ਹਸਪਤਾਲ ਤੋਂ ਠੀਕ ਹੋ ਕੇ ਘਰ ਪਹੁੰਚੇ ਰੇਮੋ ਡਿਸੂਜ਼ਾ ਦਾ ਹੋਇਆ ਸ਼ਾਨਦਾਰ ਸੁਆਗਤ, ਦੇਖੋ ਵੀਡੀਓ

12/19/2020 11:28:18 AM


ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫ਼ਰ ਰੇਮੋ ਡਿਸੂਜ਼ਾ ਨੂੰ ਇਕ ਹਫਤੇ ਪਹਿਲਾਂ ਹਾਰਟ ਅਟੈਕ ਆਉਣ ਤੋਂ ਬਾਅਦ ਮੁੰਬਈ ਦੇ ਕੋਕੀਲਾਬੇਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸ਼ੁੱਕਰਵਾਰ ਨੂੰ ਰੇਮੋ ਡਿਸੂਜ਼ਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 


ਰੇਮੋ ਦੀ ਪਤੀ ਲਿਜ਼ੇਲ ਨੇ ਇਹ ਖ਼ਬਰ ਕੰਫਰਮ ਕਰ ਦਿੱਤੀ ਹੈ। 46 ਸਾਲਾਂ ਰੇਮੋ ਡਿਸੂਜ਼ਾ ਸ਼ੁੱਕਰਵਾਰ ਦੁਪਿਹਰ ਨੂੰ ਘਰ ਪਹੁੰਚੇ ਸਨ। ਘਰ ਪਹੁੰਚਣ ’ਤੇ ਰੇਮੋ ਦਾ ਪਰਿਵਾਰ ਵਾਲਿਆਂ ਨੇ ਸ਼ਾਨਦਾਰ ਤਰੀਕੇ ਨਾਲ ਸੁਆਗਤ ਕੀਤਾ। 


ਹਾਲ ਹੀ ’ਚ ਰੇਮੋ ਡਿਸੂਜ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤੀ। ਇਸ ਵੀਡੀਓ ’ਚ ਉਨ੍ਹਾਂ ਦਾ ਘਰ ’ਚ ਸੁਆਗਤ ਹੁੰਦਾ ਨਜ਼ਰ ਆ ਰਿਹਾ ਹੈ। ਵੀਡੀਓ ’ਚ ਰੇਮੋ ਡਿਸੂਜ਼ਾ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ। ਬੈਕਗ੍ਰਾਊਂਡ ’ਚ ਗਣਪਤੀ ਬੱਪਾ ਦਾ ਗਾਣਾ ਚੱਲ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਕੇ ਰੇਮੋ ਨੇ ਲਿਖਿਆ- ‘ਸਾਰੇ ਪਿਆਰ, ਪ੍ਰਾਥਨਾ ਅਤੇ ਆਸ਼ੀਰਵਾਦ ਲਈ ਧੰਨਵਾਦ, ਮੈਂ ਵਾਪਸ ਆ ਗਿਆ ਹਾਂ’। ਰੇਮੋ ਦੇ ਇਸ ਪੋਸਟ ਨੂੰ ਲੋਕ ਖ਼ੂਬ ਪਸੰਦ ਕਰ ਰਹੇ ਹਨ। 

 
 
 
 
 
View this post on Instagram
 
 
 
 
 
 
 
 
 
 
 

A post shared by Remo Dsouza (@remodsouza)

ਰੇਮੋ ਨੂੰ 11 ਦਸੰਬਰ ਨੂੰ ਹਾਰਟ ਅਟੈਕ ਆਉਣ ਤੋਂ ਬਾਅਦ ਐਮਰਜੈਂਸੀ ਵਾਰਡ ’ਚ ਰੱਖਿਆ ਗਿਆ ਸੀ। ਤਕਰੀਬਨ ਇਕ ਘੰਟਾ ਆਪਰੇਸ਼ਨ ਚੱਲਣ ਤੋਂ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ. ’ਚ ਸ਼ਿਫਟ ਕਰ ਦਿੱਤਾ ਗਿਆ। ਪਿਛਲੇ ਇਕ ਹਫਤੇ ਦੌਰਾਨ ਰੇਮੋ ਦੀ ਸਿਹਤ ਦਾ ਹਾਲ ਜਾਣਨ ਆਮਿਰ ਅਲੀ, ਧਰਮੇਸ਼ ਯੇਲਾਂਡੇ, ਰਾਘਵ ਜੁਯਾਲ, ਅਹਿਮਦ ਖ਼ਾਨ ਵੀ ਪਹੁੰਚੇ ਸਨ। ਸਭ ਨੇ ਸੋਸ਼ਲ ਮੀਡੀਆ ’ਤੇ ਰੇਮੋ ਦੀ ਸਿਹਤ ਬਾਰੇ ਅਪਡੇਟ ਦਿੱਤਾ ਸੀ। 


ਕੰਮ ਦੀ ਗੱਲ ਕਰੀਏ ਤਾਂ ਰੇਮੋ ਬਾਲੀਵੁੱਡ ਦੇ ਟਾਪ ਕੋਰੀਓਗ੍ਰਾਫ਼ਰਾਂ ’ਚੋਂ ਇਕ ਹਨ। ਉਨ੍ਹਾਂ ਨੇ ‘ਕਾਂਟੇ’, ‘ਧੂਮ’, ‘ਰਾਕ ਆਨ’, ‘ਯੇ ਜਵਾਨੀ ਹੈ ਦੀਵਾਨੀ’, ‘ਬਾਜੀਰਾਵ ਮਸਤਾਨੀ’ ਵਰਗੀਆਂ ਫ਼ਿਲਮਾਂ ’ਚ ਕੋਰੀਓਗ੍ਰਾਫ਼ੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਫਾਲਤੂ’, ‘ਏ.ਬੀ.ਸੀ.ਡੀ.’, ‘ਏ.ਬੀ.ਸੀ.ਡੀ-2’, ‘ਸਟ੍ਰੀਟ ਡਾਂਸਰ-3ਡੀ’ ਵਰਗੀਆਂ ਫ਼ਿਲਮਾਂ ਵੀ ਬਣਾਈਆਂ ਹਨ। 

Aarti dhillon

This news is Content Editor Aarti dhillon