ਬ੍ਰਿਟਿਸ਼ ਰੈਪਰ ਐੱਮ. ਐੱਫ. ਡੂਮ ਦਾ 49 ਸਾਲ ਦੀ ਉਮਰ ’ਚ ਦਿਹਾਂਤ

01/01/2021 7:03:40 PM

ਮੁੰਬਈ (ਬਿਊਰੋ)– ਬ੍ਰਿਟਿਸ਼ ਰੈਪਰ ਐੱਮ. ਐੱਫ. ਡੂਮ ਦਾ 49 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਸੰਗੀਤਕਾਰ ਦੇ ਪਰਿਵਾਰ ਨੇ ਇਕ ਬਿਆਨ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਐੱਮ. ਐੱਫ. ਡੂਮ ਵਜੋਂ ਜਾਣੇ ਜਾਂਦੇ ਰੈਪਰ ਦਾ ਅਸਲ ਨਾਂ ਡੈਨੀਅਲ ਡੁਮਾਈਲ ਹੈ।

31 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਉਸ ਦੀ ਪਤਨੀ ਜੈਸਮੀਨ ਨੇ ਉਸ ਦੀ ਮੌਤ ਦੀ ਖ਼ਬਰ ਦਿੱਤੀ। ਹਾਲਾਂਕਿ ਰੈਪਰ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ।

ਐੱਮ. ਐੱਫ. ਡੂਮ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਆਪਣੇ ਦੋ ਦਹਾਕੇ ਲੰਬੇ ਕਰੀਅਰ ਦੌਰਾਨ ਰੈਪਰ ਨੇ 1999 ਤੇ 2009 ਦੇ ਵਿਚਕਾਰ ਛੇ ਸਿੰਗਲ ਐਲਬਮਜ਼ ਤੇ 2004 ਤੇ 2018 ਦੇ ਵਿਚਕਾਰ ਡਿਊਟ ਐਲਬਮਜ਼ ਰਿਲੀਜ਼ ਕੀਤੀਆਂ ਸਨ। ਹਿਪ-ਹੌਪ ਕਲਾਕਾਰ ਸਕੂਲਬੁਆਏ ਕਿਊ ਤੇ ਕਿਊ ਟਿਪ ਨੇ ਡੂਮ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by MF DOOM. ALL CAPS. (@mfdoom)

ਸਕੂਲਬੁਆਏ ਕਿਊ ਨੇ ਟਵੀਟ ਕੀਤਾ, ‘ਦੁੱਖ ਹੈ ਕਿ ਐੱਮ. ਐੱਫ. ਹੁਣ ਸਾਡੇ ਨਾਲ ਨਹੀਂ ਹੈ।’

ਕਿਊ ਟਿਪ ਨੇ ਲਿਖਿਆ, ‘ਸਾਡੇ ਪਸੰਦੀਦਾ ਐੱਮ. ਐੱਫ. ਡੂਮ ਨੂੰ ਇਕ ਸ਼ਰਧਾਂਜਲੀ। ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ।’

ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh