ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰੀ ਫ਼ਿਲਮ ‘ਆਰ. ਆਰ. ਆਰ.’, ਇਸ ਸੂਬੇ ’ਚ ਉਠੀ ਬਾਈਕਾਟ ਦੀ ਮੰਗ

03/23/2022 5:53:47 PM

ਮੁੰਬਈ (ਬਿਊਰੋ)– ਦੋ ਦਿਨ ਬਾਅਦ 25 ਮਾਰਚ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਤਿਆਰ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਦੀ ਮੈਗਮ ਓਪਸ ਫ਼ਿਲਮ ‘ਆਰ. ਆਰ. ਆਰ.’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ. ਟਵਿਟਰ ’ਤੇ #BoycottRRRinKarnataka ਟਰੈਂਡ ਕਰ ਰਿਹਾ ਹੈ।

ਫ਼ਿਲਮ ਨੂੰ ਕੰਨੜ ਭਾਸ਼ਾ ’ਚ ਰਿਲੀਜ਼ ਨਾ ਕੀਤੇ ਜਾਣ ਦੇ ਚਲਦਿਆਂ ਲੋਕ ਰੋਸ ਜਤਾ ਰਹੇ ਹਨ। ਕਰਨਾਟਕ ਦੇ ਲੋਕਾਂ ਦੀ ਮੰਗ ਹੈ ਕਿ ‘ਆਰ. ਆਰ. ਆਰ.’ ਨੂੰ ਕੰਨੜ ਭਾਸ਼ਾ ’ਚ ਵੀ ਰਿਲੀਜ਼ ਕੀਤਾ ਜਾਵੇ। ਟਵਿਟਰ ’ਤੇ ਇਸ ਹੈਸ਼ਟੈਗ ਦਾ ਹੜ੍ਹ ਆ ਗਿਆ ਹੈ।

ਕਿਸੇ ਨੇ ਨਾਰਾਜ਼ਗੀ ਜਤਾਉਂਦਿਆਂ ‘ਆਰ. ਆਰ. ਆਰ.’ ਨੂੰ ਕੰਨੜ ’ਚ ਰਿਲੀਜ਼ ਕਰਨ ਦੀ ਮੰਗ ਕੀਤੀ ਹੈ ਤਾਂ ਕੋਈ ਫ਼ਿਲਮ ਦੀ ਟੀਮ ਤੇ ਕਾਸਟ ਨੂੰ ਇਸ ਦਾ ਦੋਸ਼ ਨਾ ਦੇਣ ਦੀ ਸਫਾਈ ਦੇ ਰਿਹਾ ਹੈ।

ਇਕ ਯੂਜ਼ਰ ਨੇ ਲਿਖਿਆ, ‘ਅਸੀਂ ਫ਼ਿਲਮ ਨੂੰ ਟੈਲੀਗ੍ਰਾਮ ’ਤੇ ਨਹੀਂ ਦੇਖਦੇ ਹਾਂ, ਇਹ ਤੇਲਗੂ ਸੂਬਾ ਨਹੀਂ ਹੈ, ਇਹ ਕਰਨਾਟਕ ਹੈ। ਇੱਜ਼ਤ ਿਬਜ਼ਨੈੱਸ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ।’ ਇਕ ਨੇ ਲਿਖਿਆ, ‘ਵਾਅਦਾ ਤੋੜ ਦਿੱਤਾ।’ ਇਕ ਹੋਰ ਨੇ ਲਿਖਿਆ, ‘ਕੰਨੜ ਦੇ ਲੋਕਾਂ ਦੀ ਇਹ ਬੇਇੱਜ਼ਤੀ ਹੈ, ਇਹ ਸਮਾਂ ਫ਼ਿਲਮ ਨੂੰ ਕਰਨਾਟਕ ’ਚ ਬੈਨ ਕਰਦਾ ਹੈ, ਜੇਕਰ ਇਹ ਕੰਨੜ ’ਚ ਰਿਲੀਜ਼ ਹੋਵੇਗਾ, ਉਦੋਂ ਹੀ ਅਸੀਂ ਇਸ ਦਾ ਸੁਆਗਤ ਕਰਾਂਗੇ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh