ਇਹ ਚੀਜ਼ਾਂ ਕਰਨਾ ਰਣਵੀਰ ਸਿੰਘ ਨੂੰ ਨਹੀਂ ਪਸੰਦ, ਬੋਰੀਅਤ ਤੇ ਥਕਾਵਟ ਹੁੰਦੀ ਹੈ ਮਹਿਸੂਸ

02/08/2022 10:51:22 AM

ਮੁੰਬਈ (ਬਿਊਰੋ)– ਸੁਪਰਸਟਾਰ ਰਣਵੀਰ ਸਿੰਘ ਨੇ ‘ਬੈਂਡ ਬਾਜਾ ਬਾਰਾਤ’, ‘ਲੁਟੇਰਾ’, ‘ਬਾਜੀਰਾਵ ਮਸਤਾਨੀ’, ‘ਪਦਮਾਵਤ’, ‘ਸਿੰਬਾ’, ‘ਗਲੀ ਬੁਆਏ’, ‘83’ ਵਰਗੀਆਂ ਅਨੇਕਾਂ ਫ਼ਿਲਮਾਂ ’ਚ ਆਪਣੇ ਗਗਨਚੁੰਭੀ, ਜਾਨਰ ਪ੍ਰਭਾਸ਼ਿਤ ਕਰਨ ਵਾਲੀ ਪ੍ਰਫਾਰਮੈਂਸ ਨਾਲ ਆਪਣੇ ਆਪ ਨੂੰ ਆਪਣੀ ਜਨਰੇਸ਼ਨ ਦਾ ਬੈਸਟ ਐਕਟਰ ਬਣਾ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਮਹਾਭਾਰਤ’ ’ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਦਾ ਦਿਹਾਂਤ, ਆਰਥਿਕ ਤੰਗੀ ਤੋਂ ਸਨ ਪ੍ਰੇਸ਼ਾਨ

ਫ਼ਿਲਮ ‘83’ ਦੇ ਰੂਪ ’ਚ ਉਨ੍ਹਾਂ ਨੇ 2021 ਦੀ ਸਭ ਤੋਂ ਵੱਡੀ ਓਵਰਸੀਜ਼ ਗ੍ਰਾਸਰ ਫ਼ਿਲਮ ਦਿੱਤੀ ਹੈ। ਇਕ ਅਜਿਹੀ ਫ਼ਿਲਮ ਜਿਸ ਨੂੰ ਇਕਜੁੱਟ ਹੋ ਕੇ ਨਾ ਸਿਰਫ ਹੁਣ ਤੱਕ ਬਣਾਈਆਂ ਗਈਆਂ ਸਭ ਤੋਂ ਵਧੀਆ ਫ਼ਿਲਮਾਂ ’ਚ ਸ਼ਾਮਲ ਕੀਤਾ ਗਿਆ ਹੈ, ਸਗੋਂ ਇਸ ਨੂੰ ਰਣਵੀਰ ਦੇ ਕਰੀਅਰ ਦਾ ਬੈਸਟ ਐਕਟਿੰਗ ਪ੍ਰਫਾਰਮੈਂਸ ਵੀ ਮੰਨਿਆ ਜਾ ਰਿਹਾ ਹੈ।

ਰਣਵੀਰ ਕਹਿੰਦੇ ਹਨ, ‘ਮੇਰੇ ਲਈ ਇਹ ਇਕ ਵਿਅਕਤੀਗਤ ਚੁਣੌਤੀ ਹੁੰਦੀ ਹੈ ਕਿ ਮੈਂ ਜਦੋਂ ਵੀ ਕੋਈ ਨਵਾਂ ਕਿਰਦਾਰ ਨਿਭਾਵਾਂ ਤਾਂ ਹਰ ਵਾਰ ਉਸ ਨੂੰ ਆਪਣੇ ’ਤੇ ਕੱਜ ਲਵਾਂ। ਇਹੀ ਮੈਨੂੰ ਉਤਸ਼ਾਹਿਤ ਕਰਦਾ ਹੈ, ਜੇਕਰ ਮੈਨੂੰ ਇਕ ਹੀ ਕੰਮ ਨੂੰ ਵਾਰ-ਵਾਰ ਕਰਨਾ ਪੈਂਦਾ ਹੈ ਤਾਂ ਵੱਡੀ ਬੋਰੀਅਤ ਤੇ ਥਕਾਵਟ ਮਹਿਸੂਸ ਹੋਣ ਲੱਗਦੀ ਹੈ।’

 
 
 
 
View this post on Instagram
 
 
 
 
 
 
 
 
 
 
 

A post shared by Ranveer Singh (@ranveersingh)

ਰਣਵੀਰ ਨੇ ਅੱਗੇ ਕਿਹਾ, ‘ਮੈਂ ਅਜਿਹੀਆਂ ਫ਼ਿਲਮਾਂ ਬਣਾਉਣਾ ਚਾਹੁੰਦਾ ਹਾਂ ਜੋ ਯਾਦਗਾਰ ਹੋਣ, ਜੋ ਲੋਕਾਂ ਨਾਲ ਜੁੜ ਸਕਣ ਤਾਂ ਕਿ ਉਹ ਪੁਰਾਣੀਆਂ ਯਾਦਾਂ ਨੂੰ ਮਹਿਸੂਸ ਕਰ ਸਕਣ। ਉਹ ਹੱਸ ਸਕਣ, ਰੋ ਸਕਣ, ਤਾੜੀਆਂ ਵਜਾ ਸਕਣ। ਮੈਂ ਇਹੀ ਕਰਨਾ ਚਾਹੁੰਦਾ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh