ਪਿਤਾ ਨੂੰ ਯਾਦ ਕਰ ਭਾਵੁਕ ਹੋਏ ਰਾਜਵੀਰ ਜਵੰਦਾ, ਸੋਸ਼ਲ ਮੀਡੀਆ ''ਤੇ ਲਿਖੀ ਦਿਲ ਛੂਹ ਲੈਣ ਵਾਲੀ ਗੱਲ

10/23/2021 11:39:10 AM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਰਾਜਵੀਰ ਜਵੰਦਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਨਜ਼ਦੀਕੀਆਂ ਦੇ ਦੂਰ ਹੋ ਜਾਣ ਦੇ ਗਮ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਗੁਆਇਆ ਹੈ। ਰਾਜਵੀਰ ਜਵੰਦਾ ਦੇ ਪਿਤਾ ਦਾ ਦਿਹਾਂਤ ਕੁਝ ਮਹੀਨੇ ਪਹਿਲਾਂ ਉਸ ਸਮੇਂ ਹੋਇਆ ਸੀ ਜਦੋਂ ਉਹ ਕਿਸਾਨੀ ਅੰਦੋਲਨ 'ਚ ਪਹੁੰਚੇ ਸਨ। ਉੱਥੇ ਅੰਦੋਲਨ ਦੌਰਾਨ ਹੀ ਉਨ੍ਹਾਂ ਨੂੰ ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲੀ ਸੀ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਆਉਣ ਵਾਲੇ ਗੀਤ ਦਾ ਵੀ ਜ਼ਿਕਰ ਕੀਤਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by Rajvir Jawanda (@rajvirjawandaofficial)

ਰਾਜਵੀਰ ਜਵੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ, ''ਕੌਣ ਕੌਣ ਮਿਸ ਕਰ ਰਿਹਾ ਆਪਣਿਆ ਨੂੰ ? ਤਸਵੀਰ 'ਚ ਮੇਰੇ ਪਿਤਾ ਜੀ, ਚਾਚਾ ਜੀ ਤੇ ਭੂਆ ਜੀ ਨਜ਼ਰ ਆ ਰਹੇ ਹਨ। ਪੁਰਾਣੀ ਤਸਵੀਰ ਮੇਰੇ ਪਿਤਾ ਦੇ ਵਿਆਹ ਸਮੇਂ ਦੀ ਹੈ ਅਤੇ ਨਵੀ ਇੱਕ ਸਾਲ ਪਹਿਲਾ ਦੀ ਹੈ, ਮੇਰੇ ਪਿਤਾ ਹੁਣ ਇਸ ਦੁਨੀਆ 'ਚ ਨਹੀਂ ਰਹੇ। ਇਹ ਗੀਤ ਹਰ ਉਸ ਲਈ ਹੈ ਜਿੰਨਾ ਨੇ ਇੱਕ ਮਾਂ ਦੇ ਪੇਟ 'ਚੋਂ ਜਨਮ ਲਿਆ ਤੇ ਸਾਰੀ ਜਿੰਦਗੀ ਇੱਕਠਿਆ ਚੰਗੇ ਮਾੜੇ ਸਮੇਂ ਬਤੀਤ ਕੀਤੇ। ਇਸ ਗੀਤ ਦੀ ਕਹਾਣੀ ਹਰ ਇੱਕ ਪਰਿਵਾਰ ਦੀ ਕਹਾਣੀ ਹੈ। ਉਮੀਦ ਕਰਦੇ ਹਾਂ ਇਹ ਗੀਤ ਤੁਹਾਨੂੰ ਤੁਹਾਡੇ ਆਪਣਿਆਂ ਦੀ ਯਾਦ ਦਿਲਾਏਗਾ। ਭਾਵਕ ਮਨ ਨਾਲ ਤੁਹਾਡਾ ਆਪਣਾ … ਰਾਜਵੀਰ ਜਵੰਦਾ।''

ਨੋਟ - ਰਾਜਵੀਰ ਜਵੰਦਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 

sunita

This news is Content Editor sunita