ਸ਼ੋਅ ‘ਗੁੰਮ ਹੈ ਕਿਸੀ ਕੇ ਪਿਆਰ ਮੇ’ ਦੇ ਪ੍ਰੋਮੋ ਲਈ ਰੇਖਾ ਨੇ ਵਸੂਲੀ ਮੋਟੀ ਰਕਮ

08/11/2021 4:17:49 PM

ਮੁੰਬਈ : ਮਸ਼ਹੂਰ ਬਾਲੀਵੁੱਡ ਅਦਾਕਾਰਾ ਰੇਖਾ ਨੂੰ ਭਾਵੇ ਹੀ ਅਕਸਰ ਪਰਦੇ ’ਤੇ ਨਹੀਂ ਦੇਖਿਆ ਜਾਂਦਾ ਪਰ ਜਦੋਂ ਵੀ ਉਹ ਦਸਤਕ ਦਿੰਦੀ ਹੈ ਤਾਂ ਉਹ ਆਪਣੇ ਟਾਈਮਲੈਸ ਚਾਰਮ ਨਾਲ ਸਾਰਿਆਂ ਦਾ ਧਿਆਨ ਆਕਰਸ਼ਿਤ ਕਰ ਲੈਂਦੀ ਹੈ। ਜਦੋਂ ਤੋਂ ਸਦਾਬਹਾਰ ਆਈਕਨ ਨੇ ਸਟਾਰ ਪਲੱਸ ਦੇ ਨਵੇਂ ਸ਼ੋਅ ‘ਗੁੰਮ ਹੈ ਕਿਸੀ ਕੇ ਪਿਆਰ ਮੇ’ ਨੂੰ ਪੇਸ਼ ਕਰਨ ਲਈ ਸਕਰੀਨ ’ਤੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ, ਪ੍ਰਸ਼ੰਸਕ ਉਨ੍ਹਾਂ ਨੂੰ ਫਿਰ ਤੋਂ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

PunjabKesari

ਸਟਾਰ ਪਲੱਸ ਨੇ ਆਖਿਰਕਾਰ ਇਕ ਵਾਰ ਫਿਰ ਤੋਂ ਰੇਖਾ ਦੇ ਨਵੇਂ ਪ੍ਰੋਮੋ ਨੂੰ ਜਾਰੀ ਕੀਤਾ ਹੈ। ਇਸ ਨਾਲ ਉਹ ਰਕਮ ਵੀ ਸਾਹਮਣੇ ਆਈ ਹੈ ਜੋ ਉਨ੍ਹਾਂ ਨੂੰ ਇਕ ਮਿੰਟ ਦੇ ਪ੍ਰੋਮੋ ਲਈ ਦਿੱਤੀ ਗਈ ਹੈ।

Sarees to Steal from Rekha
ਪ੍ਰੋਮੋ ’ਚ ਨਜ਼ਰ ਆਉਣ ਲਈ ਰੇਖਾ ਨੇ ਲਈ ਇੰਨੀ ਰਕਮ
ਅਸੀਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ ਕਿ ਬਾਲੀਵੁੱਡ ਅਦਾਕਾਰਾ ਵੀ ਸਮੇਂ-ਸਮੇਂ ’ਤੇ ਛੋਟੇ ਪਰਦੇ ’ਤੇ ਵੱਖ-ਵੱਖ ਟੀਵੀ ਸ਼ੋਅਜ਼ ’ਚ ਨਜ਼ਰ ਆਉਂਦੀ ਹੈ। ਹਾਲ ਹੀ ’ਚ ਰੇਖਾ ਦਾ ‘ਗੁੰਮ ਹੈ ਕਿਸੇ ਦੇ ਪਿਆਰ ਮੇਂ’ ਦਾ ਪ੍ਰੋਮੋ ਸਪੈਸ਼ਲ ਨਜ਼ਰ ਆਉਣ ਵਾਲਾ ਹੈ। ਇੰਡਸਟਰੀ ਦੇ ਸੂਤਰਾਂ ਅਨੁਸਾਰ ਪ੍ਰੋਮੋ ’ਚ ਇਕ ਮਿੰਟ ਦੀ ਮੌਜੂਦਗੀ ਲਈ ਬਾਲੀਵੁੱਡ ਅਦਾਕਾਰਾ ਨੂੰ ਲਗਭਗ 5-7 ਕਰੋੜ ਰੁਪਏ ਦੀ ਮੋਟੀ ਰਾਸ਼ੀ ਮਿਲੀ ਹੈ ਜੋ ਨਿਸ਼ਚਿਤ ਰੂਪ ਨਾਲ ਇਕ ਬਹੁਤ ਵੱਡੀ ਰਕਮ ਹੈ।

 
 
 
 
 
 
 
 
 
 
 
 
 
 
 

A post shared by StarPlus (@starplus)

ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਦਾਬਹਾਰ ਅਦਾਕਾਰਾ ਰੇਖਾ ਦਾ ਕਰਿਸ਼ਮਾ ਅੱਜ ਵੀ ਕਾਇਮ ਹੈ।


Aarti dhillon

Content Editor

Related News