ਬਾਕਸ ਆਫਿਸ 'ਤੇ 'ਐਨੀਮਲ' ਦਾ ਦਬਦਬਾ ਕਾਇਮ, 12 ਦਿਨਾਂ 'ਚ ਪਾਰ ਕੀਤਾ 750 ਕਰੋੜ ਦਾ ਅੰਕੜਾ

12/13/2023 4:25:34 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫ਼ਿਲਮ 'ਐਨੀਮਲ' ਨੇ ਬਾਕਸ ਆਫਿਸ 'ਤੇ ਹਨ੍ਹੇਰੀ ਲਿਆਂਦੀ ਹੋਈ ਹੈ। ਇਹ ਫ਼ਿਲਮ ਇਕ ਤੋਂ ਬਾਅਦ ਇਕ ਸ਼ਾਨਦਾਰ ਕਮਾਈ ਕਰਦੇ ਹੋਏ ਕਈ ਫ਼ਿਲਮਾਂ ਦੇ ਰਿਕਾਰਡ ਤੋੜ ਰਹੀ ਹੈ। ਰਣਬੀਰ ਤੇ ਬੌਬੀ ਦਿਓਲ ਦੀ ਜ਼ਬਰਦਸਤ ਅਦਾਕਾਰੀ ਨੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਡੇਢ ਹਫ਼ਤਾ ਬੀਤ ਜਾਣ ਮਗਰੋਂ ਵੀ ਫ਼ਿਲਮ ਦਾ ਜਾਦੂ ਲੋਕਾਂ ਦੇ ਮਨਾਂ 'ਤੇ ਬਰਕਰਾਰ ਹੈ। 'ਐਨੀਮਲ' ਘਰੇਲੂ ਕਲੈਕਸ਼ਨ ਦੇ ਨਾਲ-ਨਾਲ ਦੁਨੀਆ ਭਰ 'ਚ ਕੁਲੈਕਸ਼ਨ 'ਚ ਵੀ ਅੱਗੇ ਹੈ।

ਕਈ ਹੋਰ ਰਿਕਾਰਡ ਤੋੜਨ ਨੂੰ ਤਿਆਰ ਹੈ 'ਐਨੀਮਲ'
ਦੱਸ ਦਈਏ ਕਿ 1 ਦਸੰਬਰ ਨੂੰ ਰਿਲੀਜ਼ ਹੋਈ ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਤ ਫ਼ਿਲਮ 'ਐਨੀਮਲ' ਨੇ 116 ਕਰੋੜ ਰੁਪਏ ਦੀ ਗਲੋਬਲ ਓਪਨਿੰਗ ਕੀਤੀ ਹੈ। ਪਹਿਲੇ ਹੀ ਦਿਨ ਸੈਂਕੜਾ ਲਗਾਉਣ ਵਾਲੀ ਇਹ ਫ਼ਿਲਮ ਇੰਨੇ ਘੱਟ ਸਮੇਂ 'ਚ 800 ਕਰੋੜ ਦੀ ਕਮਾਈ ਦੇ ਕਰੀਬ ਪਹੁੰਚ ਗਈ ਹੈ। ਮੰਗਲਵਾਰ ਨੂੰ ਫ਼ਿਲਮ ਨੇ ਕਰੀਬ 20 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੀ ਰਫ਼ਤਾਰ ਧੀਮੀ ਹੋ ਗਈ ਹੈ ਪਰ 'ਐਨੀਮਲ' ਕੱਛੂਏ ਦੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਫ਼ਿਲਮ ਦੇ ਅਧਿਕਾਰਤ ਅੰਕੜੇ ਸਾਹਮਣੇ ਆਏ ਹਨ। 'ਐਨੀਮਲ' ਫਿਲਮ ਨੇ 12 ਦਿਨਾਂ 'ਚ ਦੁਨੀਆ ਭਰ 'ਚ 757.73 ਕਰੋੜ ਰੁਪਏ ਕਮਾ ਲਏ ਹਨ। ਇਹ ਫ਼ਿਲਮ ਆਮਿਰ ਖ਼ਾਨ ਦੀ ਫ਼ਿਲਮ 'ਪੀਕੇ' ਦਾ ਰਿਕਾਰਡ ਤੋੜਨ ਦੇ ਕਾਫੀ ਨੇੜੇ ਹੈ, ਜਿਸ ਦਾ ਕੁਲੈਕਸ਼ਨ 769 ਕਰੋੜ ਰੁਪਏ ਸੀ।

 

ਬੌਬੀ ਦਿਓਲ ਦੇ ਪੁਰਾਣੇ ਦਿਨ ਲਿਆਂਦੇ ਵਾਪਸ
'ਐਨੀਮਲ' ਫ਼ਿਲਮ ਨੂੰ ਬੌਬੀ ਦਿਓਲ ਦੀ ਜ਼ਬਰਦਸਤ ਵਾਪਸੀ ਕਿਹਾ ਜਾ ਰਿਹਾ ਹੈ। ਇਸ ਫ਼ਿਲਮ ਨੇ ਜਿੱਥੇ ਰਣਬੀਰ ਕਪੂਰ ਦੀ ਕਿਸਮਤ ਨੂੰ ਚਮਕਾਇਆ ਉੱਥੇ ਹੀ ਇਸ ਨੇ ਬੌਬੀ ਨੂੰ ਉਸ ਦੇ ਪੁਰਾਣੇ ਦਿਨ ਵੀ ਵਾਪਸ ਲਿਆਣ ਦਿੱਤੇ ਹਨ। ਬਿਨਾਂ ਕੋਈ ਡਾਇਲਾਗ ਬੋਲੇ, ਬੌਬੀ ਦਿਓਲ ਨੇ ਆਪਣੇ ਐਕਸਪ੍ਰੈਸ਼ਨ ਨਾਲ ਸ਼ੋਅ ਨੂੰ ਚੁਰਾਇਆ। ਇਸ ਤੋਂ ਇਲਾਵਾ ਤ੍ਰਿਪਤੀ ਡਿਮਰੀ ਦੀ ਅਦਾਕਾਰੀ ਅਤੇ ਰਸ਼ਮਿਕਾ ਮੰਡਾਨਾ ਦੀ ਅਦਾਕਾਰੀ ਨੂੰ ਵੀ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਹੈ।

2023 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟਾਪ 10 ਭਾਰਤੀ ਫ਼ਿਲਮਾਂ–

  • 1. ਜਵਾਨ– 1148 ਕਰੋੜ ਰੁਪਏ
  • 2. ਪਠਾਨ– 1050 ਕਰੋੜ ਰੁਪਏ
  • 3. ਐਨੀਮਲ– 737.98 ਕਰੋੜ ਰੁਪਏ
  • 4. ਗਦਰ 2– 691.08 ਕਰੋੜ ਰੁਪਏ
  • 5. ਲੀਓ– 605.50-620.50 ਕਰੋੜ ਰੁਪਏ
  • 6. ਜੇਲਰ– 605-650 ਕਰੋੜ ਰੁਪਏ
  • 7. ਟਾਈਗਰ 3– 465.42 ਕਰੋੜ ਰੁਪਏ
  • 8. ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ– 355.61 ਕਰੋੜ ਰੁਪਏ
  • 9. ਆਦਿਪੁਰਸ਼– 353-450 ਕਰੋੜ ਰੁਪਏ
  • 10. ਪੋਨੀਯਨ ਸੈਲਵਨ 2– 350 ਕਰੋੜ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡਾ ‘ਐਨੀਮਲ’ ਫ਼ਿਲਮ ਨੂੰ ਲੈ ਕੇ ਕੀ ਰੀਵਿਊ ਹੈ? ਕੁਮੈਂਟ ਕਰਕੇ ਜ਼ਰੂਰ ਸਾਂਝਾ ਕਰੋ।

sunita

This news is Content Editor sunita