ਕਈ ਘੰਟਿਆਂ ਤੱਕ ਏਅਰਪੋਰਟ ’ਤੇ ਫਲਾਈਟ ’ਚ ਫਸੀ ਰਹੀ ਰਿਚਾ ਚੱਢਾ, ਪੋਸਟ ਸਾਂਝੀ ਕਰਕੇ ਕੀਤਾ ਖ਼ੁਲਾਸਾ

01/18/2024 11:30:27 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਰਿਚਾ ਨਾ ਸਿਰਫ਼ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ, ਸਗੋਂ ਬਿਨਾਂ ਝਿਜਕ ਆਪਣੇ ਵਿਚਾਰ ਪ੍ਰਗਟ ਕਰਨ ਲਈ ਵੀ ਮਸ਼ਹੂਰ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਇਕ ਪੋਸਟ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਦਰਅਸਲ ਰਿਚਾ ਚੱਢਾ ਨੂੰ ਹਾਲ ਹੀ ’ਚ ਫਲਾਈਟ ਲੇਟ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ।

ਇਨ੍ਹੀਂ ਦਿਨੀਂ ਠੰਡ ਕਾਰਨ ਕਈ ਸ਼ਹਿਰਾਂ ’ਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਹਾਲ ਹੀ ’ਚ ਦਿੱਲੀ ’ਚ ਵੀ ਧੁੰਦ ਕਾਰਨ ਕੁਝ ਫਲਾਈਟਾਂ ਲੇਟ ਹੋਈਆਂ ਸਨ, ਜਿਨ੍ਹਾਂ ਦਾ ਰਿਚਾ ਚੱਢਾ ਵੀ ਸ਼ਿਕਾਰ ਹੋਈ ਸੀ। ਅਦਾਕਾਰਾ ਨੇ ਇਸ ਦੀ ਪੂਰੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕੋਚੇਲਾ 2024 ’ਚ ਪੇਸ਼ਕਾਰੀ ਦੇਣਗੇ ਏ. ਪੀ. ਢਿੱਲੋਂ, ਦਿਲਜੀਤ ਦੋਸਾਂਝ ਤੋਂ ਬਾਅਦ ਬਣੇ ਦੂਜੇ ਪੰਜਾਬੀ ਕਲਾਕਾਰ

ਰਿਚਾ ਚੱਢਾ ਦੀ ਪੋਸਟ
ਰਿਚਾ ਚੱਢਾ ਤੋਂ ਪਹਿਲਾਂ ਅਦਾਕਾਰਾ ਰਾਧਿਕਾ ਆਪਟੇ ਨੇ ਇਕ ਪੋਸਟ ਸ਼ੇਅਰ ਕਰਦਿਆਂ ਕਿਹਾ ਸੀ ਕਿ ਫਲਾਈਟ ਲੇਟ ਹੋਣ ਕਾਰਨ ਉਹ ਕਈ ਘੰਟਿਆਂ ਤੱਕ ਏਅਰਪੋਰਟ ’ਤੇ ਫਸ ਗਈ ਸੀ। ਹੁਣ ਰਿਚਾ ਨੇ ਐਕਸ ’ਤੇ ਪੋਸਟ ਸਾਂਝੀ ਕਰਕੇ ਲਿਖਿਆ, ‘‘ਪਿਛਲੇ 3 ਦਿਨਾਂ ’ਚ ਮੈਂ 3 ਫਲਾਈਟਸ ’ਚ ਸਫ਼ਰ ਕੀਤਾ, ਜਿਨ੍ਹਾਂ ’ਚੋਂ 2 ਇੰਡੀਗੋ ਦੀਆਂ ਸਨ ਤੇ ਤੀਜੀ ਇੰਟਰਨੈਸ਼ਨਲ ਫਲਾਈਟ ਸੀ, ਜੋ ਸਮੇਂ ’ਤੇ ਸੀ। ਪਹਿਲੇ ਦਿਨ ਇੰਡੀਗੋ ਨੇ 4 ਘੰਟਿਆਂ ਤੋਂ ਵੱਧ ਦੀ ਦੇਰੀ ਕੀਤੀ। ਦੂਜੇ ਦਿਨ ਇੰਡੀਗੋ ਨੇ 4 ਘੰਟਿਆਂ ਦੀ ਦੇਰੀ ਕੀਤੀ ਪਰ ਕੁਝ ਰੂਟਸ ’ਤੇ ਡਾਇਰੈਕਟ ਫਲਾਈਟਸ ਅਕਸਰ ਇੰਡੀਗੋ ਦੀ ਹੁੰਦੀ ਹੈ। ਤੀਜੇ ਦਿਨ, ਇੰਟਰਨੈਸ਼ਨਲ ਫਲਾਈਟ, ਇਸ ’ਚ ਕੋਈ ਸਮੱਸਿਆ ਨਹੀਂ ਆਈ।’’

ਕਰਮਚਾਰੀਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ
ਇਸ ਪੋਸਟ ’ਚ ਅਦਾਕਾਰਾ ਨੇ ਅੱਗੇ ਲਿਖਿਆ, ‘‘14 ਜਨਵਰੀ ਨੂੰ ਮੁੰਬਈ ’ਚ ਏਅਰ ਸ਼ੋਅ ਸੀ, ਜਿਸ ਕਾਰਨ ਸਵੇਰੇ ਰਨਵੇ ਬੰਦ ਹੋ ਗਿਆ ਤੇ ਫਿਰ ਉੱਤਰ ਭਾਰਤ ’ਚ ਧੁੰਦ ਕਾਰਨ ਦਿੱਲੀ ਦਾ ਰਨਵੇ ਬੰਦ ਹੋ ਗਿਆ, ਕੀ ਇਹ ਇਸ ਦਾ ਅਸਰ ਸੀ? ਦੇਸ਼ ਭਰ ’ਚ ਉਡਾਣਾਂ ’ਚ ਦੇਰੀ ਹੋਈ। ਕਰਮਚਾਰੀਆਂ ਨੂੰ ਜ਼ਿਆਦਾ ਕੰਮ ਕਰਨਾ ਪਵੇਗਾ।’’

ਇਕ ਯਾਤਰੀ ਨੇ ਇੰਡੀਗੋ ਦੇ ਪਾਇਲਟ ਨਾਲ ਕੁੱਟਮਾਰ ਕੀਤੀ ਸੀ। ਰਿਚਾ ਚੱਢਾ ਨੇ ਕਿਹਾ, ‘‘ਇਹ ਸਭ ਲੋਕਾਂ ’ਚ ਵਧਦੇ ਗੁੱਸੇ ਕਾਰਨ ਹੋਇਆ ਹੈ। ਹਾਲਾਂਕਿ ਮੈਂ ਇਸ ਤਰ੍ਹਾਂ ਦੀ ਹਿੰਸਾ ਦੇ ਖ਼ਿਲਾਫ਼ ਹਾਂ। ਏਅਰਲਾਈਨਜ਼ ’ਚ ਦੇਰੀ ਕਾਰਨ ਆਮ ਨਾਗਰਿਕ ਪ੍ਰੇਸ਼ਾਨ ਹਨ। ਜਦੋਂ ਤੱਕ ਅਸੀਂ ਇਸ ਨੂੰ ਨਹੀਂ ਪਛਾਣਦੇ, ਅਸੀਂ ਇਸ ਤਰ੍ਹਾਂ ਭੁਗਤਾਨ ਕਰਕੇ ਘਾਟੇ ’ਚ ਰਹਾਂਗੇ। ਜੇਕਰ ਅਸੀਂ ਹੁਣ ਵੀ ਨਾ ਜਾਗੇ ਤਾਂ ਇਸ ਦੇ ਲਈ ਅਸੀਂ ਖ਼ੁਦ ਜ਼ਿੰਮੇਵਾਰ ਹਾਂ।’’

ਰਿਚਾ ‘ਫੁਕਰੇ 3’ ’ਚ ਆਈ ਸੀ ਨਜ਼ਰ
ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ’ਚ ਫ਼ਿਲਮ ‘ਫੁਕਰੇ 3’ ’ਚ ਨਜ਼ਰ ਆਈ ਸੀ। ਹੁਣ ਅਦਾਕਾਰਾ ਆਪਣੀ ਆਉਣ ਵਾਲੀ ਫ਼ਿਲਮ ‘ਅਭੀ ਤੋ ਪਾਰਟੀ ਸ਼ੁਰੂ ਹੁਈ ਹੈ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh