ਦਿਨੋਂ-ਦਿਨ ਕਿਉਂ ਵਧ ਰਹੇ ਨੇ ''ਕੋਰੋਨਾ ਕੇਸ'', ਰਾਖੀ ਸਾਵੰਤ ਨੇ ਦੱਸਿਆ ਸਭ ਤੋਂ ਵੱਡਾ ਕਾਰਨ

04/06/2021 4:03:23 PM

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਨੇ ਬਾਲੀਵੁੱਡ ਸਿਤਾਰਿਆਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਹਰ ਦਿਨ ਕਿਸੇ ਨਾ ਕਿਸੇ ਕਲਾਕਾਰ ਦੇ ਇਸ ਵਾਇਰਸ ਨਾਲ ਸੰਕ੍ਰਮਿਤ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਉੱਥੇ ਇਨ੍ਹਾਂ ਸਾਰਿਆਂ ਵਿਚਕਾਰ ਦੇਸ਼ ਅਤੇ ਬਾਲੀਵੁੱਡ 'ਚ ਫੈਲੇ ਕੋਰੋਨਾ ਵਾਇਰਸ ਨੂੰ ਲੈ ਕੇ ਅਦਾਕਾਰ ਰਾਖੀ ਸਾਵੰਤ ਨੇ ਚਿੰਤਾ ਪ੍ਰਗਟ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਕੋਵਿਡ-19 ਦੇ ਟੈਸਟ ਦੀ ਫ਼ਰਜ਼ੀ ਰਿਪੋਰਟ ਬਣਾਉਣ ਵਾਲਿਆਂ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ, 'ਬਹੁਤ ਸਾਰੇ ਲੋਕ ਅੱਜ ਕੱਲ੍ਹ ਫ਼ਰਜ਼ੀ ਕੋਵਿਡ-19 ਦਾ ਸਰਟੀਫਿਕੇਟ ਕੱਢ ਰਹੇ ਹਨ। ਜੇ ਲੋਕ ਅਜਿਹਾ ਕਰਨਾ ਬੰਦ ਕਰ ਦੇਣ ਤਾਂ ਕੋਵਿਡ ਖ਼ਤਮ ਹੋ ਜਾਵੇਗਾ। ਲੋਕ ਫਲਾਈਟ ਤੋਂ ਆਉਂਦੇ ਹਨ। ਇਨ੍ਹਾਂ ਨੂੰ 600-800-1200 ਰੁਪਏ ਦੇ ਕੇ ਟੈਸਟ ਕਰਵਾਉਣਾ ਨਹੀਂ ਹੈ, ਫ਼ਰਜ਼ੀ ਸਰਟੀਫਿਕੇਟ ਦਿਖਾ ਦਿੰਦੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਕੋਵਿਡ-19 ਟੈਸਟ ਹੋ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਰਾਖੀ ਸਾਵੰਤ ਨੇ ਕਿਹਾ, 'ਨੇੜੇ-ਤੇੜੇ ਫ਼ਰਜ਼ੀ ਲੋਕ ਕਿਹੜੇ ਹਨ? ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਅਜਿਹੇ ਫ਼ਰਜ਼ੀ ਸਰਟੀਫਿਕੇਟ ਬਣਾਉਣਾ ਬੰਦ ਕਰੋ। ਆਪਣਾ ਟੈਸਟ ਕਰਵਾਉਣ ਅਤੇ 24 ਘੰਟੇ ਮਾਸਕ ਪਾਉਣ। ਇਸ ਤੋਂ ਇਲਾਵਾ ਰਾਖੀ ਸਾਵੰਤ ਨੇ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੇ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹੋਣ 'ਤੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ। ਨਾਲ ਹੀ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। 

ਦੱਸਣਯੋਗ ਹੈ ਕਿ ਰਾਖੀ ਸਾਵੰਤ 'ਬਿੱਗ ਬੌਸ 14' ' ਆਪਣੇ ਖੇਡ ਅਤੇ ਰਣਨੀਤੀ ਕਾਰਨ ਕਾਫ਼ੀ ਸੁਰਖੀਆਂ 'ਚ ਸੀ। ਬਿੱਗ ਬੌਸ 'ਚ ਉਨ੍ਹਾਂ ਨੇ ਆਪਣੀ ਵਿਆਹੁਤਾ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਖ਼ੁਲਾਸੇ ਕੀਤੇ ਸਨ। 'ਬਿੱਗ ਬੌਸ' 'ਚ ਰਾਖੀ ਸਾਵੰਤ ਨੇ ਆਪਣੇ ਵਿਆਹ 'ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਦਾ ਵੀ ਜ਼ਿਕਰ ਕੀਤਾ ਸੀ ਅਤੇ ਦੱਸਿਆ ਸਿ ਕਿ ਉਸ ਦਾ ਪਤੀ ਪਹਿਲਾ ਹੀ ਵਿਆਹਿਆ ਹੋਇਆ ਹੈ ਅਤੇ ਉਸ ਕੋਲ ਇਕ ਬੱਚਾ ਵੀ ਹੈ। ਇਹ ਗੱਲਾਂ ਰਿਤੇਸ਼ ਨੇ ਰਾਖੀ ਸਾਵੰਤ ਤੋਂ ਲੁਕਾ ਕੇ ਰੱਖੀਆਂ ਸਨ।
 


sunita

Content Editor

Related News