ ਅਨੁਸਾਰ ‘RRR’ ਹਿੰਦੀ ਨੇ ਦੁਨੀਆ ਭਰ ’ਚ 4.5 ਕਰੋੜ ਤੋਂ ਵੱਧ ਘੰਟੇ ਦੇਖੀ ਗਈ ਹੈ। ਫ਼ਿਲਮ ਦੀ ਮਿਆਦ 3 ਘੰਟੇ 2 ਮਿੰਟ ਦੀ ਹੈ। ਕੰਪਨੀ ਨੇ ਟਵਿੱਟਰ ’ਤੇ ਐਲਾਨ ਕੀਤਾ ਕਿ ‘RRR ਇਸ ਸਮੇਂ ਦੁਨੀਆ ਭਰ ’ਚ Netflix ’ਤੇ ਸਭ ਤੋਂ ਵੱਧ ਪ੍ਰਸਿੱਧ ਭਾਰਤੀ ਫ਼ਿਲਮ ਹੈ। ‘RRR’ 2022 ਦੀ ਸਭ ਤੋਂ ਸਫ਼ਲ ਭਾਰਤੀ ਫ਼ਿਲਮਾਂ ’ਚੋਂ ਇੱਕ ਹੈ, ਜਿਸ ਨੇ ਦੁਨੀਆ ਭਰ ਦੇ ਬਾਕਸ ਆਫ਼ਿਸ ’ਤੇ 1,200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

ਇਹ  ਵੀ ਪੜ੍ਹੋ : ਜੁਲਾਈ ਮਹੀਨੇ ’ਚ 16 ਦਿਨ ਬੰਦ ਰਹਿਣਗੇ ਬੈਂਕ, ਨਿਪਟਾ ਲਓ ਕੰਮ ਨਹੀਂ ਤਾਂ ਹੋਵੇਗੀ ਪਰੇਸ਼ਾਨੀ

ਤੁਹਾਨੂੰ ਦੱਸ ਦੇਈਏ ਕਿ ਐੱਸ.ਐੱਸ ਰਾਜਾਮੌਲੀ ਦੀ ‘ਆਰ.ਆਰ.ਆਰ’ ’ਚ ਅਦਾਕਾਰ ਰਾਮਚਰਨ ਅਤੇ ਜੂਨੀਅਰ ਐੱਨ.ਟੀ.ਆਰ ਮੁੱਖ ਭੂਮਿਕਾਵਾਂ ’ਚ ਹਨ, ਜਦੋਂ ਕਿ ਆਲੀਆ ਭੱਟ ਅਤੇ ਅਜੇ ਦੇਵਗਨ ਸਪੋਰਟਿੰਗ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ।

Anuradha

This news is Content Editor Anuradha