ਅਦਾਕਾਰਾ ਤੋਂ ਨਿਰਦੇਸ਼ਕ ਬਣੀ ਰੇਵਥੀ, ਨਿਰਮਾਤਾ ਸੂਰਜ ਨਾਲ 3 ਫ਼ਿਲਮਾਂ ਲਈ ਮਿਲਾਇਆ ਹੱਥ

Wednesday, Sep 07, 2022 - 01:26 PM (IST)

ਅਦਾਕਾਰਾ ਤੋਂ ਨਿਰਦੇਸ਼ਕ ਬਣੀ ਰੇਵਥੀ, ਨਿਰਮਾਤਾ ਸੂਰਜ ਨਾਲ 3 ਫ਼ਿਲਮਾਂ ਲਈ ਮਿਲਾਇਆ ਹੱਥ

ਮੁੰਬਈ (ਬਿਊਰੋ)– ਅਦਾਕਾਰਾ ਤੋਂ ਨਿਰਦੇਸ਼ਕ ਬਣੀ ਰੇਵਥੀ ਨੇ ਨਿਰਮਾਤਾ ਸੂਰਜ ਸਿੰਘ ਨਾਲ 3 ਫ਼ਿਲਮਾਂ ਦੇ ਰਚਨਾਤਮਕ ਸਹਿਯੋਗ ਲਈ ਹੱਥ ਮਿਲਾਇਆ ਹੈ। ਨਿਰਮਾਤਾ ਸੂਰਜ ਸਿੰਘ, ਬੀਲਾਈਵ ਪ੍ਰੋਡਕਸ਼ਨ ਤੇ ਮੰਨੇ-ਪ੍ਰਮੰਨੇ ਨਿਰਦੇਸ਼ਕ ਰੇਵਥੀ ਨੇ 3 ਫ਼ਿਲਮਾਂ ਲਈ ਹੱਥ ਮਿਲਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਦੇਣ ਵਾਲੇ ਰਾਜਸਥਾਨ 'ਚ ਗ੍ਰਿਫ਼ਤਾਰ

ਨਿਰਦੇਸ਼ਕ ਰੇਵਥੀ ਨੇ ਕਿਹਾ, ‘‘ਜਦੋਂ ਸੂਰਜ ਮੇਰੇ ਕੋਲ ਕਹਾਣੀ ਲੈ ਕੇ ਆਇਆ ਤਾਂ ਮੈਂ ਤੁਰੰਤ ਨਿਰਦੇਸ਼ਕ ਵਜੋਂ ਕਦਮ ਰੱਖਣਾ ਚਾਹੁੰਦੀ ਸੀ ਤੇ ‘ਸਲਾਮ ਵੈਂਕੀ’ ਦੀ ਸ਼ੁਰੂਆਤ ਹੋਈ। ਸੂਰਜ ਨਾਲ ਕੰਮ ਕਰਨਾ ਪੇਸ਼ੇਵਰ ਤੌਰ ’ਤੇ ਆਰਾਮਦਾਇਕ ਤੇ ਪਰਿਵਾਰ ਦੇ ਅਨੁਕੂਲ ਰਿਹਾ ਹੈ। ਅਸੀਂ ਮਜ਼ਬੂਤ ਰਚਨਾਤਮਕ ਤਾਲਮੇਲ ਸਾਂਝੇ ਕਰਦੇ ਹਾਂ, ਜੋ ਆਉਣ ਵਾਲੇ ਪ੍ਰਾਜੈਕਟਸ ’ਚ ਵੀ ਦਿਖਾਈ ਦੇਵੇਗਾ।’’

ਨਿਰਮਾਤਾ ਸੂਰਜ ਸਿੰਘ, ਬੀਲਾਈਵ ਪ੍ਰੋਡਕਸ਼ਨ ਨੇ ਕਿਹਾ, ‘‘ਰੇਵਥੀ ਬਹੁਤ ਰਚਨਾਤਮਕ ਹੈ ਤੇ ਉਸ ਦੇ ਕੰਮ ਨੇ ਮੈਨੂੰ ਹਮੇਸ਼ਾ ਪ੍ਰੇਰਿਤ ਕੀਤਾ ਹੈ। ਸਾਡਾ ਦ੍ਰਿਸ਼ਟੀਕੋਣ ਸ਼ਕਤੀਸ਼ਾਲੀ ਤੇ ਮਨਮੋਹਕ ਕਹਾਣੀਆਂ ਨੂੰ ਸੁਰਜੀਤ ਕਰਨ ਦਾ ਹੈ।’’

ਉਨ੍ਹਾਂ ਅੱਗੇ ਕਿਹਾ, ‘‘ਅਸੀਂ ਦਰਸ਼ਕਾਂ ਲਈ ਪਹਿਲੀ ਫ਼ਿਲਮ ‘ਸਲਾਮ ਵੈਂਕੀ’ ਲਿਆਉਣ ਦੀ ਉਡੀਕ ਕਰ ਰਹੇ ਹਾਂ ਤੇ ਸਾਡਾ ਸਫ਼ਰ ਹੁਣੇ ਸ਼ੁਰੂ ਹੋਇਆ ਹੈ।’’ ਵਰਤਮਾਨ ’ਚ, ਰੇਵਥੀ-ਸੂਰਜ ਦੀ ਫੀਚਰ ਫ਼ਿਲਮ ‘ਸਲਾਮ ਵੈਂਕੀ’ ਜਿਸ ’ਚ ਹਮੇਸ਼ਾ ਪਿਆਰ ਕਰਨ ਵਾਲੀ ਤੇ ਪ੍ਰਤਿਭਾਸ਼ਾਲੀ ਕਾਜੋਲ ਹੈ। ‘ਸਲਾਮ ਵੈਂਕੀ’ ਜਲਦ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News