ਕਾਲੀ ਦੀਵਾਲੀ ਮਨਾਉਣਗੇ ਗਾਇਕ ਬੱਬੂ ਮਾਨ, ਕਪਿਲ ਨੇ ਪਤਨੀ ’ਤੇ ਲੁਟਾਇਆ ਪਿਆਰ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

10/24/2022 5:35:41 PM

ਬਾਲੀਵੁੱਡ ਡੈਸਕ- ਭਾਰਤ ਦੇਸ਼ ’ਚ ਅੱਜ ਦੀਵਾਲੀ ਦਾ ਤਿਓਹਾਰ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਕੋਈ ਦੀਵਾਲੀ ਦੇ ਰੰਗ ’ਚ ਰੰਗਿਆਂ ਨਜ਼ਰ ਆ ਰਿਹਾ ਹੈ ਪਰ ਦੀਵਾਲੀ ਮੌਕੇ ’ਤੇ ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਅਹਿਮ ਖ਼ਬਰ ਇਹ ਵੀ ਹੈ ਕਿ ਦੀਵਾਲੀ ਹਰ ਭਾਰਤੀ ਲਈ ਸਭ ਤੋਂ ਵਧੀਆ ਰਹੀ ਕਿਉਂਕਿ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਟੀ-20 ਵਿਸ਼ਵ ਕੱਪ ਮੈਚ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਵਿਰਾਟ ਕੋਹਲੀ ਨੇ ਇਸ ਮੈਚ ’ਚ 82 ਦੌੜਾਂ ਦੀ ਅਜੇਤੂ ਪਾਰੀ ਖੇਡੀ। ਹੁਣ ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਕਾਫ਼ੀ ਭਾਵੁਕ ਹੋ ਗਈ ਹੈ।

ਨਿੰਜਾ ਦਾ ਗੀਤ ਹੋਇਆ ਲੀਕ, ਗਾਇਕ ਨੇ ਪੋਸਟ ਰਾਹੀਂ ਦਿੱਤੀ ਤਿੱਖੀ ਪ੍ਰਤੀਕਿਰਿਆ

ਪੰਜਾਬੀ ਗਾਇਕ-ਅਦਾਕਾਰ ਨਿੰਜਾ ਦਾ ਗੀਤ ਲੀਕ ਕੀਤਾ ਗਿਆ ਹੈ। ਹਾਲ ਹੀ ’ਚ ਨਿੰਜਾ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਗਾਇਕ ਨੇ ਆਪਣਾ ਗੀਤ ਲੀਕ ਹੋਣ ਦੀ ਗੱਲ ਆਖੀ ਹੈ। ਗਾਇਕ ਨੇ ਪੋਸਟ ਰਾਹੀਂ ਲੰਮਾ ਨੋਟ ਲਿਖਿਆ ਹੈ।

ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ’ਤੇ ਕੀਤਾ ਡਾਂਸ, ਕਿਹਾ- ‘ਜ਼ਿੰਦਗੀ ਦਾ ਸਭ ਤੋਂ ਵਧੀਆ ਮੈਚ’

ਦੀਵਾਲੀ ਹਰ ਭਾਰਤੀ ਲਈ ਸਭ ਤੋਂ ਵਧੀਆ ਰਹੀ ਕਿਉਂਕਿ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਟੀ-20 ਵਿਸ਼ਵ ਕੱਪ ਮੈਚ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਵਿਰਾਟ ਕੋਹਲੀ ਨੇ ਇਸ ਮੈਚ ’ਚ 82 ਦੌੜਾਂ ਦੀ ਅਜੇਤੂ ਪਾਰੀ ਖੇਡੀ। ਭਾਰਤ ਦੀ ਇਸ ਜਿੱਤ ਨਾਲ ਪੂਰੇ ਦੇਸ਼ 'ਚ ਖੁਸ਼ੀ ਦਾ ਮਾਹੌਲ ਹੈ। ਹੁਣ ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਕਾਫ਼ੀ ਭਾਵੁਕ ਹੋ ਗਈ ਹੈ। ਉਸ ਨੇ ਇੰਸਟਾਗ੍ਰਾਮ 'ਤੇ ਆਪਣੇ ਪਤੀ ਵਿਰਾਟ ਕੋਹਲੀ ਲਈ ਇਕ ਲੰਮਾ ਨੋਟ ਲਿਖਿਆ ਹੈ, ਜਿਸ ਨੂੰ ਪੜ੍ਹ ਕੇ ਕੋਈ ਵੀ ਖੁਸ਼ ਹੋ ਜਾਵੇਗਾ। 

ਦੀਵਾਲੀ ਪਾਰਟੀ ’ਚ ਸ਼ਹਿਨਾਜ਼ ਗਿੱਲ ਦਾ ਵੱਖਰਾ ਅੰਦਾਜ਼, ਬੇਜ ਰੰਗ ਦੇ ਲਹਿੰਗੇ ’ਚ ਦਿਖਾਏ ਜਲਵੇ‘ਪੰਜਾਬ ਦੀ ਕੈਟਰੀਨਾ’ ਯਾਨੀ ‘ਬਿੱਗ ਬੌਸ 13’ਫੇਮ ਸ਼ਹਿਨਾਜ਼ ਗਿੱਲ ਸਭ ਤੋਂ ਪਿਆਰੀ ਅਦਾਕਾਰਾਂ 'ਚੋਂ ਇਕ ਹੈ। ਸ਼ਹਿਨਾਜ਼ ਗਿੱਲ ਬਿੱਗ ਬੌਸ 13 ’ਚ ਐਂਟਰੀ ਤੋਂ ਬਾਅਦ ਇਕ ਨਾਮ ਬਣ ਗਈ ਹੈ। ਸ਼ਹਿਨਾਜ਼ ਨੇ ਭਾਵੇਂ ਅਜੇ ਬਾਲੀਵੁੱਡ ’ਚ ਡੈਬਿਊ ਨਹੀਂ ਕੀਤਾ ਹੈ ਪਰ ਇਸ ਤੋਂ ਪਹਿਲਾਂ ਉਹ ਬੀ-ਟਾਊਨ ਦਾ ਹਿੱਸਾ ਬਣ ਚੁੱਕੀ ਹੈ।ਅਦਾਕਾਰਾ ਨੂੰ ਅਕਸਰ ਮਸ਼ਹੂਰ ਬਾਲੀਵੁੱਡ ਪਾਰਟੀਆਂ 'ਚ ਦੇਖਿਆ ਜਾਂਦਾ ਹੈ। ਬੀਤੀ ਰਾਤ ਸ਼ਹਿਨਾਜ਼ ਭਾਰਤ ਦੇ ਸਭ ਤੋਂ ਵੱਡੇ ਪ੍ਰੋਡਕਸ਼ਨ ਹਾਊਸ ਟੀ-ਸੀਰੀਜ਼ ਫ਼ਿਲਮਾਂ ’ਚੋਂ ਇਕ ਦੀ ਦੀਵਾਲੀ ਪਾਰਟੀ ’ਚ ਸ਼ਾਮਲ ਹੋਈ। ਇਸ ਪਾਰਟੀ 'ਚ ਸ਼ਹਿਨਾਜ਼ ਦਾ ਰਵਾਇਤੀ ਪਰ ਬੋਲਡ ਲੁੱਕ ਦੇਖਣ ਨੂੰ ਮਿਲਿਆ।

ਕਾਲੀ ਦੀਵਾਲੀ ਮਨਾਉਣਗੇ ਗਾਇਕ ਬੱਬੂ ਮਾਨ, ਬੰਦੀ ਸਿੰਘ ਰਿਹਾਅ ਨਾ ਹੋਣ ’ਤੇ ਪ੍ਰਗਾਟਾਇਆ ਰੋਸ

ਭਾਰਤ ਦੇਸ਼ ’ਚ ਅੱਜ ਦੀਵਾਲੀ ਦਾ ਤਿਓਹਾਰ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਕੋਈ ਦੀਵਾਲੀ ਦੇ ਰੰਗ ’ਚ ਰੰਗਿਆਂ ਨਜ਼ਰ ਆ ਰਿਹਾ ਹੈ। ਪੰਜਾਬੀ ਸਿਤਾਰੇ ਦੀਵਾਲੀ ’ਤੇ ਅਪਣੇ- ਆਪਣੇ ਅੰਦਾਜ਼ ’ਚ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਹਾਲਾਂਕਿ ਇਸ ਦੌਰਾਨ ਦੀਵਾਲੀ ਮੌਕੇ ’ਤੇ ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਗਾਇਕ ਨੇ ਇਸ ਦੀ ਅਪੀਲ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿੱਤੀ ਹੈ।

ਕਪਿਲ ਸ਼ਰਮਾ ਨੇ ਪਤਨੀ ਨੂੰ KISS ਕਰਕੇ ਲੁਟਾਇਆ ਪਿਆਰ, ਦੀਵਾਲੀ ਪਾਰਟੀ ’ਚ ਦੋਵੇਂ ਰਵਾਇਤੀ ਲੁੱਕ ’ਚ ਆਏ ਨਜ਼ਰ

24 ਅਕਤੂਬਰ ਨੂੰ ਦੇਸ਼ ਭਰ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਬੀ-ਟਾਊਨ 'ਚ ਦੀਵਾਲੀ ਪਾਰਟੀ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਦੀਵਾਲੀ ਪਾਰਟੀਆਂ 'ਚ ਸਿਤਾਰਿਆਂ ਦਾ ਰਵਾਇਤੀ ਲੁੱਕ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਛੋਟੀ ਦੀਵਾਲੀ 23 ਅਕਤੂਬਰ ਨੂੰ ਸੀ। ਇਸ ਖ਼ਾਸ ਦਿਨ 'ਤੇ ਮਰਹੂਮ ਗੁਲਸ਼ਨ ਕੁਮਾਰ ਦੇ ਭਰਾ ਕ੍ਰਿਸ਼ਨ ਕੁਮਾਰ ਨੇ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ, ਹਾਲਾਂਕਿ ਸਭ ਦੀ ਲਾਈਮਲਾਈਟ ਕਾਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਚੋਰੀ ਕੀਤੀ।

ਸ਼ਿਲਪਾ ਸ਼ੈੱਟੀ ਨੇ ਬੱਚਿਆਂ ਨਾਲ ਰੰਗੋਲੀ ਬਣਾਉਂਦੇ ਹੋਏ ਵੀਡੀਓ ਕੀਤੀ ਸਾਂਝੀ, ਧੀ ਸਮੀਸ਼ਾ ਬਣਾ ਰਹੀ ਡਿਜ਼ਾਈਨ਼

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਹਰ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਂਦੀ ਹੈ। ਦੁਸਹਿਰੇ ਤੋਂ ਬਾਅਦ ਹੁਣ ਸ਼ਿਲਪਾ ਸ਼ੈੱਟੀ ਦੀਵਾਲੀ ਦੇ ਰੰਗਾਂ ’ਚ ਰੰਗੀ ਨਜ਼ਰ ਆ ਰਹੀ ਹੈ। ਸ਼ਿਲਪਾ ਦੀਵਾਲੀ ’ਤੇ ਆਪਣੇ ਘਰ ਨੂੰ ਕਾਫ਼ੀ ਸਜਾਉਂਦੀ ਹੈ। ਉਸ ਨੇ ਰੰਗੋਲੀ ਵੀ ਬਣਾਈ ਜਿਸ ਦੀ ਵੀਡੀਓ ਉਸ ਨੇ ਇੰਸਟਾ ’ਤੇ ਸਾਂਝੀ ਕੀਤੀ ਹੈ। ਵੀਡੀਓ ’ਚ ਸ਼ਿਲਪਾ ਆਪਣੇ ਦੋ ਬੱਚਿਆਂ ਯਾਨੀ ਧੀ ਸਮੀਸ਼ਾ ਸ਼ੈੱਟੀ ਅਤੇ ਪੁੱਤਰ ਵਿਆਨ ਨਾਲ ਰੰਗੋਲੀ ਬਣਾ ਰਹੀ ਹੈ। ਬੱਚਿਆਂ ਤਸਵੀਰਾਂ ’ਚ ਰੰਗੋਲੀ ਬਣਾਉਂਣ ਦੀ ਤਿਆਰੀਆਂ ਕਰਦੇ ਨਜ਼ਰ ਆ ਰਹੇ ਹਨ। 

Shivani Bassan

This news is Content Editor Shivani Bassan