‘ਸਾਲਾਰ’ ’ਚ ਕੈਮਿਓ ਕਰਦੇ ਨਜ਼ਰ ਆਉਣਗੇ ਯਸ਼ ਤੇ ਡਬਲ ਰੋਲ ’ਚ ਹੋਣਗੇ ਪ੍ਰਭਾਸ! ਸਾਹਮਣੇ ਆਈ ਫੈਨ ਥਿਊਰੀ

08/28/2023 5:35:11 PM

ਮੁੰਬਈ (ਬਿਊਰੋ)– ਸਤੰਬਰ ਦਾ ਮਹੀਨਾ ਬਾਕਸ ਆਫਿਸ ਲਈ ਧਮਾਕੇਦਾਰ ਹੋਣ ਵਾਲਾ ਹੈ। ਮਹੀਨੇ ਦੀ ਸ਼ੁਰੂਆਤ ’ਚ ਸ਼ਾਹਰੁਖ ਖ਼ਾਨ ਦੀ ‘ਜਵਾਨ’ 7 ਸਤੰਬਰ ਨੂੰ ਰਿਲੀਜ਼ ਹੋਵੇਗੀ, ਜਦਕਿ ਪ੍ਰਭਾਸ ਦੀ ‘ਸਾਲਾਰ’ 28 ਸਤੰਬਰ ਨੂੰ ਆ ਰਹੀ ਹੈ। KGF ਫੇਮ ਨਿਰਦੇਸ਼ਕ ਪ੍ਰਸ਼ਾਂਤ ਨੀਲ ਦੀ ਇਸ ਫ਼ਿਲਮ ਦਾ ‘KGF 2’ ਤੋਂ ਬਾਅਦ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ। ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ‘ਸਾਲਾਰ : ਪਾਰਟ 1 ਸੀਜ਼ਫਾਇਰ’ ਨੂੰ ਲੈ ਕੇ ਕਈ ਪ੍ਰਸ਼ੰਸਕਾਂ ਦੀਆਂ ਥਿਊਰੀਆਂ ਸਾਹਮਣੇ ਆ ਰਹੀਆਂ ਹਨ।

ਫ਼ਿਲਮ ਦੇ ਐਲਾਨ ਤੋਂ ਬਾਅਦ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ‘ਸਲਾਰ’ ਦੀ ਕਹਾਣੀ ਰੌਕੀ ਦੀ ‘ਕੇ. ਜੀ. ਐੱਫ.’ ਨਾਲ ਜੁੜੀ ਹੋਈ ਹੈ। ਹੁਣ ਚਰਚਾ ਹੈ ਕਿ ਯਸ਼ ਫ਼ਿਲਮ ’ਚ 5 ਮਿੰਟ ਦਾ ਕੈਮਿਓ ਕਰਨ ਵਾਲੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਯਕੀਨਣ ਬਾਕਸ ਆਫਿਸ ’ਤੇ ਤਬਾਹੀ ਮਚੇਗੀ। ਇਕ ਹੋਰ ਥਿਊਰੀ ਸਾਹਮਣੇ ਆਈ ਹੈ ਕਿ ਫ਼ਿਲਮ ’ਚ ਪ੍ਰਭਾਸ ਡਬਲ ਰੋਲ ’ਚ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਦੇ ਘਰ ਦੇ ਬਾਹਰ ਪਹੁੰਚੇ ਪ੍ਰਦਰਸ਼ਨਕਾਰੀ, ਮੁੰਬਈ ਪੁਲਸ ਨੇ ਵਧਾਈ ਸੁਰੱਖਿਆ, ਜਾਣੋ ਕੀ ਹੈ ਪੂਰਾ ਮਾਮਲਾ

ਹਾਲਾਂਕਿ ਇਸ ਦੌਰਾਨ ਅਮਰੀਕਾ ’ਚ ‘ਸਾਲਾਰ’ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਵਪਾਰ ਵਿਸ਼ਲੇਸ਼ਕ ਮਨੋਬਲ ਵਿਜੇਬਾਲਨ ਦੇ ਅਨੁਸਾਰ ਆਪਣੀ ਰਿਲੀਜ਼ ਤੋਂ ਇਕ ਮਹੀਨਾ ਪਹਿਲਾਂ ‘ਸਾਲਾਰ’ ਨੇ ਵਿਦੇਸ਼ਾਂ ’ਚ 3.46 ਕਰੋੜ ਰੁਪਏ ਦੀ ਐਡਵਾਂਸ ਬੁਕਿੰਗ ਕੀਤੀ ਹੈ। ਅਮਰੀਕਾ ਦੇ 337 ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ 1012 ਸ਼ੋਅ ਰੱਖੇ ਗਏ ਹਨ ਤੇ ਐਤਵਾਰ ਤੱਕ 14,619 ਟਿਕਟਾਂ ਵਿੱਕ ਚੁੱਕੀਆਂ ਹਨ। ‘ਜਵਾਨ’ ਦੇ ਮੁਕਾਬਲੇ ‘ਸਾਲਾਰ’ ਦਾ ਕ੍ਰੇਜ਼ ਇਸ ਅਰਥ ’ਚ ਕਿਤੇ ਜ਼ਿਆਦਾ ਨਜ਼ਰ ਆਉਂਦਾ ਹੈ ਕਿਉਂਕਿ ਅੰਕੜੇ ਦੱਸਦੇ ਹਨ ਕਿ ‘ਜਵਾਨ’ ਨੂੰ ਅਮਰੀਕਾ ’ਚ ਐਤਵਾਰ ਤੱਕ 2 ਲੱਖ 25 ਹਜ਼ਾਰ ਡਾਲਰ ਦੀ ਐਡਵਾਂਸ ਬੁਕਿੰਗ ਮਿਲ ਚੁੱਕੀ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ RVCJ ਦੀ ਪੋਸਟ ’ਚ ਕਿਹਾ ਗਿਆ ਹੈ ਕਿ ‘ਸਾਲਾਰ’ ’ਚ ਯਸ਼ ਦਾ 5 ਮਿੰਟ ਦਾ ਕੈਮਿਓ ਹੈ। ਅਜਿਹੇ ’ਚ ਦੋਵਾਂ ਸੁਪਰਸਟਾਰਜ਼ ਨੂੰ ਪਰਦੇ ’ਤੇ ਇਕੱਠਿਆਂ ਦੇਖਣ ਨੂੰ ਲੈ ਕੇ ਹੀ ਪ੍ਰਸ਼ੰਸਕ ਉਤਸ਼ਾਹਿਤ ਹੋ ਰਹੇ ਹਨ। ਹਾਲਾਂਕਿ ਇਸ ਦੌਰਾਨ ਨਿਰਦੇਸ਼ਕ ਪ੍ਰਸ਼ਾਂਤ ਨੀਲ ਦਾ ਇਕ ਬਿਆਨ ਵੀ ਆਇਆ ਹੈ, ਜਿਸ ਨੇ ਕਿਹਾ ਕਿ ‘ਸਾਲਾਰ’ ਤੇ ‘ਕੇ. ਜੀ. ਐੱਫ.’ ਦੋ ਵੱਖ-ਵੱਖ ਯੂਨੀਵਰਸ ਹਨ। ਫ਼ਿਲਮ ਦੇ ਟੀਜ਼ਰ ’ਚ ਸਾਨੂੰ ਪ੍ਰਭਾਸ ਦੇ ਨਾਲ ਵਿਲੇਨ ਦੇ ਨਾਲ ਪ੍ਰਿਥਵੀਰਾਜ ਸੁਕੁਮਾਰਨ ਦੀ ਝਲਕ ਵੀ ਮਿਲੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh