ਰਾਖੀ ਸਾਵੰਤ ਦਾ ਦਾਅਵਾ, ‘ਮੈਨੂੰ ਨਹੀਂ ਹੋਵੇਗਾ ਕੋਰੋਨਾ ਕਿਉਂਕਿ ਮੇਰੇ ਸਰੀਰ ’ਚ...’

05/06/2021 12:10:31 PM

ਮੁੰਬਈ (ਬਿਊਰੋ)– ਪੂਰੇ ਦੇਸ਼ ’ਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਬਹੁਤ ਸਾਰੇ ਲੋਕ ਕੋਰੋਨਾ ਵਾਇਰਸ ਕਾਰਨ ਮਰ ਰਹੇ ਹਨ। ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੇ ਲੋਕ ਵੀ ਲਗਾਤਾਰ ਇਸ ਦਾ ਸ਼ਿਕਾਰ ਹੋ ਰਹੇ ਹਨ। ਇਸ ਦੌਰਾਨ ਰਾਖੀ ਸਾਵੰਤ ਨੇ ਇਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਸ ਦਾ ਦਾਅਵਾ ਹੈ ਕਿ ਉਸ ਨੂੰ ਕਦੇ ਵੀ ਕੋਰੋਨਾ ਨਹੀਂ ਹੋ ਸਕਦਾ। ਰਾਖੀ ਨੇ ਇਸ ਪਿੱਛੇ ਇਕ ਖ਼ਾਸ ਕਾਰਨ ਦੱਸਿਆ ਹੈ।

ਦਰਅਸਲ ਮਸ਼ਹੂਰ ਫੋਟੋਗ੍ਰਾਫਰ ਵਾਇਰਲ ਭਿਆਨੀ ਨੇ ਰਾਖੀ ਸਾਵੰਤ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਰਾਖੀ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਦੀ ਗੱਲ ਕਰ ਰਹੀ ਹੈ। ਰਾਖੀ ਇਕ ਕੌਫੀ ਦੁਕਾਨ ਦੇ ਬਾਹਰ ਖੜ੍ਹੀ ਦਿਖਾਈ ਦਿੱਤੀ। ਉਹ ਨਿੱਕੀ ਤੰਬੋਲੀ ਦੇ ਭਰਾ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰ ਰਹੀ ਸੀ। ਇਸ ਦੇ ਨਾਲ ਉਹ ਦੇਸ਼ ’ਚ ਚੱਲ ਰਹੇ ਮਾੜੇ ਹਾਲਾਤ ’ਤੇ ਵੀ ਬੋਲੀ। ਇਹ ਗੱਲਾਂ ਕਰਦਿਆਂ ਰਾਖੀ ਉੱਚੀ-ਉੱਚੀ ਰੋਣ ਲੱਗ ਗਈ। ਉਹ ਆਪਣੀ ਦੋਸਤ ਸੰਭਾਵਨਾ ਸੇਠ ਦੇ ਪਿਤਾ ਦੀ ਸਿਹਤ ਬਾਰੇ ਦੱਸਦੀ ਹੈ, ‘ਉਨ੍ਹਾਂ ਨੂੰ ਬਿਸਤਰਾ ਮਿਲ ਗਿਆ ਹੈ। ਜਿਥੇ ਵੀ ਮੇਰੀ ਪਹੁੰਚ ਹੈ, ਮੈਂ ਉਥੇ ਫੋਨ ਕਰਦੀ ਹਾਂ।’

ਇਹ ਖ਼ਬਰ ਵੀ ਪੜ੍ਹੋ : ‘ਰਾਧੇ’ ਫ਼ਿਲਮ ਨਾਲ ਹੋਈ ਕਮਾਈ ਨਾਲ ਸਲਮਾਨ ਖ਼ਾਨ ਕਰਨਗੇ ਇਹ ਨੇਕ ਕੰਮ

ਰਾਖੀ ਸਾਵੰਤ ਕਹਿੰਦੀ ਹੈ, ‘ਮੈਂ ਬਹੁਤ ਰੋਂਦੀ ਹਾਂ। ਮੈਂ ਬੇਵੱਸ ਹਾਂ, ਮੈਂ ਕੁਝ ਵੀ ਕਰਨ ਤੋਂ ਅਸਮਰੱਥ ਹਾਂ। ਮੈਂ ਟੀਕਾ ਲਗਵਾਉਣਾ ਚਾਹੁੰਦੀ ਹਾਂ ਪਰ ਮੈਨੂੰ ਟੀਕਾ ਨਹੀਂ ਮਿਲ ਰਿਹਾ। ਮੇਰੇ ਹਿੱਸੇ ਦੀ ਵੈਕਸੀਨ ਕਿਸੇ ਲੋੜਵੰਦ ਨੂੰ ਮਿਲ ਜਾਂਧੀ ਹੈ। ਮੈਨੂੰ ਕੋਰੋਨਾ ਨਹੀਂ ਹੋ ਸਕਦਾ, ਮੈਨੂੰ ਕਦੇ ਨਹੀਂ ਹੋਵੇਗਾ ਕਿਉਂਕਿ ਮੇਰੇ ਸਰੀਰ ’ਚ ਯਿਸੂ ਦਾ ਪਵਿੱਤਰ ਲਹੂ ਹੈ। ਇਸੇ ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੋਰੋਨਾ ਨਹੀਂ ਹੋ ਸਕਦਾ। ਮੈਂ ਸਾਰੀਆਂ ਭੈੜੀਆਂ ਆਦਤਾਂ ਛੱਡ ਦਿੱਤੀਆਂ ਹਨ। ਮੈਨੂੰ ਥੋੜ੍ਹਾ ਗੁੱਸਾ ਆਉਂਦਾ ਹੈ, ਉਹ ਵੀ ਇਕ ਦਿਨ ਛੁੱਟ ਜਾਵੇਗਾ। ਮੈਂ ਆਪਣੇ ਆਪ ਨੂੰ ਪ੍ਰਮਾਤਮਾ ਅੱਗੇ ਸਮਰਪਿਤ ਕਰ ਦਿੱਤਾ ਹੈ। ਮੈਂ ਰੱਬ ਰਾਹੀਂ ਜਿਊਣਾ ਚਾਹੁੰਦੀ ਹਾਂ, ਚੀਜ਼ਾਂ ’ਚ ਜਲਦੀ ਸੁਧਾਰ ਹੋਣਾ ਚਾਹੀਦਾ ਹੈ, ਜੇ ਮੇਰੇ ਹਿੱਸੇ ਦਾ ਟੀਕਾ ਕਿਸੇ ਹੋਰ ਨੂੰ ਦਿੱਤਾ ਜਾਂਦਾ ਹੈ ਤਾਂ ਇਹ ਕੰਮ ਕਰੇਗਾ।’

 
 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

‘ਬਿੱਗ ਬੌਸ 14’ ਦੇ ਘਰੋਂ ਬਾਹਰ ਆਉਣ ਤੋਂ ਬਾਅਦ ਵੀ ਰਾਖੀ ਸਾਵੰਤ ਖ਼ਬਰਾਂ ’ਚ ਬਣੀ ਰਹਿੰਦੀ ਹੈ। ਕਈ ਵਾਰ ਉਹ ਬਾਜ਼ਾਰ ’ਚ ਨਜ਼ਰ ਆਉਂਦੀ ਹੈ, ਕਈ ਵਾਰ ਲੋਕਾਂ ਨੂੰ ਮਾਸਕ ਪਹਿਨਣ ਲਈ ਤਾੜਨਾ ਦਿੰਦੀ ਹੈ। ਇਸ ਦੇ ਨਾਲ ਹੀ ਰਾਖੀ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ, ਜਿਸ ’ਚ ਉਹ ਸਬਜ਼ੀਆਂ ਖਰੀਦਦੀ ਦਿਖਾਈ ਦੇ ਰਹੀ ਹੈ।

ਨੋਟ– ਰਾਖੀ ਸਾਵੰਤ ਦੇ ਇਸ ਬਿਆਨ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh