ਮਸ਼ਹੂਰ ਅਦਾਕਾਰ ਰਾਮ ਚਰਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ

12/29/2020 7:43:37 PM

ਮੁੰਬਈ (ਬਿਊਰੋ)– ਮਸ਼ਹੂਰ ਅਦਾਕਾਰ ਰਾਮ ਚਰਨ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਹਨ। ਉਸ ਨੇ ਇਹ ਜਾਣਕਾਰੀ ਅੱਜ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਰਾਮ ਚਰਨ ਨੇ ਸੋਸ਼ਲ ਮੀਡੀਆ ਹੈਂਡਲ ਤੋਂ ਇਕ ਬਿਆਨ ਜਾਰੀ ਕੀਤਾ ਹੈ, ਜਿਸ ’ਚ ਉਸ ਨੇ ਕਿਹਾ ਹੈ ਕਿ ਫਿਲਹਾਲ ਉਸ ’ਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹਨ ਤੇ ਉਹ ਘਰ ’ਚ ਅਲੱਗ ਹੈ। ਰਾਮ ਚਰਨ ਨੇ ਟਵਿਟਰ ’ਤੇ ਇਕ ਟਵੀਟ ਨਾਲ ਇਕ ਬਿਆਨ ਜਾਰੀ ਕੀਤਾ ਹੈ।

ਉਸ ਨੇ ਬਿਆਨ ’ਚ ਕਿਹਾ, ‘ਮੈਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਇਆ ਹਾਂ। ਇਸ ਦੇ ਕੋਈ ਲੱਛਣ ਨਹੀਂ ਹਨ ਤੇ ਮੈਂ ਘਰ ’ਚ ਅਲੱਗ ਹਾਂ। ਮੈਨੂੰ ਉਮੀਦ ਹੈ ਕਿ ਜਲਦੀ ਠੀਕ ਹੋ ਜਾਵਾਂਗਾ ਤੇ ਸਿਹਤਮੰਦ ਸਾਹਮਣੇ ਆਵਾਂਗਾ।’

 
 
 
 
 
View this post on Instagram
 
 
 
 
 
 
 
 
 
 
 

A post shared by Ram Charan (@alwaysramcharan)

ਇਸ ਦੇ ਨਾਲ ਉਸ ਨੇ ਲਿਖਿਆ, ‘ਉਹ ਸਾਰੇ ਲੋਕ, ਜੋ ਪਿਛਲੇ ਦਿਨਾਂ ’ਚ ਮੇਰੇ ਨਾਲ ਰਹੇ ਹਨ, ਕਿਰਪਾ ਕਰਕੇ ਆਪਣਾ ਟੈਸਟ ਕਰਵਾਓ। ਮੈਂ ਆਪਣੀ ਰਿਕਵਰੀ ਦੀ ਅਪਡੇਟ ਦਿੰਦਾ ਰਹਾਂਗਾ।’

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਰਾਮ ਚਰਨ ਦੇ ਪਿਤਾ ਤੇ ਦਿੱਗਜ ਅਦਾਕਾਰ ਚਿਰੰਜੀਵੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਪਰ ਬਾਅਦ ’ਚ ਜਾਂਚ ਕਰਨ ਤੋਂ ਬਾਅਦ ਇਹ ਰਿਪੋਰਟ ਨੈਗੇਟਿਵ ਸੀ। ਉਸ ਦੀ ਪਿਛਲੀ ਰਿਪੋਰਟ ’ਚ ਕੁਝ ਗਲਤ ਸੀ। ਚਿਰੰਜੀਵੀ ਨੇ ਰਿਪੋਰਟ ’ਚ ਆਈਆਂ ਗੜਬੜੀਆਂ ਤੇ ਆਪਣੀ ਕੋਰੋਨਾ ਰਿਪੋਰਟ ਦੀ ਜਾਣਕਾਰੀ ਟਵਿਟਰ ’ਤੇ ਦਿੱਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦਿਓ।

Rahul Singh

This news is Content Editor Rahul Singh