ਸੰਜੈ ਲੀਲਾ ਭੰਸਾਲੀ ਦੇ ਦਫ਼ਤਰ ਬਾਹਰ ਸਪੋਟ ਰਣਵੀਰ ਸਿੰਘ, ਵੀਡੀਓ ਹੋਈ ਵਾਇਰਲ

07/02/2021 5:18:48 PM

ਮੁੰਬਈ : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਫਨੀ ਲੁੱਕ ਅਤੇ ਆਪਣੇ ਫੰਕੀ ਸਟਾਈਲ ਦੇ ਚੱਲਦਿਆਂ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ’ਚ ਰਹਿੰਦੇ ਹਨ ਅਤੇ ਅਕਸਰ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦੌਰਾਨ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਮਸ਼ਹੂਰ ਫ਼ਿਲਮ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਦੇ ਦਫ਼ਤਰ ਬਾਹਰ ਸਪੋਟ ਕੀਤਾ ਗਿਆ ਹੈ।

 
 
 
 
View this post on Instagram
 
 
 
 
 
 
 
 
 
 
 

A post shared by Manav Manglani (@manav.manglani)


ਅਦਾਕਾਰ ਦੀ ਇਸ ਵੀਡੀਓ ਨੂੰ ਪੈਪਰਾਜੀ ਫੋਟੋਗ੍ਰਾਫਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੀ ਕਾਰ ’ਚੋਂ ਉਤਰ ਕੇ ਫੋਟੋਗ੍ਰਾਫਰਾਂ ਦਾ ਸ਼ੁਕਰੀਆ ਕਰਦੇ ਹੋਏ ਦਫ਼ਤਰ ਵੱਲ ਚਲੇ ਜਾਂਦੇ ਹਨ। ਇਸ ਵੀਡੀਓ ’ਚ ਰਣਵੀਰ ਕਪੂਰ ਵ੍ਹਾਈਟ ਕਲਰ ਦੀ ਸ਼ਰਟ ਅਤੇ ਆਰੇਂਜ ਕਲਰ ਦੀ ਪੈਂਟ ’ਚ ਨਜ਼ਰ ਆ ਰਹੇ ਹਨ। ਅਦਾਕਾਰ ਦਾ ਇਹ ਵੀਡੀਓ ਇੰਸਟਾਗ੍ਰਾਮ ’ਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਨਾਲ ਹੀ ਫੈਨਜ਼ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਅਤੇ ਰਣਵੀਰ ਜਲਦ ਹੀ ਕਬੀਰ ਖ਼ਾਨ ਦੀ ਸਪੋਰਟਸ ਡ੍ਰਾਮਾ ਫਿਲਮ ‘83’ ’ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਵਰਲਡ ਕੱਪ ਜੇਤੂ ਕਪਿਲ ਦੇਵ ਦੀ ਬਾਇਓਪਿਕ ਹੈ। ਇਸ ਫ਼ਿਲਮ ’ਚ ਅਦਾਕਾਰ ਲੀਡ ਕਪਿਲ ਦੇਵ ਦਾ ਕਿਰਦਾਰ ਪਲੇਅ ਕਰ ਰਹੇ ਹਨ। ਉਥੇ ਹੀ ਦੀਪਿਕਾ ਉਨ੍ਹਾਂ ਦੀ ਪਤਨੀ ਰੋਮੀਦੇਵੀ ਦਾ ਰੋਲ ਨਿਭਾ ਰਹੀ ਹੈ।

Aarti dhillon

This news is Content Editor Aarti dhillon