ਰਾਣਾ ਡੱਗੂਬਾਤੀ ਦੀ ਫ਼ਿਲਮ ''ਹਾਥੀ ਮੇਰੇ ਸਾਥੀ'' ਦੀ ਵੀ ਟਲੀ ਰਿਲੀਜ਼ਿੰਗ ਡੇਟ

03/25/2021 11:39:54 AM

ਮੁੰਬਈ (ਬਿਊਰੋ) : ਪ੍ਰਸਿੱਧ ਅਦਾਕਾਰ ਰਾਣਾ ਡੱਗੂਬਾਤੀ ਦੀ ਜੰਗਲ ਦਾ ਸਾਹਸੀ ਨਾਟਕ ਫ਼ਿਲਮ 'ਹਾਥੀ ਮੇਰੇ ਸਾਥੀ' ਹੁਣ 26 ਮਾਰਚ ਨੂੰ ਰਿਲੀਜ਼ ਨਹੀਂ ਹੋਵੇਗੀ। ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ ਇਸ ਰਾਣਾ ਡੱਗੂਬਾਤੀ ਦੀ ਫ਼ਿਲਮ ਦੀ ਰਿਲੀਜ਼ਿੰਗ ਤਰੀਕ ਹੁਣ ਮੁਲਤਵੀ ਕਰ ਦਿੱਤੀ ਗਈ ਹੈ। ਹਾਲਾਂਕਿ ਤੇਲਗੂ ਸੰਸਕਰਣ ਅਰਨਿਆ ਤੇ ਤਮਿਲ ਸੰਸਕਰਣ ਕਦਾਨ 26 ਮਾਰਚ ਦੀ ਆਪਣੀ ਤੈਅ ਮਿਤੀ 'ਤੇ ਰਿਲੀਜ਼ ਕੀਤੀਆਂ ਜਾਣਗੀਆਂ। ਇਸ ਸਬੰਧ 'ਚ ਈਰੋਸ ਇੰਟਰਨੈਸ਼ਨਲ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ 'ਤੇ ਅਧਿਕਾਰਤ ਜਾਣਕਾਰੀ ਦਿੱਤੀ ਹੈ।

ਈਰੋਸ ਇੰਟਰਨੈਸ਼ਨਲ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ, 'ਅਸੀਂ ਇਸ ਖ਼ਬਰ ਨੂੰ ਸਾਂਝਾ ਕਰਦਿਆਂ ਦੁਖੀ ਹਾਂ ਪਰ ਹਿੰਦੀ ਬਾਜ਼ਾਰਾਂ 'ਚ ਕੋਵਿਡ -19 ਕਰਕੇ ਅਤੇ 'ਹਾਥੀ ਮੇਰੇ ਸਾਥੀ' ਦੀ ਟੀਮ ਨੇ ਫ਼ਿਲਮ ਦੀ ਰਿਲੀਜ਼ਿੰਗ 'ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ। 26 ਮਾਰਚ ਨੂੰ ਅਰਨਿਆ ਤੇ ਕਦਾਨ ਨੂੰ ਦੱਖਣੀ ਬਾਜ਼ਾਰਾਂ 'ਚ ਰਿਲੀਜ਼ ਕਰਾਂਗੇ।

ਇਸ ਤੋਂ ਪਹਿਲਾਂ ਕਈ ਹੋਰ ਫ਼ਿਲਮਾਂ ਦੀ ਰਿਲੀਜ਼ਿੰਗ 'ਤੇ ਵੀ ਅਸਰ ਪਿਆ ਹੈ ਪਰ ਹੁਣ ਉਹ ਫ਼ਿਲਮਾਂ ਵੀ ਅੱਗੇ ਮੁਲਤਵੀ ਹੋ ਚੁੱਕੀਆਂ ਹਨ। ਪੰਜਾਬੀ ਫ਼ਿਲਮ 'ਪੁਆੜਾ' ਦੀ ਰਿਲੀਜ਼ਿੰਗ ਨੂੰ ਵੀ ਟਾਲ ਦਿੱਤਾ ਗਿਆ ਹੈ। ਮੌਜੂਦ ਹਾਲਾਤਾਂ ਨੂੰ ਵੇਖ ਕੇ ਲੱਗਦਾ ਹੈ ਹਾਲੇ ਸਿਨੇਮਾਘਰਾਂ ਦੀ ਪੂਰੀ ਤਰ੍ਹਾਂ ਓਪਨਿੰਗ ਹੋਣ ਲਈ ਸਮਾਂ ਲੱਗੇਗਾ।

sunita

This news is Content Editor sunita