ਰਣਵੀਰ ਨੇ ਕੀਤੀ ਗਰਲਫ੍ਰੈਂਡ ਦੇ ਹੀਰੋ ਤੇ ਨਿਰਦੇਸ਼ਕ ਦੀ ਸਿਫਤ

Tuesday, Feb 23, 2016 - 06:08 PM (IST)

 ਰਣਵੀਰ ਨੇ ਕੀਤੀ ਗਰਲਫ੍ਰੈਂਡ ਦੇ ਹੀਰੋ ਤੇ ਨਿਰਦੇਸ਼ਕ ਦੀ ਸਿਫਤ

ਮੁੰਬਈ : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦਾ ਕਹਿਣੈ ਕਿ ਹਾਲੀਵੁੱਡ ਅਦਾਕਾਰ ਵਿਨ ਡੀਜ਼ਲ ਅਤੇ ਨਿਰਦੇਸ਼ਕ ਡੀ.ਜੇ. ਕਾਰਸੋ ਬਹੁਤ ਚੰਗੇ ਇਨਸਾਨ ਹਨ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਅੱਜਕਲ ਹਾਲੀਵੁੱਡ ਫਿਲਮ ''XXX: The Return of Xander Cage '' ਵਿਚ ਕੰਮ ਕਰ ਰਹੀ ਹੈ। ਫਿਲਮ ਦੀ ਸ਼ੂਟਿੰਗ ਅੱਜਕਲ ਕੈਨੇਡਾ ਦੇ ਟੋਰਾਂਟੋ ''ਚ ਕੀਤੀ ਜਾ ਰਹੀ ਹੈ।
ਹਾਲ ਹੀ ''ਚ ਰਣਵੀਰ ਗਰਲਫ੍ਰੈਂਡ ਦੀਪਿਕਾ  ਨੂੰ ਮਿਲਣ ਲਈ ਉਥੇ ਗਏ ਸਨ। ਰਣਵੀਰ ਨੇ ਕਿਹਾ ਕਿ ਉਨ੍ਹਾਂ ਨੂੰ ''
XXX: The Return of Xander Cage'' ਦੇ ਨਿਰਦੇਸ਼ਕ ਡੀ.ਜੇ. ਕਾਰਸੋ ਅਤੇ ਸਹਿ ਕਲਾਕਾਰ ਵਿਨ ਡੀਜ਼ਲ ਨੂੰ ਮਿਲ ਕੇ ਕਾਫੀ ਮਜ਼ਾ ਆਇਆ।


Related News