ਦ੍ਰੌਪਦੀ ਮੁਰਮੂ ’ਤੇ ਵਿਵਾਦਿਤ ਟਵੀਟ ਤੋਂ ਨਹੀਂ ਬਚਿਆ ਰਾਮ ਗੋਪਾਲ, ਇਕ ਹੋਰ ਭਾਜਪਾ ਵਰਕਰ ਨੇ ਕੀਤੀ ਸ਼ਿਕਾਇਤ

07/17/2022 4:08:00 PM

ਬਾਲੀਵੁੱਡ ਡੈਸਕ:  ਫ਼ਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਅਕਸਰ ਆਪਣੇ  ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੇ ਹਨ। ਬੀਤੇ ਦਿਨੀਂ ਉਹ ਐੱਨ.ਡੀ.ਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੌਪਦੀ ਮੁਰਮੂ ਬਾਰੇ ਕਥਿਤ ਤੌਰ  ’ਤੇ ਅਪਮਾਨਜਨਕ ਟਿੱਪਣੀ ਕਰਨ ਤੋਂ ਬਾਅਦ ਕਾਫ਼ੀ ਵਿਵਾਦਾਂ ’ਚ ਆ ਗਏ ਸੀ। ਲੋਕਾਂ ਨੇ ਉਸ ਦੀ ਟਿੱਪਣੀ ਦਾ ਸਖ਼ਤ ਵਿਰੋਧ ਕੀਤਾ ਅਤੇ ਉਸ ਵਿਰੁੱਧ ਸ਼ਿਕਾਇਤਾਂ ਵੀ ਦਰਜ ਕਰਵਾਇਆਂ । ਹੁਣ ਹਾਲ ਹੀ ’ਚ ਇਸ ਮਾਮਲੇ ’ਚ ਰਾਮ ਗੋਪਾਲ ਵਰਮਾ ਖ਼ਿਲਾਫ਼ ਇਕ ਹੋਰ ਸ਼ਿਕਾਇਤ ਆਈ ਹੈ।

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਪਰਿਵਾਰ ਨਾਲ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਭਾਜਪਾ ਵਰਕਰ ਸੁਭਾਸ਼ ਰਾਜੌਰਾ ਨੇ ਇਹ ਸ਼ਿਕਾਇਤ ਉਨ੍ਹਾਂ ਦੇ ਖ਼ਿਲਾਫ਼ ਕੀਤੀ ਹੈ ਅਤੇ ਰਾਮ ਗੋਪਾਲ ਵਰਮਾ ਖ਼ਿਲਾਫ਼ ਐੱਫ਼.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਹੈ। ਰਾਜੌਰਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਰਾਮ ਗੋਪਾਲ ਵਰਮਾ ਵੱਲੋਂ ਕੀਤੇ ਗਏ ਟਵੀਟ ਅਪਮਾਨਜਨਕ, ਘਿਣਾਉਣੇ ਅਤੇ ਭੈੜੇ ਸਨ ਅਤੇ ਉਨ੍ਹਾਂ ਦਾ ਉਦੇਸ਼ ਦ੍ਰੋਪਦੀ ਮੁਰਮੂ ਦੀ ਈਮੇਜ ਨੂੰ ਖ਼ਰਾਬ ਕਰਨਾ ਸੀ।

ਇਹ ਵੀ ਪੜ੍ਹੋ : ਰਾਹੁਲ-ਦਿਸ਼ਾ ਵਿਆਹ ਦੀ ਪਹਿਲੀ ਵਰ੍ਹੇਗੰਢ ’ਤੇ ਹੋਏ ਰੋਮਾਂਟਿਕ (ਦੇਖੋ ਤਸਵੀਰਾਂ)

ਰਾਜੌਰਾ ਨੇ ਫ਼ਿਲਮ ਨਿਰਮਾਤਾ ਖ਼ਿਲਾਫ਼ ਇਹ ਸ਼ਿਕਾਇਤ ਬਾਂਦਰਾ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ’ਚ ਦਰਜ ਕਰਵਾਈ ਹੈ। ਇਸ ਸ਼ਿਕਾਇਤ ’ਚ ਰਾਮ ਗੋਪਾਲ ਵਰਮਾ ’ਤੇ ਮਾਣਹਾਨੀ , ਜਾਣਬੁੱਝ ਕੇ ਅਪਮਾਨ ਕਰਨ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਲਾਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਰਾਜੌਰੀ ਦੀ ਸ਼ਿਕਾਇਤ ’ਤੇ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਅਦਾਲਤ ਦਾ ਰੁਖ ਕੀਤਾ ਸੀ। ਹੁਣ ਅਦਾਲਤ ਇਸ ਮਾਮਲੇ ਦੀ ਸੁਣਵਾਈ 10 ਅਕਤੂਬਰ ਨੂੰ ਕਰੇਗੀ।

ਤੁਹਾਨੂੰ ਦੱਸ ਦੇਈਏ ਕਿ ਰਾਮ ਗੋਪਾਲ ਵਰਮਾ ਨੇ 22 ਜੂਨ ਨੂੰ ਆਪਣੇ ਟਵੀਟ ’ਚ ਲਿਖਿਆ ਸੀ ਕਿ ‘ਜੇਕਰ ਦ੍ਰੌਪਦੀ ਰਾਸ਼ਟਰਪਤੀ ਹੈ ਤਾਂ ਪਾਂਡਵ ਕੌਣ ਹਨ? ਅਤੇ ਸਭ ਤੋਂ ਮਹੱਤਵਪੂਰਨ  ਕੌਰਵ ਕੌਣ ਹਨ?’ ਹਾਲਾਂਕਿ ਇਸ ਟਵੀਟ ਤੋਂ ਬਾਅਦ ਰਾਮ ਗੋਪਾਲ ਵਰਮਾ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ  ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ।

Gurminder Singh

This news is Content Editor Gurminder Singh