‘ਰੰਗਸਥਲਮ’ ਜਾਪਾਨ ’ਚ ਹੋਈ ਰਿਲੀਜ਼, ਬਣੀ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ

07/19/2023 11:58:04 AM

ਮੁੰਬਈ (ਬਿਊਰੋ)– ਸੁਪਰਸਟਾਰ ਰਾਮ ਚਰਨ ਦੀ ਤੇਲਗੂ ਫ਼ਿਲਮ ‘ਰੰਗਸਥਲਮ’ ਆਪਣੇ ਪ੍ਰਦਰਸ਼ਨ, ਕਹਾਣੀ, ਨਿਰਦੇਸ਼ਨ ਤੇ ਸੰਗੀਤ ਲਈ ਪ੍ਰਸ਼ੰਸਾ ਹਾਸਲ ਕਰ ਰਹੀ ਹੈ। ਇਹ ਫ਼ਿਲਮ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੇਲਗੂ ਫ਼ਿਲਮਾਂ ’ਚੋਂ ਇਕ ਬਣ ਗਈ ਹੈ।

ਇਸ ਫ਼ਿਲਮ ’ਚ ਰਾਮਚਰਨ ਨੇ ਚਿੱਟੀ ਬਾਬੂ ਦਾ ਕਿਰਦਾਰ ਨਿਭਾਇਆ ਹੈ, ਜੋ ਇਕ ਇਮਾਨਦਾਰ ਵਿਅਕਤੀ ਹੈ ਤੇ ਆਪਣੇ ਪਿੰਡ ਦੀ ਬਿਹਤਰੀ ਲਈ ਕੰਮ ਕਰਦਾ ਹੈ। ਫ਼ਿਲਮ ’ਚ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਰਾਮ ਚਰਨ ਦੇ ਨਾਲ ਸਾਮੰਥਾ ਰੂਥ ਪ੍ਰਭੂ ਨਜ਼ਰ ਆਈ। ਦੋਵਾਂ ਦੀ ਕੈਮਿਸਟਰੀ ਦੀ ਵੀ ਕਾਫੀ ਤਾਰੀਫ਼ ਹੋਈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੀ ਅਪੀਲ, ਨਵੇਂ ਕਲਾਕਾਰਾਂ ਨੂੰ ਫ਼ਿਲਮ ’ਚ ਕੰਮ ਦਿਵਾਉਣ ਵਾਲੇ ਫਰਜ਼ੀ ਕਾਲ ਤੋਂ ਚੌਕਸ ਰਹਿਣ ਨੌਜਵਾਨ

ਭਾਰਤ ’ਚ ਮਿਲੀ ਸ਼ਾਨਦਾਰ ਸਫਲਤਾ ਤੋਂ ਬਾਅਦ ‘ਰੰਗਸਥਲਮ’ ਹੁਣ 14 ਜੁਲਾਈ, 2023 ਨੂੰ ਜਾਪਾਨ ’ਚ ਰਿਲੀਜ਼ ਹੋ ਗਈ ਹੈ। ਜਿਥੇ ਇਸ ਦੀ ਤੇਜ਼ੀ ਨਾਲ ਕਮਾਈ ਜਾਰੀ ਹੈ। ਫ਼ਿਲਮ ਆਪਣੇ ਪਹਿਲੇ ਦਿਨ ਹੀ 70 ਸਕ੍ਰੀਨਜ਼ ’ਤੇ 2.5 ਮਿਲੀਅਨ ਯੇਨ ਇਕੱਠੇ ਕਰ ਚੁੱਕੀ ਹੈ।

‘ਰੰਗਸਥਲਮ’ ਦੀ ਜਾਪਾਨ ਰਿਲੀਜ਼ ’ਤੇ ਸਪੇਸਬਾਕਸ ਜਾਪਾਨ ਦੇ ਸੀ. ਈ. ਓ. ਅਨਬਾਰਸੀ ਦੁਰਈਪਾਂਡਿਅਨ ਨੇ ਕਿਹਾ ਕਿ ਅਸੀਂ ਜਾਪਾਨ ’ਚ ਲਗਭਗ 50 ਸਕ੍ਰੀਨਜ਼ ’ਤੇ ਫ਼ਿਲਮ ‘ਰੰਗਸਥਲਮ’ ਰਿਲੀਜ਼ ਕੀਤੀ ਹੈ ਤੇ ਅਸੀਂ ਆਉਣ ਵਾਲੇ ਹਫ਼ਤਿਆਂ ’ਚ ਇਸ ਨੂੰ ਕਈ ਸਿਨੇਮਾਘਰਾਂ ’ਚ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਾਂ। ਰਾਮ ਚਰਨ ਜਾਪਾਨੀ ਲੋਕਾਂ ਦੇ ਦਿਲਾਂ ’ਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ ਤੇ ਫ਼ਿਲਮ ਨੂੰ ਮਿਲ ਰਿਹਾ ਹੁੰਗਾਰਾ ਇਸ ਨੂੰ ਸਾਬਿਤ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh