''ਬਾਜੀਰਾਵ'' ਨੇ ਜਦੋਂ ਪੈਰਿਸ ਦੀਆਂ ਗਲੀਆਂ ''ਚ ਚਲਾਇਆ ਸਕੂਟਰ

Saturday, May 07, 2016 - 11:51 AM (IST)

ਮੁੰਬਈ : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅੱਜਕਲ ਆਪਣੀ ਆਉਣ ਵਾਲੀ ਫਿਲਮ ''ਬੇਫਿਕਰੇ'' ਦੀ ਸ਼ੂਟਿੰਗ ''ਚ ਰੁੱਝੇ ਹੋਏ ਹਨ। ਹੁਣੇ ਜਿਹੇ ਇਸ ਫਿਲਮ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ''ਚ ਉਨ੍ਹਾਂ ਨੇ ਪਿੰਕ ਸ਼ਰਟ ਅਤੇ ਹੈਲਮਟ ਪਾਇਆ ਹੋਇਆ ਹੈ। ਇਹ ਤਸਵੀਰ ਦੇਖ ਕੇ ਇੰਝ ਲੱਗ ਰਿਹਾ ਹੈ, ਜਿਵੇਂ ਉਹ ਸਕੂਟਰ ਚਲਾਉਣ ਦਾ ਦ੍ਰਿਸ਼ ਕਰਨ ਜਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਪੈਰਿਸ ''ਚ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਪੈਰਿਸ ''ਚ ਰਣਵੀਰ ਆਪਣੇ ਕਸਰਤ ਦਾ ਪੂਰਾ ਧਿਆਨ ਰੱਖ ਰਹੇ ਹਨ। ਇਸ ਲਈ ਉਹ ਆਪਣੇ ਪੁਰਾਣੇ ਟ੍ਰੇਨਰ ਲਾਇਡ ਸਟੀਵਨ ਨਾਲ ਆਪਣੇ ਸਰੀਰ ''ਤੇ ਵਧੇਰੇ ਧਿਆਨ ਦੇ ਰਹੇ ਹਨ। ਬਿਜ਼ੀ ਸ਼ੈਡਿਊਲ ''ਚ ਰਣਵੀਰ ਆਪਣੀ ਖਾਣ-ਪੀਣ ਦੇ ਨਾਲ-ਨਾਲ ਇਸ ਗੱਲ ਦਾ ਵੀ ਪੂਰਾ ਧਿਆਨ ਰੱਖ ਰਹੇ ਹਨ ਕਿ ਉਹ ਆਪਣੀ ਕਸਰਤ ਨਾ ਮਿਸ ਕਰਨ।
ਜ਼ਿਕਰਯੋਗ ਹੈ ਕਿ ਇਹ ਫਿਲਮ 9 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਹ ਇਕ ਲਵ ਸਟੋਰੀ ਹੈ ਅਤੇ ਇਸੇ ਫਿਲਮ ਨਾਲ ਆਦਿੱਤਿਯ ਚੋਪੜਾ 8 ਸਾਲ ਬਾਅਦ ਨਿਰਦੇਸ਼ਨ ''ਚ ਵਾਪਸੀ ਕਰ ਰਹੇ ਹਨ। ਉਨ੍ਹਾਂ ਦੀ ਆਖਰੀ ਫਿਲਮ ਸ਼ਾਹਰੁਖ ਨਾਲ ''ਰੱਬ ਨੇ ਬਣਾ ਜੋੜੀ'' ਸੀ। ਇਨ੍ਹਾਂ ਤੋਂ ਇਲਾਵਾ ਇਸ ਫਿਲਮ ''ਚ ਰਣਵੀਰ ਅਤੇ ਵਾਣੀ ਕਪੂਰ ਮੁਖ ਭੂਮਿਕਾ ''ਚ ਹਨ। ਹੁਣੇ ਜਿਹੇ ਇਨ੍ਹਾਂ ਦੀ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਹੈ, ਜੋ ਕਿ ਬੋਲਡ ਹੋਣ ਕਾਰਨ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਫਿਲਮ ''ਤ ਇਨ੍ਹਾਂ ਦੋਹਾਂ ਦੀ ਲਗਭਗ 23 ਕਿੱਸਾਂ ਹਨ।


Related News