ਗੋਆ ਦੇ ਇਸ ਸ਼ਾਨਦਾਰ ਹੋਟਲ ’ਚ ਹੋਵੇਗਾ ਰਕੁਲ-ਜੈਕੀ ਦਾ ਵਿਆਹ, ਇਕ ਰਾਤ ਦਾ ਇੰਨਾ ਹੈ ਕਿਰਾਇਆ

02/14/2024 5:32:11 PM

ਮੁੰਬਈ (ਬਿਊਰੋ)– ਅਦਾਕਾਰਾ ਰਕੁਲ ਪ੍ਰੀਤ ਸਿੰਘ ਤੇ ਅਦਾਕਾਰ-ਨਿਰਮਾਤਾ ਜੈਕੀ ਭਗਨਾਨੀ 21 ਫਰਵਰੀ ਨੂੰ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਦੋਵੇਂ ITC ਗ੍ਰੈਂਡ ਗੋਆ ’ਚ ਵਿਆਹ ਕਰਨ ਜਾ ਰਹੇ ਹਨ। ਗੋਆ ਦੇ ਇਕ ਸ਼ਾਂਤ ਖ਼ੇਤਰ ’ਚ ਸਥਿਤ ਇਹ ਆਲੀਸ਼ਾਨ ਜਾਇਦਾਦ ਆਪਣੀ ਮਹਿਮਾਨਨਿਵਾਜ਼ੀ ਤੇ ਵਿਸ਼ੇਸ਼ ਮਾਹੌਲ ਲਈ ਜਾਣੀ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ

ਆਈ. ਟੀ. ਸੀ. ਗ੍ਰੈਂਡ ਗੋਆ ਅਰੋਸਿਮ ਦੇ ਕਿਨਾਰੇ ’ਤੇ ਸਥਿਤ ਹੈ। ਇਹ 246 ਕਮਰਿਆਂ ਵਾਲਾ ਰਿਜ਼ੋਰਟ 45 ਏਕੜ ਹਰੀ ਭਰੀ ਜ਼ਮੀਨ ’ਤੇ ਸਥਿਤ ਹੈ। ਇਹ ਆਪਣੇ ਖ਼ਾਸ ਇੰਡੋ-ਪੁਰਤਗਾਲੀ ਡਿਜ਼ਾਈਨ ਲਈ ਮਸ਼ਹੂਰ ਹੈ।

ਮੇਕ ਮਾਈ ਟਰਿੱਪ ਅਨੁਸਾਰ ITC ਗ੍ਰੈਂਡ ਗੋਆ ’ਚ ਇਕ ਕਮਰੇ ਦੀ ਕੀਮਤ ਟੈਕਸਾਂ ਸਮੇਤ 19 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਕ ਰਾਤ ਦੇ ਠਹਿਰਨ ਦਾ ਕਿਰਾਇਆ ਟੈਕਸ ਤੋਂ ਇਲਾਵਾ 75 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ। ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਨੇ ਹਾਲ ਹੀ ’ਚ ਇਹ ਫ਼ੈਸਲਾ ਭਾਰਤ ਦੇ ਵਿਸ਼ੇਸ਼ ਸਥਾਨਾਂ ਦੀ ਦੇਸ਼ ਤੋਂ ਬਾਹਰ ਦੀਆਂ ਥਾਵਾਂ ਨਾਲ ਤੁਲਨਾ ਕਰਨ ਤੋਂ ਬਾਅਦ ਲਿਆ ਹੈ।

ਗੋਆ ’ਚ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ ਦਾ ਵਿਆਹ ਤਿੰਨ ਦਿਨਾਂ ਤੱਕ ਚੱਲੇਗਾ, ਜਿਸ ’ਚ ਪ੍ਰੀ-ਵੈਡਿੰਗ ਫੰਕਸ਼ਨ 19 ਫਰਵਰੀ ਤੋਂ ਸ਼ੁਰੂ ਹੋਣਗੇ ਤੇ ਵਿਆਹ 21 ਫਰਵਰੀ ਨੂੰ ਹੋਵੇਗਾ।

ਜੈਕੀ ਤੇ ਰਕੁਲ ਦਾ ਵਿਆਹ ਪੂਰੀ ਤਰ੍ਹਾਂ ਈਕੋ ਫ੍ਰੈਂਡਲੀ ਹੋਵੇਗਾ। ਸੂਤਰਾਂ ਮੁਤਾਬਕ ਦੋਵਾਂ ਨੇ ਆਨਲਾਈਨ ਵਿਆਹ ਦੇ ਸੱਦੇ ਭੇਜੇ ਹਨ। ਵਿਆਹ ’ਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਨਹੀਂ ਚਲਾਏ ਜਾਣਗੇ। ਉਨ੍ਹਾਂ ਕੋਲ ਇਕ ਬੋਰਡ ਹੈ, ਜੋ ਕਾਰਬਨ ਫੁੱਟਪ੍ਰਿੰਟ ਦਾ ਨਕਸ਼ਾ ਬਣਾਉਂਦਾ ਹੈ।

ਵਿਆਹ ਤੋਂ ਬਾਅਦ ਕਾਰਬਨ ਫੁੱਟਪ੍ਰਿੰਟਿੰਗ ਦੀ ਜਾਂਚ ਕਰਨ ਤੋਂ ਬਾਅਦ ਜੋੜੇ ਨੂੰ ਦੱਸਿਆ ਜਾਵੇਗਾ ਕਿ ਉਨ੍ਹਾਂ ਨੇ ਕਿੰਨੇ ਬੂਟੇ ਲਗਾਉਣੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh