10 ਘੰਟੇ ਲੇਟ ਹੋਈ ਅਦਾਕਾਰ ਰਣਵੀਰ ਸ਼ੋਰੀ ਦੀ ਫਲਾਈਟ, ਸਟਾਫ ਨੇ ਬੋਲਿਆ ਝੂਠ, ਹੁਣ ਕੰਪਨੀ ਖ਼ਿਲਾਫ਼ ਕਰਨਗੇ ਕੇਸ

01/16/2024 2:05:38 PM

ਮੁੰਬਈ (ਬਿਊਰੋ)– ਫ਼ਿਲਮ ‘ਖੋਸਲਾ ਕਾ ਘੋਸਲਾ’ ਫੇਮ ਅਦਾਕਾਰ ਰਣਵੀਰ ਸ਼ੋਰੀ ਨੇ ਆਪਣੀ ਫਲਾਈਟ ਲੇਟ ਹੋਣ ’ਤੇ ਇਕ ਏਅਰਲਾਈਨ ਕੰਪਨੀ ’ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਰਣਵੀਰ ਦੀ ਫਲਾਈਟ 10 ਘੰਟੇ ਲੇਟ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਲੰਬੀ ਪੋਸਟ ਲਿਖੀ। ਅਦਾਕਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਫਲਾਈਟ ਦੁਪਹਿਰ 2 ਵਜੇ ਦੀ ਸੀ, ਜਿਸ ਤੋਂ ਬਾਅਦ ਖ਼ਰਾਬ ਮੌਸਮ ਦਾ ਹਵਾਲਾ ਦਿੰਦਿਆਂ ਸਾਨੂੰ ਅੱਧੀ ਰਾਤ ਤੱਕ ਇੰਤਜ਼ਾਰ ਕਰਨ ਲਈ ਕਿਹਾ ਗਿਆ। ਏਅਰਲਾਈਨਜ਼ ਦੇ ਕਰਮਚਾਰੀਆਂ ਨੇ ਝੂਠੇ ਵਾਅਦੇ ਕਰਕੇ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ।

ਰਣਵੀਰ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਲਿਖਿਆ, ‘‘ਸਾਡੀ ਫਲਾਈਟ ਦੁਪਹਿਰ 2 ਵਜੇ ਦੀ ਸੀ। ਅਸੀਂ ਸਾਰੇ 8 ਲੋਕਾਂ ਨੇ ਨਿਰਧਾਰਤ ਸਮੇਂ ਤੋਂ 2 ਘੰਟੇ ਪਹਿਲਾਂ ਚੈੱਕ-ਇਨ ਕੀਤਾ ਸੀ, ਫਿਰ ਸਾਨੂੰ ਦੱਸਿਆ ਗਿਆ ਕਿ ਧੁੰਦ ਕਾਰਨ ਫਲਾਈਟ 3 ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ। ਇਹ ਜਾਣਕਾਰੀ ਸਾਨੂੰ ਹਵਾਈ ਅੱਡੇ ’ਤੇ ਪਹੁੰਚਣ ਤੋਂ ਪਹਿਲਾਂ ਨਹੀਂ ਦਿੱਤੀ ਗਈ ਸੀ। ਫਿਰ ਵੀ ਅਸੀਂ ਇਸ ਬਾਰੇ ਸ਼ਿਕਾਇਤ ਨਹੀਂ ਕੀਤੀ। ਅਸੀਂ ਸੋਚਿਆ ਕਿ ਕੋਈ ਤਕਨੀਕੀ ਸਮੱਸਿਆ ਹੋ ਸਕਦੀ ਹੈ। ਅਸੀਂ ਸਮਝ ਰਹੇ ਸੀ ਕਿ ਸਾਲ ਦੇ ਇਸ ਮੌਸਮ ’ਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।’’

ਇਹ ਖ਼ਬਰ ਵੀ ਪੜ੍ਹੋ : ਅੰਜਲੀ ਅਰੋੜਾ ਨੇ MMS ਲੀਕ ਮਾਮਲੇ ’ਚ ਚੁੱਕਿਆ ਵੱਡਾ ਕਦਮ, ਦਰਜ ਕਰਵਾਇਆ ਮਾਨਹਾਨੀ ਦਾ ਮਾਮਲਾ

ਉਨ੍ਹਾਂ ਨੇ ਅੱਗੇ ਕਿਹਾ, ‘‘ਫਲਾਈਟ ਹੁਣ ਸ਼ਾਮ 5 ਵਜੇ ਲਈ ਤੈਅ ਕੀਤੀ ਗਈ ਸੀ। ਹਵਾਈ ਅੱਡੇ ’ਤੇ 3 ਘੰਟੇ ਤੋਂ ਵੱਧ ਸਮੇਂ ਤੱਕ ਚੈੱਕ-ਇਨ ਕਰਨ ਤੋਂ ਬਾਅਦ ਸਾਨੂੰ ਦੱਸਿਆ ਗਿਆ ਕਿ ਫਲਾਈਟ 3 ਘੰਟੇ ਹੋਰ ਦੇਰੀ ਨਾਲ ਚੱਲ ਰਹੀ ਹੈ। ਸਾਡੀ ਫਲਾਈਟ ਹੁਣ ਰਾਤ 8 ਵਜੇ ਉਡਾਣ ਭਰੇਗੀ। ਅਸੀਂ ਮਹਿਸੂਸ ਕੀਤਾ ਕਿ ਕੁਝ ਗਲਤ ਸੀ ਕਿਉਂਕਿ ਦਿਨ ਚੜ੍ਹਨ ਦੇ ਨਾਲ ‘ਧੁੰਦ’ ਸਾਫ਼ ਹੋਣੀ ਚਾਹੀਦੀ ਹੈ ਤੇ ਸਥਿਤੀ ਨੂੰ ਹੋਰ ਖ਼ਰਾਬ ਨਹੀਂ ਕਰਨਾ ਚਾਹੀਦਾ। ਮੇਰੇ ਇਕ ਦੋਸਤ ਨੇ ਫਲਾਈਟ ਰੂਟ ਚੈੱਕ ਕਰਨ ਲਈ ਇੰਡੀਗੋ ਦੀ ਵੈੱਬਸਾਈਟ ਚੈੱਕ ਕੀਤੀ, ਜਿਥੇ ਸਾਫ਼ ਲਿਖਿਆ ਸੀ ਕਿ ਅਸੀਂ ਜਿਸ ਫਲਾਈਟ ਰਾਹੀਂ ਉਡਾਣ ਭਰਨੀ ਸੀ, ਉਹ ਕੋਲਕਾਤਾ ਤੋਂ ਆ ਰਹੀ ਸੀ। ਧੁੰਦ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਜ਼ਿਕਰ ਨਹੀਂ ਕੀਤਾ ਗਿਆ। ਉਹ ਪਹਿਲਾਂ ਹੀ ਬੈਂਗਲੁਰੂ ਪਹੁੰਚ ਚੁੱਕਾ ਸੀ।’’

ਰਣਵੀਰ ਨੇ ਅੱਗੇ ਲਿਖਿਆ, ‘‘ਜਦੋਂ ਅਸੀਂ ਇੰਡੀਗੋ ਸਟਾਫ ਤੋਂ ਇਸ ਬਾਰੇ ਜਾਣਕਾਰੀ ਲਈ ਤਾਂ ਉਨ੍ਹਾਂ ਕਿਹਾ ਕਿ ਵੈੱਬਸਾਈਟ ਨੂੰ ਠੀਕ ਤਰ੍ਹਾਂ ਨਾਲ ਅਪਡੇਟ ਨਹੀਂ ਕੀਤਾ ਗਿਆ ਹੈ। ਇਸ ਤੋਂ ਬਾਅਦ ਸਾਨੂੰ ਦੱਸਿਆ ਗਿਆ ਕਿ ਫਲਾਈਟ ਕਰੀਬ 8 ਵਜੇ ਟੇਕ ਆਫ ਕਰੇਗੀ। ਇਹ ਫਲਾਈਟ ਮੇਰੇ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਜੇਕਰ ਮੈਂ ਰਾਤ 10 ਜਾਂ ਸਾਢੇ 10 ਵਜੇ ਤੱਕ ਵਾਪਸ ਨਾ ਪਹੁੰਚਿਆ ਤਾਂ ਮੇਰਾ ਬੱਚਾ ਘਰ ’ਚ ਇਕੱਲਾ ਹੋਵੇਗਾ। ਇਸ ਤੋਂ ਬਾਅਦ ਸ਼ਾਮ ਕਰੀਬ 7 ਵਜੇ ਫਲਾਈਟ ਦਾ ਸਮਾਂ ਬਦਲ ਕੇ ਰਾਤ 9 ਵਜੇ ਕਰ ਦਿੱਤਾ ਗਿਆ। ਹੁਣ ਮੈਂ ਘਬਰਾਉਣਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਮੈਂ ਸ਼ਿਕਾਇਤ ਨਹੀਂ ਕੀਤੀ ਤੇ ਕਿਸੇ ਤਰ੍ਹਾਂ ਸਥਿਤੀ ਨੂੰ ਸੰਭਾਲ ਲਿਆ।’’

ਅਦਾਕਾਰ ਨੇ ਪੋਸਟ ’ਚ ਅੱਗੇ ਲਿਖਿਆ, ‘‘ਰਾਤ 8 ਵਜੇ ਸਾਨੂੰ ਦੱਸਿਆ ਗਿਆ ਕਿ ਹੁਣ ਫਲਾਈਟ ਰਾਤ 10 ਵਜੇ ਤੋਂ ਬਾਅਦ ਟੇਕ ਆਫ ਕਰੇਗੀ। ਇਸ ਤੋਂ ਬਾਅਦ ਮੇਰਾ ਗੁੱਸਾ ਟੁੱਟ ਗਿਆ ਕਿਉਂਕਿ ਇਸ ਦਾ ਮਤਲਬ ਸੀ ਕਿ ਹੁਣ ਮੈਂ ਆਪਣੇ ਬੱਚੇ ਕੋਲ ਸਮੇਂ ਸਿਰ ਘਰ ਨਹੀਂ ਪਹੁੰਚ ਸਕਾਂਗਾ। ਮੈਂ ਕਰਮਚਾਰੀ ਕੋਲ ਪਹੁੰਚਿਆ, ਜਿਸ ਨੇ ਮੈਨੂੰ ਗਾਰੰਟੀ ਦਿੱਤੀ ਕਿ ਫਲਾਈਟ ਰਾਤ 8 ਵਜੇ ਉਡਾਣ ਭਰੇਗੀ। ਫਿਰ ਵੀ ਕਿਸੇ ਨੇ ਮੈਨੂੰ ਅਸਲ ਕਾਰਨ ਨਹੀਂ ਦੱਸਿਆ ਕਿ ਫਲਾਈਟ ਲੇਟ ਕਿਉਂ ਹੋਈ ਤੇ ਫਲਾਈਟ ਕਦੋਂ ਉਡਾਣ ਭਰੇਗੀ।’’

ਰਣਵੀਰ ਨੇ ਪੋਸਟ ’ਚ ਅੱਗੇ ਕਿਹਾ, ‘‘ਏਅਰਲਾਈਨ ਕੰਪਨੀ ਦੇ ਸਟਾਫ ਨੇ ਮੇਰੇ ਨਾਲ ਝੂਠ ਬੋਲਣ ਦੀ ਕੋਸ਼ਿਸ਼ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਮੇਰੇ ’ਤੇ ਕੰਮ ਨਹੀਂ ਕਰੇਗਾ, ਤੁਸੀਂ ਸੱਚ ਦੱਸੋ। ਇਸ ਤੋਂ ਬਾਅਦ ਏਅਰਲਾਈਨ ਕੰਪਨੀ ਦੇ ਸਟਾਫ ਨੇ ਕੁਝ ਕਾਲਾਂ ਕੀਤੀਆਂ ਤੇ ਫਿਰ ਸਾਨੂੰ ਅਸਲ ਕਾਰਨ ਦੱਸਿਆ ਕਿ ਉਨ੍ਹਾਂ ਕੋਲ ਫਲਾਈਟ ਲਈ ਪਾਇਲਟ ਨਹੀਂ ਸੀ। ਉਸ ਨੇ ਮੈਨੂੰ ਭਰੋਸਾ ਦਿਵਾਇਆ ਕਿ ਇਕ ਪਾਇਲਟ ਆ ਰਿਹਾ ਹੈ, ਰਾਤ ਸਾਢੇ 10 ਵਜੇ ਫਲਾਈਟ ਟੇਕ ਆਫ ਕਰੇਗੀ। ਹੁਣ ਤੱਕ ਮੈਂ ਪੂਰੀ ਤਰ੍ਹਾਂ ਬੇਵੱਸ ਮਹਿਸੂਸ ਕਰ ਰਿਹਾ ਸੀ। ਕਿਸੇ ਤਰ੍ਹਾਂ ਮੈਂ ਆਪਣੇ ਬੱਚੇ ਦੀ ਦੇਖਭਾਲ ਲਈ ਕਿਸੇ ਨੂੰ ਭੇਜਿਆ। ਸਾਡੇ ਨਾਲ ਪਿਛਲੇ 8 ਘੰਟਿਆਂ ਤੋਂ ਲਗਾਤਾਰ ਝੂਠ ਬੋਲਿਆ ਜਾ ਰਿਹਾ ਸੀ। ਸਾਡੀ ਫਲਾਈਟ ਲਗਭਗ ਅੱਧੀ ਰਾਤ ਨੂੰ ਉਡਾਣ ਭਰੀ, ਨਿਰਧਾਰਿਤ ਸਮੇਂ ਤੋਂ 10 ਘੰਟੇ ਲੇਟ। ਯਾਤਰਾ ਦੇ ਨਾਂ ’ਤੇ ਸਾਡੇ ਨਾਲ ਹੋਏ ਸਦਮੇ ਲਈ ਮੈਂ ਏਅਰਲਾਈਨ ਕੰਪਨੀ ਖ਼ਿਲਾਫ਼ ਸ਼ਿਕਾਇਤ ਦਰਜ ਕਰਾਵਾਂਗਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh