ਕੀ ਸ਼ਾਹਰੁਖ ਖ਼ਾਨ ਨੇ ਹਨੀ ਸਿੰਘ ਨੂੰ ਮਾਰਿਆ ਸੀ ਥੱਪੜ? ਪਤਨੀ ਸ਼ਾਲਿਨੀ ਨੇ ਦੱਸੀ ਪੂਰੀ ਹਕੀਕਤ

08/04/2021 2:39:48 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਇਨ੍ਹਾਂ ਦਿਨੀਂ ਕਾਨੂੰਨੀ ਪੇਂਚ 'ਚ ਫਸੇ ਹੋਏ ਹਨ। ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਉਨ੍ਹਾਂ ਖ਼ਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਅੱਜ ਸ਼ਾਲਿਨੀ ਭਾਵੇ ਹੀ ਹਨੀ ਸਿੰਘ ਖ਼ਿਲਾਫ਼ ਖੜ੍ਹੀ ਹੋਈ ਹੈ ਪਰ ਇਕ ਸਮਾਂ ਅਜਿਹਾ ਵੀ ਸੀ, ਜਦੋਂ ਉਨ੍ਹਾਂ ਨੇ ਜਨਤਕ ਤੌਰ 'ਤੇ ਆਪਣੇ ਪਤੀ ਦਾ ਬਚਾਅ ਕੀਤਾ ਸੀ। ਇਸ ਸਮੇਂ ਕੁਝ ਰਿਪੋਰਟ 'ਚ ਕਿਹਾ ਗਿਆ ਸੀ ਕਿ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ਼ ਖ਼ਾਨ ਨੇ ਹਨੀ ਸਿੰਘ ਨੂੰ ਥੱਪੜ ਮਾਰਿਆ ਸੀ। ਸ਼ਾਲਿਨੀ ਨੇ ਇਨ੍ਹਾਂ ਖ਼ਬਰਾਂ ਦੀ ਹਕੀਕਤ ਸਾਹਮਣੇ ਲਿਆਉਂਦਿਆਂ ਕਿਹਾ ਕਿ ''ਇਹ ਅਫਵਾਹ ਹੈ ਤੇ ਸ਼ਾਹਰੁਖ਼ ਨੇ ਕਦੇ ਵੀ ਹਨੀ ਸਿੰਘ ਨੂੰ ਥੱਪੜ ਨਹੀਂ ਮਾਰਿਆ ਸੀ।'' ਉਨ੍ਹਾਂ ਨੇ ਸਾਰਿਆਂ ਦੇ ਸਾਹਮਣੇ ਖੁੱਲ੍ਹ ਕੇ ਆਪਣੇ ਪਤੀ ਦਾ ਬਚਾਅ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੂੰ ਵੱਡਾ ਝਟਕਾ

2014 ਤੱਕ ਹਨੀ ਸਿੰਘ ਦਾ ਚਮਕਿਆ ਸਿਤਾਰਾ
ਹਨੀ ਸਿੰਘ ਸਾਲ 2014 ਤਕ ਭਾਰਤ ਦੇ ਸਭ ਤੋਂ ਚਹੇਤੇ ਗਾਇਕਾਂ 'ਚ ਸ਼ਾਮਲ ਸਨ ਅਤੇ ਉਨ੍ਹਾਂ ਦਾ ਹਰ ਗੀਤ ਸੁਪਰਹਿੱਟ ਹੁੰਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਟਾਰਡਮ ਖੋਹ ਦਿੱਤੀ ਸੀ। ਉਨ੍ਹਾਂ ਨੇ ਇੰਡੀਆ ਰਾ ਸਟਾਰ ਨਾਂ ਦਾ ਇਕ ਸ਼ੋਅ ਵੀ ਹੋਸਟ ਕੀਤਾ ਸੀ। ਇਹ ਸ਼ੋਅ ਵੀ ਖ਼ੂਬ ਚੱਲਿਆ ਸੀ ਪਰ ਸਾਲ 2014 ਵਿਚਕਾਰ ਹਨੀ ਸਿੰਘ ਦਾ ਖ਼ਰਾਬ ਦੌਰ ਸ਼ੁਰੂ ਹੋਇਆ ਅਤੇ ਉਨ੍ਹਾਂ ਨੇ ਸਭ ਕੁਝ ਗੁਆ (ਖੋਹ) ਦਿੱਤਾ, ਜੋ ਉਨ੍ਹਾਂ ਨੇ ਪਿਛਲੇ ਕੁਝ ਸਾਲਾਂ 'ਚ ਹਾਸਲ ਕੀਤਾ ਸੀ। ਇਸ ਸ਼ੋਅ 'ਚ ਉਨ੍ਹਾਂ ਦੀ ਪਤਨੀ ਵੀ ਇਕ ਵਾਰ ਨਜ਼ਰ ਆਈ ਸੀ।

ਇਹ ਖ਼ਬਰ ਵੀ ਪੜ੍ਹੋ - ਜਦੋਂ Virat Kohli ਨੂੰ Kapil Sharma ਦਾ ਸ਼ੋਅ ਵੇਖਣ ਲਈ ਚੁਕਾਉਣੇ ਪਏ ਸਨ 3 ਲੱਖ ਰੁਪਏ

ਸ਼ਾਹਰੁਖ ਨੇ ਨਹੀਂ ਮਾਰਿਆ ਸੀ ਥੱਪੜ
ਸ਼ਾਲਿਨੀ ਨੇ ਇਕ ਚੈਨਲ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਸ਼ਾਹਰੁਖ਼ ਖ਼ਾਨ ਨੇ 'ਸਲੈਮ ਟੂਰ' ਦੌਰਾਨ ਹਨੀ ਸਿੰਘ ਨੂੰ ਥੱਪੜ ਨਹੀਂ ਮਾਰਿਆ ਸੀ। ਉਨ੍ਹਾਂ ਕਿਹਾ ਸੀ, ਉਹ ਉਨ੍ਹਾਂ ਨੂੰ ਥੱਪੜ ਕਿਉਂ ਮਾਰਨਗੇ। ਇਹ ਸਭ ਅਫਵਾਹਾਂ ਹਨ। ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਹਨੀ ਸਿੰਘ, ਸ਼ਾਹਰੁਖ਼ ਭਰਾ ਦੀ ਬਹੁਤ ਇੱਜ਼ਤ ਕਰਦੇ ਹਨ। ਸ਼ਾਹਰੁਖ ਭਰਾ ਵੀ ਹਨੀ ਨੂੰ ਛੋਟੇ ਭਰਾ ਦੀ ਤਰ੍ਹਾਂ ਪਿਆਰ ਕਰਦੇ ਹਨ। ਸਗੋ ਸੱਚ ਤਾਂ ਇਹ ਹੈ ਕਿ ਸ਼ਾਹਰੁਖ ਭਰਾ ਨੇ ਸਾਡੀ ਬਹੁਤ ਮਦਦ ਕੀਤੀ ਹੈ। ਡਾਕਟਰਾਂ ਨੇ ਹਨੀ ਸਿੰਘ ਨੂੰ ਕਿਹਾ ਸੀ ਕਿ ਉਹ ਅਜੇ ਦੇਸ਼ ਦੇ ਬਾਹਰ ਟਰੈਵਲ ਨਾ ਕਰਨ ਪਰ ਕਿਉਂਕਿ ਉਨ੍ਹਾਂ ਨੇ ਸ਼ਾਹਰੁਖ਼ ਖ਼ਾਨ ਨਾਲ ਵਾਅਦਾ ਕੀਤਾ ਸੀ, ਇਸ ਲਈ ਉਹ 'ਸਲੈਮ ਟੂਰ' ਲਈ ਗਏ ਸਨ। ਟੂਰ 'ਤੇ ਵੀ ਹਨੀ ਸਿੰਘ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਦੇ ਹੈਵੀ ਡੋਜ਼ 'ਤੇ ਸਨ। ਰਿਹਰਸਲ ਦੌਰਾਨ ਉਹ ਡਿੱਗ ਗਏ ਸਨ ਅਤੇ ਉਨ੍ਹਾਂ ਨੂੰ ਪਿੱਠ 'ਤੇ ਅਤੇ ਸਿਰ 'ਚ ਸੱਟ ਲੱਗੀ। ਇਸ ਲਈ ਉਨ੍ਹਾਂ ਨੂੰ ਟੂਰ ਛੱਡ ਕੇ ਵਾਪਸ ਆਉਣਾ ਪਿਆ। ਸ਼ਾਹਰੁਖ ਭਰਾ ਦੇ ਥੱਪੜ ਮਾਰਨ ਵਾਲੀ ਗੱਲ ਸਿਰਫ਼ ਅਫਵਾਹ ਹੈ।

ਇਹ ਖ਼ਬਰ ਵੀ ਪੜ੍ਹੋ - Bharti Singh ਨਾਲ ਸ਼ਖਸ ਨੇ ਕੀਤਾ ਅਜਿਹਾ ਵਰਤਾਉ, ਕਾਮੇਡੀ ਕੁਈਨ ਦਾ ਨਿਕਲਿਆ ਰੋਣਾ (ਵੀਡੀਓ)

...ਤਾਂ ਇੰਝ ਸ਼ੁਰੂ ਹੋਇਆ ਸੀ ਦੋਵਾਂ ਦਾ ਅਫੇਅਰ
ਸ਼ਾਲਿਨੀ ਤਲਵਾਰ ਨੇ ਅਦਾਲਤ ’ਚ ਦਿੱਤੀ ਆਪਣੀ ਪਟੀਸ਼ਨ ’ਚ ਦੱਸਿਆ ਕਿ ਦੋਵੇਂ ਸਕੂਲ ’ਚ ਇਕੱਠੇ ਪੜ੍ਹਦੇ ਸਨ, ਜਿਥੇ ਦੋਵਾਂ ਦਾ ਅਫੇਅਰ ਸ਼ੁਰੂ ਹੋਇਆ ਸੀ। ਲਗਭਗ 10 ਸਾਲਾਂ ਦੇ ਪਿਆਰ ਤੋਂ ਬਾਅਦ 14 ਮਾਰਚ, 2010 ਨੂੰ ਦੋਵਾਂ ਨੇ ਆਪਣੇ ਪਰਿਵਾਰਾਂ ਦੀ ਇੱਛਾ ਨਾਲ ਮੰਗਣੀ ਕਰਵਾ ਲਈ ਤੇ 23 ਜਨਵਰੀ, 2011 ਨੂੰ ਦੋਵਾਂ ਦਾ ਵਿਆਹ ਸਰੋਜਨੀ ਨਗਰ ਦੇ ਗੁਰਦੁਆਰਾ ਸਾਹਿਬ ’ਚ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਹੋਇਆ। ਯੋ ਯੋ ਹਨੀ ਸਿੰਘ ਨੂੰ ਸ਼ੁਰੂ ਤੋਂ ਹੀ ਸੰਗੀਤ ਨਾਲ ਪਿਆਰ ਸੀ। ਸ਼ਾਲਿਨੀ ਨੇ ਵੀ ਸੰਗੀਤ ਪ੍ਰਤੀ ਉਸ ਦੇ ਪਿਆਰ ਦੇ ਕਾਰਨ ਹਮੇਸ਼ਾ ਉਸ ਦਾ ਸਮਰਥਨ ਕੀਤਾ।

ਇਹ ਖ਼ਬਰ ਵੀ ਪੜ੍ਹੋ - ਗਾਇਕ Karan Aujla, Bohemia ਅਤੇ ਅਮਰੀਕੀ ਰੈਪਰ The Game ਨੂੰ ਵੱਡਾ ਝਟਕਾ

ਹਨੀਮੂਨ ’ਤੇ ਬਦਲਿਆ ਰਵੱਈਆ
ਆਪਣੀ ਪਟੀਸ਼ਨ ’ਚ ਸ਼ਾਲਿਨੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਜਦੋਂ ਉਹ ਹਨੀਮੂਨ ਲਈ ਮਾਰੀਸ਼ੀਅਸ ਗਏ ਤਾਂ ਹਨੀ ਸਿੰਘ ਨੇ ਉਸ ’ਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਜਦੋਂ ਦੋਵੇਂ ਮਾਰੀਸ਼ੀਅਸ ਪਹੁੰਚੇ ਤਾਂ ਸ਼ਾਲਿਨੀ ਨੂੰ ਅਹਿਸਾਸ ਹੋਇਆ ਕਿ ਹਨੀ ਸਿੰਘ ਦਾ ਵਿਵਹਾਰ ਬਦਲ ਗਿਆ ਹੈ, ਉਹ ਜ਼ਿਆਦਾਤਰ ਚੁੱਪ ਤੇ ਸ਼ਾਂਤ ਰਹਿਣ ਲੱਗਾ। ਹਨੀ ਸਿੰਘ ਦੇ ਬਦਲੇ ਹੋਏ ਵਿਵਹਾਰ ਨੂੰ ਵੇਖਦੇ ਹੋਏ ਜਦੋਂ ਸ਼ਾਲਿਨੀ ਨੇ ਹਨੀ ਸਿੰਘ ਨੂੰ ਹੋਟਲ ’ਚ ਉਸ ਦੇ ਬਦਲੇ ਹੋਏ ਵਿਵਹਾਰ ਬਾਰੇ ਪੁੱਛਿਆ ਤਾਂ ਉਹ ਗੁੱਸੇ ’ਚ ਆ ਗਿਆ।
ਗੁੱਸੇ ’ਚ ਹਨੀ ਸਿੰਘ ਨੇ ਸ਼ਾਲਿਨੀ ਨੂੰ ਬੈੱਡ ’ਤੇ ਜ਼ੋਰ ਨਾਲ ਧੱਕਾ ਦਿੱਤਾ ਤੇ ਰੌਲਾ ਪਾਉਣ ਲੱਗਾ ਕਿ ਜੇ ਕਿਸੇ ’ਚ ਯੋ ਯੋ ਹਨੀ ਸਿੰਘ ਨੂੰ ਸਵਾਲ ਕਰਨ ਦੀ ਹਿੰਮਤ ਨਹੀਂ ਹੈ ਤਾਂ ਤੂੰ ਵੀ ਕਦੇ ਮੇਰੇ ਤੋਂ ਕਦੇ ਕੋਈ ਸਵਾਲ ਨਹੀਂ ਕਰਨਾ। ਇਸ ਦੌਰਾਨ ਹਨੀ ਸਿੰਘ ਨੇ ਕਿਹਾ, ‘ਮੈਂ ਉਸੇ ਤਰ੍ਹਾਂ ਵਿਆਹ ਨੂੰ ਲੈ ਕੇ ਚਿੰਤਿਤ ਹਾਂ। ਮੈਂ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਪਰ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ, ਇਸ ਲਈ ਮੈਨੂੰ ਵਿਆਹ ਕਰਵਾਉਣਾ ਪਿਆ।’ ਇਕ ਲੰਮੇ ਰਿਸ਼ਤੇ ’ਚ ਰਹਿਣ ਤੋਂ ਬਾਅਦ ਹਨੀ ਸਿੰਘ ਦੀਆਂ ਇਹ ਗੱਲਾਂ ਸੁਣ ਕੇ ਸ਼ਾਲਿਨੀ ਪੂਰੀ ਤਰ੍ਹਾਂ ਟੁੱਟ ਗਈ ਸੀ। ਇਹ ਕਹਿਣ ਤੋਂ ਬਾਅਦ ਹਨੀ ਸਿੰਘ ਹੋਟਲ ਦੇ ਕਮਰੇ ’ਚੋਂ ਚਲਾ ਗਿਆ।

ਹਨੀ ਸਿੰਘ ਦੇ ਹੋਰਨਾਂ ਔਰਤਾਂ ਨਾਲ ਸਰੀਰਕ ਸਬੰਧ
ਸ਼ਾਲਿਨੀ ਤਲਵਾਰ ਨੇ ਆਪਣੀ ਪਟੀਸ਼ਨ ’ਚ ਦੋਸ਼ ਲਾਇਆ ਹੈ ਕਿ ਹਨੀ ਸਿੰਘ ਦੇ ਹੋਰਨਾਂ ਔਰਤਾਂ ਨਾਲ ਸਰੀਰਕ ਸਬੰਧ ਹਨ। ਸ਼ਾਲਿਨੀ ਕਹਿੰਦੀ ਹੈ ਕਿ ਹਨੀ ਸਿੰਘ ਉਸ ਨੂੰ ਕਿਸੇ ਵੀ ਸਮਾਰੋਹ ਜਾਂ ਗਾਇਕੀ ਦੇ ਦੌਰੇ ’ਤੇ ਲਿਜਾਣ ਲਈ ਬੁਰੀ ਤਰ੍ਹਾਂ ਕੁੱਟਦਾ ਹੈ।
 

sunita

This news is Content Editor sunita