ਰਾਣੀ ਮੁਖਰਜੀ ਨੇ ਮੁੰਬਈ ''ਚ ਖਰੀਦਿਆ ਆਲੀਸ਼ਾਨ ਘਰ, ਖ਼ੂਬਸੂਰਤ ਤਸਵੀਰਾਂ ਹੋ ਰਹੀਆਂ ਨੇ ਵਾਇਰਲ

08/13/2021 10:26:01 AM

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਾਣੀ ਮੁਖਰਜੀ ਸੋਸ਼ਲ ਮੀਡੀਆ ‘ਤੇ ਬਹੁਤ ਹੀ ਘੱਟ ਸਰਗਰਮ ਰਹਿੰਦੀ ਹੈ। ਮੀਡੀਆ ਦੇ ਸਾਹਮਣੇ ਉਹ ਬਹੁਤ ਹੀ ਘੱਟ ਨਜ਼ਰ ਆਉਂਦੀ ਹੈ। ਹੁਣ ਉਹ ਜਲਦ ਹੀ ਨਵੀਂ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ।

ਜਿਸ ਦੀ ਸ਼ੂਟਿੰਗ ਦੇ ਲਈ ਉਹ ਵਿਦੇਸ਼ ‘ਚ ਰਵਾਨਾ ਹੋਈ ਹੈ, ਪਰ ਇਸੇ ਦੌਰਾਨ ਇਹ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਕਿ ਰਾਣੀ ਮੁਖਰਜੀ ਨੇ ਮੁੰਬਈ ਦੇ ਰੁਸਤਮਜੀ ਪੈਰਾਮਾਊਂਟ ‘ਚ ਇੱਕ ਆਲੀਸ਼ਾਨ ਘਰ ਖਰੀਦਿਆ ਹੈ।


ਰਾਣੀ ਮੁਖਰਜੀ ਰੁਸਤਮਜੀ ਪੈਰਾਮਾਊਂਟ ‘ਚ ਘਰ ਖਰੀਦਣ ਵਾਲੀ ਪੰਜਵੀਂ ਸੈਲੀਬ੍ਰੇਟੀ ਬਣ ਗਈ ਹੈ। ਇਸ ਤੋਂ ਪਹਿਲਾਂ ਦਿਸ਼ਾ ਪਟਾਨੀ, ਟਾਈਗਰ ਸ਼ਰਾਫ ਸਣੇ ਕਈ ਸੈਲੀਬ੍ਰਿਟੀਜ਼ ਨੇ ਵੀ ਇੱਥੇ ਘਰ ਖਰੀਦੇ ਹਨ। ਇਸ ਬਿਲਡਿੰਗ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਰਾਣੀ ਦਾ ਇਹ ਘਰ 22ਵੇਂ ਫਲੌਰ ‘ਤੇ ਬਣਿਆ ਹੋਇਆ ਹੈ।


ਘਰ ਤੋਂ ਅਰਬ ਮਹਾਸਾਗਰ ਦਾ ਖੂਬਸੂਰਤ ਜਿਹਾ ਨਜ਼ਾਰਾ ਵੀ ਦਿਖਾਈ ਦੇਵੇਗਾ। ਇਸ ਘਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਆਲੀਸ਼ਾਨ ਸੱਤ ਕਰੋੜ ਤੋਂ ਵੀ ਜ਼ਿਆਦਾ ਦੀ ਕੀਮਤ ਦਾ ਦੱਸਿਆ ਜਾ ਰਿਹਾ ਹੈ। ਇਸ ਘਰ ‘ਚ ਬੱਚਿਆਂ ਦੇ ਖੇਡਣ ਦੇ ਲਈ ਗੇਮ ਏਰੀਆ, ਸਵੀਮਿੰਗ ਪੂਲ ਅਤੇ ਮਿੰਨੀ ਥੀਏਟਰ ਵਰਗੀਆਂ ਸਹੂਲਤਾਂ ਮੌਜੂਦ ਹਨ।  

Aarti dhillon

This news is Content Editor Aarti dhillon