ਇਸ ਤਰੀਕ ਤੱਕ ਨਿਆਇਕ ਹਿਰਾਸਤ 'ਚ ਰਹਿਣਗੇ ਰੀਆ ਤੇ ਸ਼ੌਵਿਕ

10/06/2020 2:21:14 PM

ਮੁੰਬਈ (ਬਿਊਰੋ): ਡਰਗੱਸ ਮਾਮਲੇ 'ਚ ਜੇਲ 'ਚ ਬੰਦ ਰੀਆ ਚੱਕਰਵਰਤੀ ਤੇ ਸ਼ੌਵਿਕ ਚੱਕਰਵਰਤੀ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਰੀਆ ਅਤੇ ਸ਼ੌਵਿਕ ਨੂੰ ਅੱਜ ਵੀ ਕੋਈ ਰਾਹਤ ਨਹੀਂ ਮਿਲੀ ਹੈ ਤੇ ਹੁਣ ਦੋਵਾਂ ਨੂੰ 20 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਰਹਿਣਾ ਪਵੇਗਾ।
ਡਰਗੱਸ ਮਾਮਲੇ 'ਚ ਸਜਾ ਭੁਗਤ ਰਹੇ ਰੀਆ ਤੇ ਸ਼ੌਵਿਕ ਦੀ 6 ਅਕਤੂਬਰ ਯਾਨੀਕਿ ਅੱਜ ਜ਼ੂਡੀਸ਼ਅਲ ਹਿਰਾਸਤ ਅੱਜ ਖਤਮ ਹੋਣ ਵਾਲੀ ਸੀ ਪਰ ਹੁਣ ਇਸ ਨੂੰ ਹੋਰ ਨੂੰ ਵਧਾ ਦਿੱਤਾ ਗਿਆ ਹੈ। ਦਸਣਯੋਗ ਹੈ ਕਿ ਰੀਆ ਚੱਕਰਵਰਤੀ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ 8 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ 9 ਸਤੰਬਰ ਨੂੰ ਮੁੰਬਈ ਦੇ ਭਾਯਖਲਾ ਜੇਲ 'ਚ ਭੇਜਿਆ ਗਿਆ ਸੀ।


ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ 'ਚ ਡਰਗੱਸ ਐਂਗਲ ਨਾਲ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਰੀਆ ਚੱਕਰਵਰਤੀ ਦੇ ਨਾਲ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਦੇ ਸਟਾਫ ਸੈਮੂਅਲ ਮੀਰਾਂਡਾ ਨੂੰ ਵੀ ਗ੍ਰਿਫਤਾਰ ਕੀਤਾ ਸੀ। ਰੀਆ ਅਤੇ ਸ਼ੌਵਿਕ ਨੂੰ ਅੱਜ ਵੀਡੀਓ ਕਾਨਫਰਸਿੰਗ ਰਾਹੀਂ ਕੋਰਟ ਸਾਹਮਣੇ ਪੇਸ਼ ਕੀਤਾ ਗਿਆ ਸੀ।

Lakhan Pal

This news is Content Editor Lakhan Pal