‘ਬਿੱਗ ਬੌਸ 17’ ’ਚ ਰਾਖੀ ਸਾਵੰਤ! ਪਤੀ ਆਦਿਲ ਨਾਲ ਲੈ ਰਹੀ ਵਾਈਲਡ ਕਾਰਡ ਐਂਟਰੀ

11/22/2023 6:11:19 PM

ਮੁੰਬਈ (ਬਿਊਰੋ)– ਇਸ ਵਾਰ ਟੈਲੀਵਿਜ਼ਨ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ’ਚ ਕਈ ਵੱਡੇ ਸਿਤਾਰਿਆਂ ਨੇ ਹਿੱਸਾ ਲਿਆ ਹੈ। ਜਿਸ ਕਾਰਨ ਇਹ ਸ਼ੋਅ ਇਸ ਵਾਰ ਵੀ ਹਿੱਟ ਹੋ ਰਿਹਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਸ਼ੋਅ ’ਚ ਵੱਡੀ ਉਥਲ-ਪੁਥਲ ਹੋਣ ਵਾਲੀ ਹੈ। ਸ਼ੋਅ ’ਚ ਕੁਝ ਨਵੇਂ ਵਾਈਲਡ ਕਾਰਡਸ ਦੀ ਐਂਟਰੀ ਦੀ ਚਰਚਾ ਹੈ। ਅਜਿਹੇ ’ਚ ਕਈ ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ’ਚ ਰਾਖੀ ਸਾਵੰਤ ਤੇ ਆਦਿਲ ਦੁਰਾਨੀ ਦਾ ਨਾਂ ਵੀ ਸ਼ਾਮਲ ਹੈ।

ਆਦਿਲ ਤੇ ਰਾਖੀ ਦੇ ਵਿਵਾਦ ਤੋਂ ਕੌਣ ਅਣਜਾਣ ਹੈ, ਅਜਿਹੇ ’ਚ ਮੇਕਰਸ ਵੀ ਇਸ ਸਟੋਰੀ ਨਾਲ ਆਪਣੇ ਸ਼ੋਅ ਦੀ ਟੀ. ਆਰ. ਪੀ. ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਹੁਣ ਤੱਕ ਇਸ ਬਾਰੇ ਕਿਸੇ ਵਲੋਂ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਾਖੀ ਸਾਵੰਤ ਆਪਣੇ ਸਾਬਕਾ ਪਤੀ ਰਿਤੇਸ਼ ਨਾਲ ਬਿੱਗ ਬੌਸ ਦੇ ਘਰ ’ਚ ਪ੍ਰਤੀਯੋਗੀ ਦੇ ਰੂਪ ’ਚ ਪਹੁੰਚੀ ਸੀ ਪਰ ਇਥੇ ਵੀ ਦੋਵਾਂ ਵਿਚਾਲੇ ਝਗੜਾ ਸਾਫ ਦੇਖਣ ਨੂੰ ਮਿਲਿਆ। ਅਜਿਹੇ ’ਚ ਰਾਖੀ ਦਾ ਆਪਣੇ ਪਤੀ ਆਦਿਲ ਨਾਲ ਸ਼ੋਅ ‘ਬਿੱਗ ਬੌਸ 17’ ’ਚ ਮੁੜ ਆਉਣਾ ਕੋਈ ਨਵੀਂ ਗੱਲ ਨਹੀਂ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਤ੍ਰਿਸ਼ਾ ਬਾਰੇ ਮੰਸੂਰ ਅਲੀ ਦੀ ਵਿਵਾਦਿਤ ਟਿੱਪਣੀ ’ਤੇ ਭਖਿਆ ਵਿਵਾਦ, ਚਿਰੰਜੀਵੀ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ

ਇਸ ਤੋਂ ਪਹਿਲਾਂ ਰਾਖੀ ਨੇ ਬਿੱਗ ਬੌਸ ਦੇ ਪਹਿਲੇ ਸੀਜ਼ਨ ’ਚ ਪ੍ਰਤੀਯੋਗੀ ਦੇ ਰੂਪ ’ਚ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਉਸ ਨੇ ਸੀਜ਼ਨ 14 ਤੇ 15 ’ਚ ਵੀ ਪ੍ਰਤੀਯੋਗੀ ਦੇ ਰੂਪ ’ਚ ਹਿੱਸਾ ਲਿਆ ਸੀ। ਇਸ ਦੇ ਨਾਲ ਹੀ ਰਾਖੀ ਨੇ ਮਰਾਠੀ ਬਿੱਗ ਬੌਸ ’ਚ ਵੀ ਸ਼ੋਅ ਨੂੰ ਕਾਫੀ ਟੀ. ਆਰ. ਪੀ. ਦਿੱਤੀ ਸੀ।

ਦੱਸ ਦੇਈਏ ਕਿ ਆਦਿਲ ਤੇ ਰਾਖੀ ਦਾ ਵਿਵਾਦ ਹੁਣ ਤਲਾਕ ਤੱਕ ਪਹੁੰਚ ਗਿਆ ਹੈ। ਪਿਛਲੇ ਸਾਲ ਰਾਖੀ ਤੇ ਆਦਿਲ ਨੇ ਮੀਡੀਆ ’ਚ ਆਪਣੇ ਵਿਆਹ ਬਾਰੇ ਦੱਸਿਆ ਸੀ। ਇਸ ਤੋਂ ਬਾਅਦ ਕੁਝ ਮਹੀਨਿਆਂ ’ਚ ਹੀ ਰਾਖੀ ਨੇ ਆਦਿਲ ’ਤੇ ਘਰੇਲੂ ਹਿੰਸਾ ਦਾ ਦੋਸ਼ ਲਗਾ ਕੇ ਉਸ ਨੂੰ ਜੇਲ ਭੇਜ ਦਿੱਤਾ ਸੀ ਪਰ ਹੁਣ ਜਿਵੇਂ ਹੀ ਉਹ ਜੇਲ ਤੋਂ ਬਾਹਰ ਆ ਰਹੀ ਹੈ ਤਾਂ ਆਦਿਲ ਇਸ ਦਾ ਬਦਲਾ ਲੈ ਰਹੇ ਹਨ। ਆਦਿਲ ਵੀ ਲਗਾਤਾਰ ਰਾਖੀ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh