ਮਾਂ ਦੀ ਅਜਿਹੀ ਹਾਲਤ ਦੇਖ ਕੇ ਭਾਵੁਕ ਹੋਈ ਰਾਖੀ ਸਾਵੰਤ, ਕੈਂਸਰ ਦਾ ਚੱਲ ਰਿਹਾ ਇਲਾਜ

03/17/2021 2:58:59 PM

ਮੁੰਬਈ (ਬਿਊਰੋ)– ਰਾਖੀ ਸਾਵੰਤ ‘ਬਿੱਗ ਬੌਸ’ ਤੋਂ ਬਾਹਰ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਆਪਣੀ ਮਾਂ ਦੀ ਦੇਖਭਾਲ ਕਰਨ ’ਚ ਲੱਗ ਗਈ ਹੈ। ਇਸ ਦੇ ਨਾਲ ਹੀ ਉਸ ਨੇ ਮਾਂ ਦੇ ਇਲਾਜ ਲਈ ਕੀਤੀ ਗਈ ਮਦਦ ਲਈ ਸਲਮਾਨ ਖ਼ਾਨ ਤੇ ਉਸ ਦੇ ਭਰਾ ਸੋਹੇਲ ਖ਼ਾਨ ਦਾ ਧੰਨਵਾਦ ਕੀਤਾ। ਰਾਖੀ ਨੇ ਆਪਣੀ ਮਾਂ ਦੀ ਜੋ ਤਸਵੀਰ ਸਾਂਝੀ ਕੀਤੀ ਸੀ, ਉਸ ’ਚ ਦੇਖਿਆ ਜਾ ਰਿਹਾ ਹੈ ਕਿ ਜਯਾ ਸਾਵੰਤ ਨੇ ਆਪਣੇ ਸਿਰ ਦੇ ਸਾਰੇ ਵਾਲ ਕੀਮੋਥੈਰੇਪੀ ਹੋਣ ਕਾਰਨ ਗੁਆ ਦਿੱਤੇ ਹਨ।

ਉਥੇ ਹੁਣ ਰਾਖੀ ਨੇ ਆਪਣੀ ਮਾਂ ਨੂੰ ਇਸ ਹਾਲਤ ’ਚ ਦੇਖਣ ਦਾ ਤਜਰਬਾ ਸਾਂਝਾ ਕੀਤਾ ਹੈ। ਇਕ ਇੰਟਰਵਿਊ ਦੌਰਾਨ ਰਾਖੀ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਮਾਂ ਨੂੰ ਮੇਕਅੱਪ ਤੇ ਨਵੀਆਂ ਸਾੜ੍ਹੀਆਂ ਪਹਿਨਣ ਦਾ ਬਹੁਤ ਸ਼ੌਕ ਹੈ ਪਰ ਹੁਣ ਉਨ੍ਹਾਂ ਦੀ ਹਾਲਤ ਅਜਿਹੀ ਨਹੀਂ ਕਿ ਉਹ ਇਹ ਸਭ ਕਰ ਸਕਣ। ਰਾਖੀ ਨੇ ਦੱਸਿਆ ਕਿ ਜਦੋਂ ਉਹ ‘ਬਿੱਗ ਬੌਸ’ ਦੇ ਘਰੋਂ ਬਾਹਰ ਆਈ ਤਾਂ ਆਪਣੀ ਮਾਂ ਨੂੰ ਅਜਿਹੀ ਹਾਲਤ ’ਚ ਦੇਖ ਕੇ ਹੈਰਾਨ ਰਹਿ ਗਈ।

ਜਦੋਂ ਰਾਖੀ ਬਾਹਰ ਆਈ ਤਾਂ ਉਸ ਨੇ ਆਪਣੀ ਮਾਂ ਦਾ ਭਾਰ ਘੱਟ ਹੁੰਦੇ ਦੇਖਿਆ, ਉਸ ਨੇ ਆਪਣੇ ਵਾਲ ਗੁਆ ਦਿੱਤੇ ਸਨ। ਉਹ ਕੀਮੋਥੈਰੇਪੀ ਤੋਂ ਲੰਘ ਰਹੀ ਸੀ। ਰਾਖੀ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਉਹ ਸਿਰਫ ਉਸ ਦੀ ਮਾਂ ਹੀ ਸੀ, ਜਿਸ ਨੇ ਅਦਾਕਾਰਾ ਬਣਨ ਦੀ ਇੱਛਾ ਹੋਣ ’ਤੇ ਹਮੇਸ਼ਾ ਉਸ ਦਾ ਸਮਰਥਨ ਕੀਤਾ। ਰਾਖੀ ਦੇ ਪਿਤਾ ਤੇ ਮਾਮਾ ਉਸ ਨੂੰ ਕੁੱਟਦੇ ਸਨ ਪਰ ਉਸ ਦੀ ਮਾਂ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ।

ਰਾਖੀ ਦੀ ਮਾਂ ਨੇ ਹਮੇਸ਼ਾ ਉਸ ਨੂੰ ਕਿਹਾ ਕਿ ਉਹ ਖੁਦ ਗੁਜਰਾਤੀ ਫ਼ਿਲਮਾਂ ’ਚ ਆਪਣਾ ਕਰੀਅਰ ਨਹੀਂ ਬਣਾ ਸਕੀ ਪਰ ਰਾਖੀ ਅੱਗੇ ਵਧੇ, ਉਹ ਰਾਖੀ ਦੇ ਨਾਲ ਹੈ। ਉਹ ਰਾਖੀ ਲਈ ਵਰਤ ਵੀ ਰੱਖਦੀ ਸੀ। ਘਰ ਦਾ ਕਿਰਾਇਆ ਦੇਣ ਲਈ ਰਾਖੀ ਦੇ ਪਰਿਵਾਰ ਕੋਲ ਪੈਸੇ ਨਹੀਂ ਹੁੰਦੇ ਸਨ। ਉਦੋਂ ਰਾਖੀ ਦੀ ਮਾਂ ਹੀ ਉਨ੍ਹਾਂ ਲਈ ਸੰਘਰਸ਼ ਕਰਦੀ ਸੀ। ਰਾਖੀ ਨੂੰ ਲੱਗਦਾ ਹੈ ਕਿ ਜੇਕਰ ਉਹ ਆਪਣੀ ਮਾਂ ਲਈ ਆਪਣੀ ਜਾਨ ਵੀ ਦੇ ਦੇਵੇ ਤਾਂ ਇਹ ਵੀ ਘੱਟ ਹੋਵੇਗਾ। ਉਥੇ ਰਾਖੀ ਨੇ ਇਹ ਵੀ ਕਿਹਾ ਕਿ ਸਲਮਾਨ ਤੇ ਸੋਹੇਲ ਨੇ ਉਸ ਨੂੰ ਬਹੁਤ ਸਮਰਥਨ ਦਿੱਤਾ ਤੇ ਹਸਪਤਾਲ ਦੇ ਖਰਚਿਆਂ ’ਚ ਉਸ ਦੀ ਮਦਦ ਕੀਤੀ ਕਿਉਂਕਿ ਉਹ ਤਾਲਾਬੰਦੀ ਤੋਂ ਪਹਿਲਾਂ ਦੀਵਾਲੀਆ ਹੋ ਗਈ ਸੀ।

ਨੋਟ– ਰਾਖੀ ਸਾਵੰਤ ਦੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh