ਸਰਬਜੀਤ ਦੀ ਭੈਣ ਦਲਬੀਰ ਦੀ ਆਤਮਾ ਦੀ ਸ਼ਾਂਤੀ ਲਈ ਰਣਦੀਪ ਹੁੱਡਾ ਨੇ ਰੱਖੀ ਪ੍ਰੇਅਰ ਮੀਟ

07/03/2022 2:23:14 PM

ਮੁੰਬਈ- ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨਾ ਸਿਰਫ ਇਕ ਚੰਗੇ ਅਦਾਕਾਰ ਹਨ ਸਗੋਂ ਉਹ ਇਕ ਬਹੁਤ ਚੰਗੇ ਇਨਸਾਨ ਵੀ ਹਨ। ਹਾਲ ਹੀ 'ਚ ਰਣਦੀਪ ਹੁੱਡਾ ਪਾਕਿ ਜੇਲ੍ਹ 'ਚ ਸ਼ਹੀਦ ਹੋਏ ਸਰਬਜੀਤ ਦੀ ਭੈਣ ਦਲਬੀਰ ਕੌਰ ਦੇ ਅੰਤਿਮ ਸੰਸਕਾਰ 'ਚ ਪਹੁੰਚੇ ਸਨ। ਦਲਬੀਰ ਕੌਰ ਨੂੰ ਪੰਜਾਬ 'ਚ ਅੰਮ੍ਰਿਤਸਰ ਦੇ ਕੋਲ ਆਪਣੇ ਜੱਦੀ ਪਿੰਡ ਭਿਖੀਵਿੰਡ 'ਚ ਦਿਲ ਦਾ ਦੌਰਾ ਪਿਆ। 


ਅਦਾਕਾਰ ਨੇ ਅੰਮ੍ਰਿਤਸਰ ਪਹੁੰਚ ਦਲਬੀਰ ਕੌਰ ਨੂੰ ਅਗਨੀ ਦਿੱਤੀ ਸੀ। ਉਧਰ ਹੁਣ ਅਦਾਕਾਰ ਨੇ ਦਲਬੀਰ ਕੌਰ ਦੀ ਆਤਮਾ ਦੀ ਸ਼ਾਂਤੀ ਲਈ ਪ੍ਰੇਅਰ ਮੀਟ ਰੱਖੀ ਹੈ। ਇਸ ਬਾਰੇ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਸਾਂਝੀ ਕੀਤੀ। ਇੰਸਟਾਗ੍ਰਾਮ 'ਤੇ ਰਣਦੀਪ ਨੇ ਪ੍ਰੇਅਰ ਮੀਟ ਨਾਲ ਜੁੜੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਸ਼੍ਰੀਮਤੀ ਦਲਬੀਰ ਕੌਰ ਦਾ 26 ਜੂਨ 2022 ਨੂੰ ਦਿਹਾਂਤ ਹੋ ਗਿਆ ਸੀ। 4 ਜੁਲਾਈ 2022 ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਪ੍ਰੇਅਰ ਮੀਟ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਕਾਰਡ 'ਤੇ ਰਣਦੀਪ ਹੁੱਡਾ ਨੂੰ ਦਲਬੀਰ ਕੌਰ ਦੇ ਭਰਾ ਦੇ ਤੌਰ 'ਤੇ ਮੈਨਸ਼ਨ ਕੀਤਾ ਗਿਆ ਹੈ। 


ਅਦਾਕਾਰ ਨੇ ਨਿਭਾਇਆ ਵਾਅਦਾ
ਸਾਲ 2016 'ਚ ਡਾਇਰੈਕਟਰ ਉਮੰਗ ਕੁਮਾਰ ਨੇ ਸਰਬਜੀਤ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਚ ਰਣਦੀਪ ਹੁੱਡਾ ਨੇ ਸਰਬਜੀਤ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਅਭਿਨੈ ਤੋਂ ਪ੍ਰਭਾਵਿਤ ਦਲਬੀਰ ਕੌਰ ਨੇ ਆਪਣੇ ਭਰਾ ਸਰਬਜੀਤ ਨੂੰ ਰਣਦੀਪ ਹੁੱਡਾ 'ਚ ਦੇਖਿਆ ਸੀ। ਰਣਦੀਪ ਅਤੇ ਦਲਬੀਰ ਦੋਵਾਂ ਨੇ ਇਕੱਠੇ ਚੰਗਾ ਬੰਧਨ ਸਾਂਝਾ ਕੀਤਾ। ਦਲਬੀਰ ਨੇ ਕਥਿਤ ਤੌਰ 'ਤੇ ਰਣਦੀਪ ਹੁੱਡਾ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਦੌਰਾਨ ਉਨ੍ਹਾਂ ਨੂੰ ਮੋਢਾ ਦੇਣ ਦਾ ਅਨੁਰੋਧ ਕੀਤਾ ਸੀ ਅਤੇ ਅਦਾਕਾਰ ਆਪਣੇ ਵਾਅਦੇ 'ਤੇ ਅੜੇ ਰਹੇ। ਅਦਾਕਾਰ ਮੁੰਬਈ ਤੋਂ ਅੰਮ੍ਰਿਤਸਰ ਪਹੁੰਚੇ ਅਤੇ ਭੈਣ ਦਲਬੀਰ ਕੌਰ ਨਾਲ ਕੀਤਾ ਵਾਅਦਾ ਨਿਭਾਇਆ। 


ਭੈਣ ਦਲਬੀਰ ਕੌਰ ਦੇ ਨਾਂ ਲਿਖੀ ਭਾਵੁਕ ਪੋਸਟ
ਰਣਦੀਪ ਨੇ ਇੰਸਟਾਗ੍ਰਾਮ 'ਤੇ ਦਲਬੀਰ ਦੇ ਨਾਲ ਆਪਣੀ ਇਕ ਪੁਰਾਣੀ ਤਸਵੀਰ ਦੇ ਨਾਲ ਮਰਹੂਮ ਆਤਮਾ ਦੇ ਲਈ ਇਕ ਲੰਬਾ ਭਾਵਨਾਤਮਕ ਨੋਟ ਲਿਖਿਆ। ਉਨ੍ਹਾਂ ਨੇ ਲਿਖਿਆ-'ਘਰ ਜ਼ਰੂਰ ਆਉਣਾ, ਉਨ੍ਹਾਂ ਨੇ ਆਖਿਰੀ ਗੱਲ ਕਹੀ ਸੀ। ਮੈਂ ਗਿਆ ਬਸ ਉਹ ਚਲੀ ਗਈ ਸੀ। ਕੋਈ ਸੁਫ਼ਨੇ 'ਚ ਵੀ ਨਹੀਂ ਸੋਚ ਸਕਦਾ ਸੀ ਕਿ ਦਲਬੀਰ ਕੌਰ ਜੀ ਸਾਨੂੰ ਇੰਨੀ ਛੇਤੀ ਛੱਡ ਕੇ ਚਲੀ ਜਾਵੇਗੀ। ਇਕ ਫਾਈਟਰ, ਤੇਜ਼ ਅਤੇ ਉਨ੍ਹਾਂ ਸਭ ਦੇ ਪ੍ਰਤੀ ਸਮਰਪਿਤ ਜੋ ਜਿਨ੍ਹਾਂ ਨੇ ਉਨ੍ਹਾਂ ਨੇ ਛੂਹਿਆ'। 


ਉਨ੍ਹਾਂ ਨੇ ਆਪਣੇ ਪਿਆਰੇ ਭਰਾ ਸਰਬਜੀਤ ਨੂੰ ਬਚਾਉਣ ਲਈ ਸਿਰਫ ਇਕ ਵਿਵਸਥਾ ਹੀ ਨਹੀਂ, ਇਕ ਦੇਸ਼, ਉਸ ਦੇ ਲੋਕਾਂ ਅਤੇ ਖੁਦ ਦੇ ਲ਼ਈ ਲੜਾਈ ਲੜੀ। ਮੈਨੂੰ ਉਨ੍ਹਾਂ ਦਾ ਪਿਆਰ ਅਤੇ ਆਸ਼ੀਰਵਾਦ ਮਿਲਿਆ ਇਸ ਲਈ ਮੈਂ ਖੁਦ ਨੂੰ ਕਿਸਮਤਵਾਲਾ ਸਮਝਦਾ ਹਾਂ ਅਤੇ ਇਸ ਜੀਵਨ ਕਾਲ 'ਚ ਰੱਖੜੀ ਨੂੰ ਕਦੇ ਨਹੀਂ ਭੁੱਲ ਸਕਦਾ। ਆਈ ਲਵ ਯੂ ਅਤੇ ਮੈਂ ਹਮੇਸ਼ਾ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਨੂੰ ਸੰਜੋ ਕੇ ਰਖਾਂਗਾ'। 

Aarti dhillon

This news is Content Editor Aarti dhillon