ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਪਹਿਲੀ ਵਾਰ ਪਬਲਿਕ ਪਲੇਸ ’ਤੇ ਦਿਖੇ ਰਣਬੀਰ ਕਪੂਰ

03/30/2021 5:00:13 PM

ਮੁੰਬਈ: ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਦੀ ਜਾਣਕਾਰੀ ਉਨ੍ਹਾਂ ਦੀ ਮਾਂ ਨੀਤੂ ਕਪੂਰ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਸੀ। ਉੱਧਰ ਹੁਣ ਰਣਬੀਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਰਣਬੀਰ ਦੇ ਵੱਡੇ ਪਾਪਾ ਰਣਧੀਰ ਕਪੂਰ ਨੇ ਦਿੱਤੀ ਸੀ। ਇਸ ਤੋਂ ਇਲਾਵਾ ਰਣਬੀਰ ਦੀ ਇਕ ਤਸਵੀਰ ਵੀ ਵਾਇਰਲ ਹੋਈ ਸੀ ਜਿਸ ’ਚ ਉਹ ਪਿਤਾ ਰਿਸ਼ੀ ਕਪੂਰ ਦੀ ਯਾਦ ’ਚ ਪ੍ਰਾਥਨਾ ਸਭਾ ’ਚ ਭੈਣ ਨਾਲ ਹਵਨ ਕਰਦੇ ਨਜ਼ਰ ਆਏ ਸਨ। 


ਉੱਧਰ ਕੋਰੋਨਾ ਤੋਂ ਮੁਕਤ ਹੋਣ ਤੋਂ ਬਾਅਦ ਅਦਾਕਾਰ ਨੂੰ ਪਹਿਲੀ ਵਾਰ ਪਬਲਿਕ ਪਲੇਸ ’ਤੇ ਸਪਾਟ ਕੀਤਾ ਗਿਆ। ਉਨ੍ਹਾਂ ਨੂੰ ਸੋਮਵਾਰ ਰਾਤ ਨੂੰ ਮੁੰਬਈ ਦੇ ਜੁਹੂ ਇਲਾਕੇ ’ਚ ਦੇਖਿਆ ਗਿਆ। ਉਹ ਸਿਹਤਮੰਦ ਹੋਣ ਤੋਂ ਬਾਅਦ ਆਪਣੇ ਘਰ ਤੋਂ ਬਾਹਰ ਨਿਕਲੇ। ਨਿਰਮਾਤਾ ਆਰਤੀ ਸ਼ੈੱਟੀ ਦੇ ਘਰ ਦੇ ਰਸਤੇ ਵੱਲ ਜਾਣ ਦੌਰਾਨ ਪੈਪਾਰਜੀ ਦੇ ਕੈਮਰਿਆਂ ਨੇ ਉਨ੍ਹਾਂ ਨੂੰ ਕੈਦ ਕੀਤਾ। ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ ’ਚ ਰਣਬੀਰ ਬਲੈਕ ਸਵੈਂਕੀ ਕਾਰ ਦੇ ਅੰਦਰ ਬੈਠੇ ਨਜ਼ਰ ਆ ਰਹੇ ਹਨ।


ਰਣਬੀਰ ਦੀ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਲੈਕ ਟੀ-ਸ਼ਰਟ ਪਹਿਨੀ ਹੋਈ ਸੀ। ਉਨ੍ਹਾਂ ਦੇ ਨਾਲ ਫ਼ਿਲਮ ਦੇ ਨਿਰਮਾਤਾ ਅਯਾਨ ਮੁਖਰਜੀ ਵੀ ਕਾਰ ਦੇ ਅੰਦਰ ਬੈਠੇ ਦਿਖਾਈ ਦਿੱਤੇ। ਇਸ ਦੌਰਾਨ ਰਣਬੀਰ ਨੇ ਪੈਪਾਰਾਜੀ ਨੂੰ ਆਪਣਾ ਮੋਬਾਇਲ ਦਿਖਾਇਆ। 


ਹਾਲਾਂਕਿ ਕਿਸੇ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਹਿਣਾ ਚਾਹ ਰਹੇ ਸਨ। ਕੈਮਰੇ ਨੂੰ ਰਣਬੀਰ ਨੇ ਇਕ ਓਕੇ ਸਾਈਨ ਵੀ ਦਿੱਤਾ। ਇਸ ਸਾਈਨ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਤਬੀਅਤ ਦਾ ਹਾਲ ਵੀ ਦੱਸਿਆ ਕਿ ਉਹ ਠੀਕ ਹਨ। 

 
 
 
 
View this post on Instagram
 
 
 
 
 
 
 
 
 
 
 

A post shared by neetu Kapoor. Fightingfyt (@neetu54)

ਦੱਸ ਦੇਈਏ ਕਿ 9 ਮਾਰਚ ਨੂੰ ਰਣਬੀਰ ਦੀ ਮਾਂ ਨੀਤੂ ਕਪੂਰ ਨੇ ਇੰਸਟਾਗ੍ਰਾਮ ’ਤੇ ਇਕ ਸੰਦੇਸ਼ ਪੋਸਟ ਕੀਤਾ ਸੀ ਅਤੇ ਕਿਹਾ ਸੀ ਤੁਹਾਡੀਆਂ ਚਿੰਤਾਵਾਂ ਅਤੇ ਸ਼ੁੱਭਕਾਨਾਵਾਂ ਲਈ ਧੰਨਵਾਦ। ਰਣਬੀਰ ਨੂੰ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਸੀ। ਹੁਣ ਉਹ ਦਵਾਈ ਲੈ ਰਹੇ ਹਨ ਅਤੇ ਠੀਕ ਹੋ ਰਹੇ ਹਨ। ਉੱਧਰ ਉਹ ਸਾਰੀਆਂ ਸਾਵਧਾਨੀਆਂ ਦਾ ਪਾਲਨ ਕਰਦੇ ਹੋਏ ਘਰ ’ਚ ਇਕਾਂਤਵਾਸ ਹਨ। ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਰਣਬੀਰ ਦੇ ਕੋਲ ਇਸ ਸਮੇਂ ਕਈ ਵੱਡੀਆਂ ਫ਼ਿਲਮਾਂ ਹਨ। ਜਿਨ੍ਹਾਂ ’ਚੋਂ ‘ਬ੍ਰਹਮਾਸਾਸਤਰ’, ‘ਐਨੀਮਲ’ ਅਤੇ ‘ਸ਼ਮਸ਼ੇਰਾ’ ਤੋਂ ਇਲਾਵਾ ਇਕ ਅਨਟਾਈਟਲਡ ਫ਼ਿਲਮ ਵੀ ਹੈ।

Aarti dhillon

This news is Content Editor Aarti dhillon